ਪਾਵਰਕਾਮ‌ ਤੇ ਟਰਾਂਸਕੋ ਦਾ ਪੰਜਾਬ ਵਿੱਚ ਰੋਜ਼ਗਾਰ ਦੇਣ ਵਿੱਚ ਅਹਿਮ ਯੋਗਦਾਨ- ਮਨਮੋਹਨ ਸਿੰਘ

273

ਪਾਵਰਕਾਮ‌ ਤੇ  ਟਰਾਂਸਕੋ ਦਾ ਪੰਜਾਬ ਵਿੱਚ ਰੋਜ਼ਗਾਰ ਦੇਣ ਵਿੱਚ ਅਹਿਮ ਯੋਗਦਾਨ- ਮਨਮੋਹਨ ਸਿੰਘ

ਮਨਮੋਹਨ ਸਿੰਘ/ ਮਾਰਚ 5,2024

ਪਾਵਰਕਾਮ ਅਤੇ ਟਰਾਂਸਕੋ ਪੰਜਾਬ ਵਿੱਚ ਇਕ ਕਰੋੜ ਤੋਂ ਵੱਧ ਵੱਖ-ਵੱਖ ਸ੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਵਿੱਚ ਬਹੁਤ ਅਹਿਮ ਹਿੱਸਾ ਪਾ ਰਹੀਆਂ‌ ਹਨ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੇ ਸੰਚਾਲਨ ਦੀ ਜ਼ਿੰਮੇਂਵਾਰੀ ਨਿਭਾ ਰਹੀ ਹੈ।ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ ਬਿਜਲੀ ਦੀ ਟਰਾਂਸਮਿਸ਼ਨ ਦੀ ਜ਼ਿੰਮੇਂਵਾਰੀ ਵੀ ਬਹੁਤ ਬਾਖ਼ੂਬੀ ਨਾਲ ਨਿਭਾ ਰਹੀ ਹੈ।

ਪਾਵਰਕਾਮ  ਤੇ ਟਰਾਂਸਕੋ ਜਿੱਥੇ ਪੰਜਾਬ ਦੀ ਉਨਤੀ ਵਿੱਚ ਬਹੁਤ  ਯੋਗਦਾਨ ਪਾ ਰਹੀਆਂ ਹਨ ਇਸ ਦੇ ਨਾਲ ਹੀ ਪੰਜਾਬ ਵਿੱਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

ਬਿਜਲੀ ਦੀ ਪੈਦਾਵਾਰ ਅਤੇ ਬਿਜਲੀ ਦੀ ਉਪਲਬਧਤਾ ਨਾਲ ਜਿੱਥੇ ਰਾਜ ਵਿੱਚ ਕਈ ਉਦਯੋਗ ਇਕਾਈਆਂ ਸਥਾਪਿਤ ਅਤੇ ਸਮੇਂ ਨਾਲ ਹੋਰ ਵਧੇਰੇ ਵਿਕਸਿਤ ਹੁੰਦੀਆਂ ਹਨ ਉਥੇ ਨਾਲ ਹੀ ਸੂਬੇ ਵਿੱਚ ਰੁਜ਼ਗਾਰ ਦੇ ਸਾਧਨਾਂ ਅਤੇ ਆਰਥਿਕਤਾ ਦੀ ਮਜ਼ਬੂਤੀ ਦੀਆਂ ਸੰਭਾਵਨਾਵਾਂ ਵੀ ਵੱਧਦੀਆਂ ਹਨ ।

ਪਾਵਰਕਾਮ‌ ਤੇ  ਟਰਾਂਸਕੋ ਦਾ ਪੰਜਾਬ ਵਿੱਚ ਰੋਜ਼ਗਾਰ ਦੇਣ ਵਿੱਚ ਅਹਿਮ ਯੋਗਦਾਨ- ਮਨਮੋਹਨ ਸਿੰਘ

ਬਿਜਲੀ ਐਕਟ 2003 ਅਧੀਨ 16 ਅਪ੍ਰੈਲ, 2010 ਨੂੰ  ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ  ਹੌਂਦ ਵਿਚ ਆਈਆਂ ਸਨ ।

ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ (ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਜ਼ੋ ਕਿ 1 ਫਰਵਰੀ, 1959 ਨੂੰ ਹੋਂਦ ਵਿਚ ਆਇਆ ਸੀ। ਉਸ ਸਮੇਂ ਪੰਜਾਬ ਵਿੱਚ 42000 ਦੇ ਲਗਭਗ ਬਿਜਲੀ ਖਪਤਕਾਰ ਸਨ। ਸੰਨ  11 ਦਸੰਬਰ, 1915 ਨੂੰ ਅਣਵੰਡੇ ਪੰਜਾਬ ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਪਹਿਲਾਂ ਬਿਜਲੀ ਕੁਨੈਕਸ਼ਨ ਜਾਰੀ ਕੀਤਾ ਗਿਆ ਸੀ। ਬਿਜਲੀ ਖਪਤਕਾਰਾਂ ਦੇ ਪਰਿਵਾਰ ਦੀ ਗਿਣਤੀ ਸੰਨ 2022 ਵਿੱਚ 1 ਕਰੋੜ ਨੂੰ ਸਰ ਕਰ ਗਿਆ ਜਿਵੇਂ-ਜਿਵੇਂ ਬਿਜਲੀ ਖਪਤਕਾਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਦੀ ਪੈਦਾਵਾਰ, ਬਿਜਲੀ ਦੀ ਉਪਲਬਧਤਾ,ਬਿਜਲੀ ਦੇ ਸੰਚਾਲਣ ਅਤੇ ਬਿਜਲੀ ਦੀ ਟ੍ਰਾਂਸਮਿਸ਼ਨ ਦੀ ਮਜ਼ਬੂਤੀ ਅਤੇ  ਬਿਜਲੀ ਦੀ ਟਰਾਂਸਮਿਸ਼ਨ ਦੀ ਸਮਰੱਥਾ ਵਿੱਚ ਵਾਧਾ ਕਰਨ  ਲਈ ਸਮੇਂ-ਸਮੇਂ ਦੀਆਂ ਰਾਜ ਸਰਕਾਰਾਂ ਵੱਲ਼ੋਂ ਦੋਵੇਂ ਕਾਰਪੋਰੇਸ਼ਨਾਂ ਵਿੱਚ ਇੰਜੀਨੀਅਰ, ਵਿੱਤੀ ਮਾਹਿਰ ਅਤੇ ਹਰ ਟੈਕਨੀਕਲ ਅਤੇ ਨਾਨ-ਟੈਕਨੀਕਲ ਸਟਾਫ ਅਤੇ ਕਲੈਰੀਕਲ ਅਮਲਾ ਭਰਤੀ ਕੀਤਾ ਗਿਆ।

ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੰਜਾਬ ਵਿੱਚ 132 ਕੇ.ਵੀ., 220 ਕੇ.ਵੀ. ਅਤੇ 400 ਕੇ.ਵੀ. ਗਰਿੱਡ ਸਬ-ਸਟੇਸ਼ਨਾਂ ਦੀ ਉਸਾਰੀ ਅਤੇ ਸਾਂਭ—ਸੰਭਾਲ ਦੀ ਜ਼ਿੰਮੇਂਵਾਰੀ ਨਿਭਾਉਦਾ ਹੈ। ਇਸ ਤੋਂ ਇਲਾਵਾ ਪਟਿਆਲਾ ਸਥਿਤ ਸਟੇਟ ਲੋਡ ਡਿਸਪੈਚ ਸੈਂਟਰ ਵਿੱਚ ਪੰਜਾਬ ਵਿਚ ਬਿਜਲੀ ਦੀ ਟ੍ਰਾਂਸਮਿਸ਼ਨ ਸਬੰਧੀ ਸਾਰੀ ਵਿਉਂਤਬੰਦੀ ਅਤੇ ਪੰਜਾਬ ਵਿੱਚ ਬਿਜਲੀ ਦੀ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਮਜ਼ਬੂਤੀ ਸਬੰਧੀ ਕੰਮ ਕਾਜ ਕੀਤਾ ਜਾਂਦਾ ਹੈ।1990 ਦੇ ਦਹਾਕਿਆਂ ਵਿੱਚ ਪੰਜਾਬ ਸਟੇਟ ਬਿਜਲੀ ਬੋਰਡ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਅਧਿਕਾਰੀ/ਅਫਸਰ ਅਤੇ ਕਰਮਚਾਰੀਆਂ ਦੀ ਗਿਣਤੀ 1 ਲੱਖ ਦੇ ਲਗਭਗ ਦੱਸੀ ਜਾਂਦੀ ।

ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਪੜੇ-ਲਿਖੇ ਯੋਗ ਨੋਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਦੇਣ ਦੀ ਪਹਿਲ ਕਦਮੀ ਵਿੱਚ ਪੰਜਾਬ ਦੇ 40 ਵੱਖ ਵੱਖ ਵਿਭਾਗਾਂ ਵਿੱਚ 40437  ਵੱਖ-ਵੱਖ ਸ੍ਰੇ਼ਣੀਆਂ ਵਿੱਚ ਯੋਗ ਉਮੀਦਵਾਰਾਂ ਨੂੰ ਯੋਗ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨੌਕਰੀਆਂ ਦਿੱਤੀਆਂ ਗਈਆਂ ਹਨ।

ਪੰਜਾਬ ਸਟੇਟ ਪਾਵਰ  ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 4511 ਯੋਗ ਉਮੀਦਵਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ।ਭਰਤੀ ਦਾ 11.15% ਪ੍ਰਤੀਸ਼ਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਹੈ, ਬਾਕੀ 39 ਵਿਭਾਗਾਂ ਦੀ ਕੁਲ ਭਰਤੀ 88.85 % ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 1 ਅਪ੍ਰੈਲ,2022 ਤੋਂ 26 ਫਰਵਰੀ ,2024 ਤੱਕ 3727 ਯੋਗ  ਉਮੀਦਵਾਰਾਂ  (2985 ਨਵੇਂ 735 ਤਰਸ ਦੇ ਆਧਾਰ ਤੇ), ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ‌ ਵਿੱਚ—784 (782 ਨਵੇਂ 2 ਤਰਸ ਦੇ ਆਧਾਰ ਤੇ) ਜਿਸ ਵਿੱਚ ਏਈ/ਇਲੈਕਟਰੀਕਲ,ਏਐਮ/ਆਈ ਟੀ,ਜੂਨੀਅਰ ਇੰਜੀਨੀਅਰ (ਇਲੈਕਟਰੀਕਲ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਸਬ ਸਟੇਸ਼ਨ), ਏਐਸਐਸ ਸਹਾਇਕ ਲਾਈਨਮੈਨ, ਮਾਲ ਲੇਖਾਕਾਰ ਅਤੇ ਐਲਡੀਸੀਐਸ ਅਤੇ ਹੋਰ ਵੱਖ—ਵੱਖ ਸ਼੍ਰੇਣੀਆਂ ਸ਼ਾਮਲ ਹਨ ਵਿੱਚ ਦੀ ਭਰਤੀ ਕੀਤੀ ਗਈ ਹੈ।ਇਥੇ ਵਰਨਣਯੋਗ ਹੈ ਕਿ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪਹਿਲਾ ਨਿਯੁਕਤੀ ਪੱਤਰ ਵੰਡ ਸਮਾਰੋਹ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 16 ਅਪ੍ਰੈਲ,2022 ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਗਿਆ ਸੀ,ਉਸ ਸਮੇਂ  ਏ. ਵੈਨੂੰ ਪ੍ਰਸਾਦ ਵਧੀਕ ਮੁੱਖ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਕਮ ਸੀਐਮਡੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਨ।

ਪਾਵਰਕਾਮ‌ ਤੇ  ਟਰਾਂਸਕੋ ਦਾ ਪੰਜਾਬ ਵਿੱਚ ਰੋਜ਼ਗਾਰ ਦੇਣ ਵਿੱਚ ਅਹਿਮ ਯੋਗਦਾਨ- ਮਨਮੋਹਨ ਸਿੰਘ

ਸਕੂਲ ਐਜੂਕੇਸ਼ਨ ਵਿਭਾਗ ਵੱਲੋਂ 11467, ਹੋਮ ਅਫੈਅਰ ਐਂਡ ਜਸਟਿਸ ਵੱਲੋਂ 7103 , ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 4511 ਅਤੇ ਸਥਾਨਕ ਸਰਕਾਰਾਂ ਵਿੱਚ 4316 ਯੋਗ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।

ਬਿਜਲੀ ਕਾਰਪੋਰੇਸ਼ਨਾਂ ਵਿੱਚ 4511 ਨੋਕਰੀਆਂ ਪੰਜਾਬ ਸਰਕਾਰ ਦੀ‌ ਸੋਚ ਦਾ ਸੰਕੇਤ ਦਿੰਦਾ ਹੈ ਕਿ ਪੰਜਾਬ ਸਰਕਾਰ ਆਪਣੇ ਵਡਮੁੱਲੇ ਬਿਜਲੀ ਖਪਤਕਾਰਾਂ ਨੂੰ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਤੋਂ ਇਲਾਵਾ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਵਚਨਬੱਧ ਅਤੇ ਯਤਨਸ਼ੀਲ ਹੈ।

*  ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ  ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ  ਪੰਜਾਬ ਦੇ 40 ਵੱਖ ਵੱਖ ਵਿਭਾਗਾਂ ਵਿੱਚ 40437  ਵੱਖ-ਵੱਖ ਸ੍ਰੇ਼ਣੀਆਂ ਵਿੱਚ ਯੋਗ ਉਮੀਦਵਾਰਾਂ ਨੂੰ ਯੋਗ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨੌਕਰੀਆਂ ਦਿੱਤੀਆਂ ਗਈਆਂ ਹਨ।

  • ਪੰਜਾਬ ਸਟੇਟ ਪਾਵਰਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 4511 ਯੋਗ ਉਮੀਦਵਾਰਾਂ ਨੂੰ ਨੋਕਰੀਆਂ ਦਿਤੀਆਂ ਗਈਆਂ।ਭਰਤੀ ਦਾ 11.15% ਪ੍ਰਤੀਸ਼ਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਹੈ, ਬਾਕੀ 39 ਵਿਭਾਗਾਂ ਦੀ ਕੁਲ ਭਰਤੀ 88.85 % ਹੈ।
  • ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ 1ਅਪ੍ਰੈਲ,2022 ਤੋਂ 26 ਫਰਵਰੀ ,2024 ਤੱਕ 3727 ਯੋਗ  ਉਮੀਦਵਾਰਾਂ  (2985 ਨਵੇਂ 735 ਤਰਸ ਦੇ ਆਧਾਰ ਤੇ), ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ‌ ਵਿੱਚ-784 (782 ਨਵੇਂ 2 ਤਰਸ ਦੇ ਆਧਾਰ ਤੇ) ਜਿਸ ਵਿੱਚ ਏਈ/ਇਲੈਕਟਰੀਕਲ,ਏਐਮ/ਆਈ ਟੀ,ਜੂਨੀਅਰ ਇੰਜੀਨੀਅਰ (ਇਲੈਕਟਰੀਕਲ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਸਬ ਸਟੇਸ਼ਨ), ਏਐਸਐਸ ਸਹਾਇਕ ਲਾਈਨਮੈਨ, ਮਾਲ ਲੇਖਾਕਾਰ ਅਤੇ ਐਲਡੀਸੀਐਸ ਅਤੇ ਹੋਰ ਵੱਖ—ਵੱਖ ਸ਼੍ਰੇਣੀਆਂ ਸ਼ਾਮਲ ਹਨ ਵਿੱਚ ਦੀ ਭਰਤੀ ਕੀਤੀ ਗਈ ਹੈ।
  • ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪਹਿਲਾ ਨਿਯੁਕਤੀ ਪੱਤਰ ਵੰਡ ਸਮਾਰੋਹ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵੱਲੋਂ 16 ਅਪ੍ਰੈਲ,2022 ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਗਿਆ ਸੀ,ਉਸ ਸਮੇਂ  ਏ. ਵੈਨੂੰ ਪ੍ਰਸਾਦ ਵਧੀਕ ਮੁੱਖ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਕਮ ਸੀ.ਐਮ.ਡੀ. ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਨ।
  • ਬਿਜਲੀ ਕਾਰਪੋਰੇਸ਼ਨਾਂ ਵਿੱਚ 4511ਨੋਕਰੀਆਂ ਪੰਜਾਬ ਸਰਕਾਰ ਦੀ‌ ਸੋਚ ਦਾ ਸੰਕੇਤ ਦਿੰਦਾ ਹੈ ਕਿ ਪੰਜਾਬ ਸਰਕਾਰ ਆਪਣੇ ਵਡਮੁੱਲੇ ਬਿਜਲੀ ਖਪਤਕਾਰਾਂ ਨੂੰ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਤੋਂ ਇਲਾਵਾ ਪਾਏਦਾਰ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਵਚਨਬੱਧ ਅਤੇ ਯਤਨਸ਼ੀਲ ਹੈ।

ਨੋਟ: ਪ੍ਰਗਟ ਕੀਤੇ ਵਿਚਾਰ ਨਿੱਜੀ ਹਨ 

ਮਨਮੋਹਨ ਸਿੰਘ- ਉਪ ਸਕੱਤਰ ਲੋਕ ਸੰਪਰਕ ਵਿਭਾਗ(ਸੇਵਾ ਮੁਕਤ) ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਫੋਨ 8437725172