ਰੂਪਨਗਰ ਵਿਖੇ ਕਾਂਗਰਸ ਦਾ 140 ਵਾਂ ਸਥਾਪਨਾ ਦਿਵਸ ਮਨਾਇਆ

185

ਰੂਪਨਗਰ  ਵਿਖੇ ਕਾਂਗਰਸ ਦਾ 140 ਵਾਂ ਸਥਾਪਨਾ ਦਿਵਸ ਮਨਾਇਆ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,28 ਦਸੰਬਰ ,2025   

ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਜਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਕਾਂਗਰਸ ਪਾਰਟੀ ਦੇ 140 ਵੇ ਸਥਾਪਨਾ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਸ ਮੌਕੇ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ ਕਾਂਗਰਸ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕੀ ਦੇਸ਼ ਦੀ ਅਜਾਦੀ ਵਿੱਚ ਕਾਂਗਰਸ ਦਾ ਵਡਮੁੱਲਾ ਯੋਗਦਾਨ ਹੈ

ਕਾਂਗਰਸ ਦੇ ਲੀਡਰਾਂ ਨੇ ਦੇਸ਼ ਦੀ ਅਜਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਸੀਹੇ ਝਲੇ ਦੇਸ਼ ਦੀ ਜਨਤਾ ਨਾਲ ਅੰਗਰੇਜ਼ ਵਲੋ ਕੀਤੇ ਜਾਂਦੇ ਹਰ ਧੱਕੇ ਦਾ ਜਮ ਕੇ ਵਿਰੋਧ ਕੀਤਾ ਅਤੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੰਮ ਕੀਤਾ ਅਤੇ ਅਜਾਦੀ ਤੋਂ ਬਾਅਦ ਦੇਸ਼ ਨੂੰ ਵਿਕਸਤ ਭਾਰਤ  ਬਣਾਉਣ ਲਈ  ਜਵਾਹਰ ਲਾਲ ਨਹਿਰੂ ,  ਲਾਲ ਬਹਾਦਰ ਸ਼ਾਸ਼ਤਰੀ ,  ਇੰਦਿਰਾ ਗਾਂਧੀ ,  ਰਾਜੀਵ ਗਾਂਧੀ ਅਤੇ  ਮਨਮੋਹਨ ਸਿੰਘ ਵਰਗੇ ਮਹਾ ਨਾਇਕਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ

ਪਰ ਅੱਜ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਹੈ ਦੇਸ਼ ਦੀ ਆਪਸੀ ਸਾਂਝ ਅਤੇ ਭਾਈਵਾਲਤਾ  ਨੂੰ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਹੈ ਕਾਂਗਰਸ ਵਲੋ ਬਣਾਏ ਗਏ ਵੱਡੇ ਵੱਡੇ ਸੰਸਥਾਨਾਂ ਨੂੰ ਵੱਡੇ ਵੱਡੇ ਉਦਯੋਗਪਤੀਆ ਨੂੰ ਵੇਚਿਆ ਜਾ ਰਿਹਾ ਹੈ ਸਰਕਾਰੀ ਸੰਸਥਾਨ ਜੌ ਚਾਹੇ ਓਹ ਸੀਬੀਆਈ ਈਡੀ, ਇਲੈਕਸ਼ਨ ਕਮਿਸ਼ਨ ਵਗੈਰਾ ਜੌ ਕਾਂਗਰਸ ਸਮੇਂ ਆਪਣੀ ਪੂਰੀ ਅਜ਼ਾਦੀ ਨਾਲ ਕੰਮ ਕਰਦੇ ਸਨ ਅੱਜ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ਉਤੇ ਕੰਮ ਕਰਦੇ ਹਨ ਪਰ ਅੱਜ ਵੀ ਕਾਂਗਰਸ ਪਾਰਟੀ  ਦੇਸ਼ ਦੀ  ਅਜਾਦੀ ਵਾਂਗ ਇਸ ਲਈ ਲੜਾਈ ਲੜ ਰਹੀ ਹੈ ਅਤੇ ਉਸ ਵਕਤ ਤਕ ਲੜਦੀ ਰਹੇਗੀ ਜਦ ਤਕ ਪਰਾਣੀਆਂ ਕਰਦਾ ਕੀਮਤਾਂ ਕਾਇਮ ਨਹੀਂ ਹੁੰਦੀਆਂ

ਇਸ ਮੌਕੇ ਰਮੇਸ਼ ਗੋਇਲ  ਅਤੇ ਕੌਂਸਲਰ ਰਜੇਸ਼ ਕੁਮਾਰ ਨੇ ਕਾਂਗਰਸ ਦੀ ਇਸ ਵਰੇਗੰਢ ਤੇ ਸਾਰੇ ਕਾਂਗਰਸ  ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਪ੍ਰੇਮ ਸਿੰਘ ਡੱਲਾ ਪ੍ਰਧਾਨ ਐਸ ਸੀ ਸੈੱਲ, ਰਾਜੇਸ਼ਵਰ ਲਾਲੀ,ਲਖਵੰਤ ਹਿਰਦਪੁਰਅਵਨੀਸ਼ ਮੋਦਗਿਲ , ਸ਼ਿੰਗਾਰਾ ਸਿੰਘ ਮੈਬਰ ਬਲਾਕ ਸੰਮਤੀ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ,ਕੌਂਸਲਰ ਮਦਨ, ਦਕਸ਼ ਕੱਕੜ, ਮਿੰਟੂ, ਸਰਾਫ ਸਿਟੀ ਪ੍ਰਧਾਨ, ਹਿਮਾਂਸ਼ੂ ਟੰਡਨ,ਸੂਰਜ ਧੀਮਾਨ,ਰਾਣਾ ਸੁਰਿੰਦਰ ਮਕਾਰੀ,ਅਸ਼ੋਕ ਸ਼ਰਮਾ, ਰਾਜਿੰਦਰ ਭੰਵਰਾ, ਹਰਮੀਤ ਸਿੰਘ,ਜਸਪਾਲ ਸਿੰਘ, ਰਇਸ਼ ਬਾਬੂ, ਭੁਇੰਦਰ ਸਿੰਘ ਰੈਲੋਂ ਹਾਜਰ ਸਨ।