ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਐਤਵਾਰ , ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

419

ਪਟਿਆਲਾ ਦੇ ਵੱਖ-ਵੱਖ ਇਲਾਕੇ ਵਿੱਚ ਐਤਵਾਰ , ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਸਬੰਧੀ ਜਾਣਕਾਰੀ

ਪਟਿਆਲਾ 13.06.25

ਸਹਾਇਕ ਇੰਜੀਨੀਅਰ, ਉਪ ਮੰਡਲ ਉਤਰ ਤਕਨੀਕੀ, ਪ.ਸ.ਪ.ਕ.ਲ. ਪਟਿਆਲਾ ਵੱਲੋਂ ਆਮ ਜਨਤਾ ਅਤੇ ਵੱਡਮੁੱਲੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਫੋਕਲ ਪੁਆਇੰਟ ਗ੍ਰਿਡ ਵਿਖੇ ਨਵੇਂ ਇਨਕਮਰ ਅਤੇ ਬਰੇਕਰ ਲਗਾਉਣ ਦੇ ਕੰਮ ਦੇ ਚਲਦਿਆਂ ਪਾਵਰ ਟਰਾਂਸਫਰਮਰ ਨੰ 1 ਤੋਂ ਚਲਦੇ ਵੱਖ-ਵੱਖ ਫੀਡਰਾਂ (ਫੋਕਲ ਪੁਆਇੰਟ ਨੰ 1, 2, 3, 4, ਦਰਸ਼ਨ ਸਿੰਘ ਨਗਰ, ਫੈਕਟਰੀ ਏਰੀਆ ਨਿਯੂ, ਨਰਿੰਦਰਾ ਇਨਕਲੇਵ) ਅਧੀਨ ਚਲਦੇ ਏਰੀਏ ਫੋਕਲ ਪੁਆਇੰਟ, ਏਕਤਾ ਨਗਰ, ਦਰਸ਼ਨ ਸਿੰਘ ਨਗਰ, ਵਿਜੇ ਨਗਰ, ਗੁਰਮੁੱਖ ਕਲੌਨੀ, ਅਮਨ ਨਗਰ, ਅਲੀਪੁਰ ਦਾ ਕੁੱਝ ਏਰੀਆ, ਤ੍ਰਿਪੜੀ, ਪੁਰਾਣੀ ਮਿਹਰ ਸਿੰਘ ਕਲੌਨੀ, ਤ੍ਰਿਪੜੀ ਬਜਾਰ ਦਾ ਕੁੱਝ ਏਰੀਆ, ਨਰਿੰਦਰਾ ਇਨਕਲੇਵ, ਸ਼ੈਲਰ ਰੋਡ, ਰਤਨ ਨਗਰ, ਜਗਦੀਸ਼ ਇਨਕਲੇਵ ਆਦਿ ਦੀ ਬਿਜਲੀ ਸਪਲਾਈ ਮਿਤੀ 15.06.25 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।

ਇਸਦੇ ਨਾਲ ਹੀ ਮਿਤੀ 16.06.25 (ਸੋਮਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਉਪਰੋਕਤ ਵੱਖ-ਵੱਖ ਏਰੀਏ ਦੀ ਬਿਜਲੀ ਸਪਲਾਈ ਲੌੜ ਅਨੁਸਾਰ ਬੰਦ ਰਹੇਗੀ।