ਸੈਣੀ ਭਵਨ ‘ਚ ਲਗਾਏ 24ਵੇਂ ਕੈਂਪ ਦੌਰਾਨ 74 ਵਿਅਕਤੀਆ ਨੇ ਕੀਤਾ ਖੂਨਦਾਨ
ਬਹਾਦਰਜੀਤ ਸਿੰਘ /ਰੂਪਨਗਰ, 6 ਜੁਲਾਈ,2025
ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ .ਵੱਲੋਂਅੱਜ ਸੈਣੀ ਭਵਨ ਰੂਪਨਗਰ ਵਿਖੇ ਲਗਾਏ 24ਵੇਂ ਵਿਸਾਲ ਖੂਨਦਾਨ ਕੈਂਪ ਦੌਰਾਨ 74 ਵਿਅਕਤੀਆ ਵਲੋਂ ਖੂਨਦਾਨ ਕੀਤਾ ਿਗਆ। ਕੈਂਪ ਦਾ ਅਰੰਭ ਰੂਪਨਗਰ ਵਿਧਾਨ ਸਭਾ ਹਲਕਾ ਦੇਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕੀਤਾ।
ਕੈਂਪ ਨੂੰ ਸਫਲਬਨਾਉਣ ਲਈ ਰਜ਼ਨੀ ਹਰਬਲ ਮਲਿਕਪੁਰ, ਜ਼ਿਲ੍ਹਾ ਪੁਲਿਸਸਾਂਝ ਕੇਂਦਰ ਤੇ ਗੁਰੂ ਨਾਨਕ ਕਰਿਅਨਾ ਸਟੋਰ ਪਪਰਾਲਾ ਤੋਂਇਲਾਵਾ ਯੈਸ ਬੈਂਕ, ਰਾਕ ਸਟਾਰ ਕਲੱਬ ਰੂਪਨਗਰ, ਰੋਟਰੀਕਲੱਬ ਰੂਪਨਗਰ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਅਤੇਡਾ. ਮੁਨੀਸ਼ ਦੀ ਅਗਵਾਈ ਵਿੱਚ ਰੋਟਰੀ ਐਂਡ ਬਲੱਡ ਬੈਂਕਸੋਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਦੀ ਟੀਮ ਨੇ ਖੂਨਇਕੱਤਰਤ ਕੀਤਾ।
ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਸੈਣੀਬਰਾਦਰੀ ਦੇ ਨਵੇਂ ਪਦਉਨਤ ਹੋਏ ਡੀ.ਐਸ.ਪੀ. ਹਰਕੀਰਤ ਸਿੰਘਦਾ ਸੈਣੀ ਭਵਨ ਦੀ ਪ੍ਰਬੰਧਕੀ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇਸਨਮਾਨ ਕੀਤਾ। ਉਨ੍ਹਾਂ ਖੂਨਦਾਨੀਆ ਨੂੰ ਵੀ ਸਰਟੀਫਿਕੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੋਲਦਿਆ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਖੂਨਦਾਨ ਵਰਗਾ ਨੇਕ ਕਾਰਜ਼ ਕਰਨਾ ਬਹੁਤਹੀ ਜਨ ਭਲਾਈ ਦਾ ਕੰਮ ਹੈ ਖੂਨਦਾਨੀ ਮਾਨਵਤਾ ਨੂੰ ਨਵਾਜੀਵਨ ਦੇਣ ਦਾ ਕੰੰਮ ਕਰਦੇ ਹਨ। ਉਨ੍ਹਾ ਕਿਹਾ ਸੈਣੀ ਬਰਾਦਰੀ ਦਾ ਸਮਾਜ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਯੋਗਦਾਨ ਹੈ ਅਤੇ ਇਸ ਖੇਤਰ ਵਿੱਚ ਸੈਣੀ ਭਵਨ ਦੇ ਪ੍ਰਬੰਧਕ ਬਹੁਤ ਹੀ ਵਧਾਈ ਦੇ ਪਾਤਰ ਹਨ। ਇਹ ਸੰਸਥਾ ਲੋਕਾਂ ਨੂੰ ਸੇਵਾਭਾਵ ਨਾਲ ਲੋਕ ਭਲਾਈ ਦੇ ਕਾਰਜ਼ ਕਰਨ ਲਈ ਪ੍ਰੇਰਤ ਕਰਦੀ ਹੈ।
ਵਿਧਾਇਕ ਦਿਨੇਸ਼ ਚੱਢਾ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਦਿੱਤੀ 5 ਲੱਖ ਰੁਪਏ ਅਤੇ ਇੰਜ. ਭਗਵਾਨ ਸਿੰਘ ਪੰਚਕੁਲਾ ਵਲੋਂ 4 ਲੱਖ ਰੁਪਏ ਤੇ ਹਰਮਿੰਦਰ ਕੌਰ ਰੂਪਨਗਰ ਵਲੋਂ ਇਕ ਲੱਖ ਰੁਪਏ ਦੀ ਮਾਲੀ ਮਦਦ ਨਾਲ ਉਸਾਰੇ ਮਿੰਨੀ ਹਾਲ ਦਾ ਵੀ ਉਦਘਾਟਨ ਕੀਤਾ ।ਉਨ੍ਹਾ ਕਿਹਾ ਇਸ ਸੰਸਥਾ ਨੂੰ ਦੂਜੀ ਕਿਸਤ ਵਿੱਚ ਹੋਰ ਮਾਲੀ ਮਦਦ ਕਰਵਾਈ ਜਾਵੇਗੀ।
ਕੈਂਪ ਦੌਰਾਨ ਜੋਰਾਵਰ ਸਿੰਘ ਨੇ61ਵੀ ਵਾਰ, ਮਨਜੀਤ ਸਿੰਘ ਤੰਬੜ ਤੇ ਪ੍ਰੇਮ ਸਿੰਘ ਨੇ 37ਵੀ ਵਾਰ, ਅਮਿਤ ਸੈਣੀ ਨੇ 28ਵੀ ਵਾਰ, ਸੁਨੀਲ ਨੇ 26ਵੀ ਵਾਰ, ਹਰਜੀਤ ਸਿੰਘ ਨੇ 24ਵੀ ਵਾਰ, ਸਤਵੀਰ ਸਿੰਘ ਨੇ 16ਵੀ ਵਾਰ, ਵਿਸਾਲ ਸੈਣੀ ਨੇ 13ਵੀ ਵਾਰ, ਨਮਿਤ ਸੈਣੀ ਨੇ 12ਵੀ ਵਾਰ, ਕੁਮਾਰ ਸੰਤੋਸ਼ ਨੇ 9ਵੀ ਵਾਰ ਤੋਂ ਇਲਾਵ ਕੰਵਰਜੀਤ ਸਿੰਘ ਤੇ ਅਭਿਸ਼ੇਕ ਸੈਣੀ ਪਿਤਾ ਪੁੱਤਰ ਤੇ ਗੁਰਵਿੰਦਰ ਸਿੰਘ ਲਾਡੀ ਤੇ ਅਨਰਾਗ ਸੈਣੀ ਪਿਤਾ ਪੁੱਤਰਾ ਨੇ ਇਸ ਕੈਂਪ ਵਿੱਚ ਖੁਨਦਾਨ ਕੀਤਾ।
ਕੈਂਪ ਦੌਰਾਨ ਗੁਰਪਾਲ ਸਿੰਘ ਤੇ ਮਨਜੀਤ ਕੌਰ ਪਤੀ ਪਤਨੀ ਦੀ ਜੌੜੀ ਅਤੇ ਰਾਕ ਸਟਾਰ ਦੀ ਪ੍ਰਧਾਨ ਦੀਪਾਲੀ ਗੁਪਤਾਨੇ ਦੂਜੀ ਵਾਰ, ਸੀਮਾ ਸੈਣੀ ਨੇ ਤੀਜੀ ਵਾਰ ਤੇ ਰਾਜਿੰਦਰ ਕੌਰ ਨੇ5ਵੀ ਵਾਰ ਖੂਨਦਾਨ ਕੀਤਾ। ਕੈਂਪ ਦੇ ਪ੍ਰਬੰਧਕਾ ਅਤੇ ਡੋਨਰ ਨੂੰਪ੍ਰੇਰਤ ਕਰਨ ਲਈ ਕਮਲਜੀਤ ਸਿੰਘ ਬਾਬਾ, ਗੁਰਮੁੱਖ ਸਿੰਘਸੈਣੀ, ਦਲਜੀਤ ਸਿੰਘ, ਜਗਦੇਵ ਸਿੰਘ ਅਤੇ ਅਮਿਤ ਸੈਣੀ ਵਲੋਂਵਿਸ਼ੇਸ਼ ਯਤਨ ਕੀਤੇ ਗਏ।ਕੈਂਪ ਵਿੱਚ ਆਏ ਮਹਿਮਾਨਾ, ਡੋਨਰਜ਼, ਸ਼ਹਿਯੋਗੀਆ ਦਾ ਸੰਸਥਾ ਦੇ ਟਰੱਸਟੀ ਤੇ ਪੀਆਰਓ ਰਾਜਿੰਦਰਸੈਣੀ ਵਲੋਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ ਅਤੇ ਸੈਣੀਭਵਨ ਦੇ ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆ ਸੈਣੀ ਭਵਨ ਦੇ ਲੋਕ ਭਲਾਈ ਕਾਰਜ਼ਾ ਤੇ ਚਾਨਣਾ ਪਾਇਆ। ਉਨ੍ਹਾ ਵਿਧਾਇਕ ਦਿਨੇਸ਼ ਚੱਢਾ ਦਾ ਸੈਣੀਭਵਨ ਲਈ ਗਰਾਂਟ ਦਿਵਾਉਣ ਲਈ ਵਿਸ਼ੇਸ਼ ਤੋਰ ਤੇ ਧੰਨਵਾਦਕੀਤਾ।
ਇਸ ਮੌਕੇ ਤੇ ਸਰਕਾਰੀ ਕਾਲਜ ਰੂਪਨਗਰ ਤੇ ਯੈਸ ਬੈਂਕਦੇ ਨੁਮਾਇੰਦੇ, ਪੱਤਵੰਤੇ ਵਿਅਕਤੀ ਸੁਖਜਿੰਦਰ ਸਿੰਘ ਮੋਹਾਲੀ, ਵਿਕਰਮ ਚੌਧਰੀ ਸਰਪੰਚ ਛੋਟੀ ਹਵੇਲੀ, ਤਰਮੇਸ ਸਿੰਘ, ਇੰਜ. ਕਰਨੈਲ ਸਿੰਘ, ਇੰਸ. ਗੁਰਦੀਪ ਸਿੰਘ, ਸੰਦੀਪ ਕੁਮਾਰ ਤੋਂਇਲਾਵਾ ਸੈਣੀ ਭਵਨ ਦੇ ਪ੍ਰਬੰਧਕ ਬਲਬੀਰ ਸਿੰਘ ਸੈਣੀ, ਕੈਪਟਨਹਾਕਮ ਸਿੰਘ, ਰਾਮ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਬਹਾਦਰਜੀਤ ਸਿੰਘ, ਅਮਰਜੀਤ ਸਿੰਘ, ਡਾ. ਹਰਚਰਨ ਦਾਸ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸਿੰਘ ਗਿਰਨ, ਪ੍ਰਿਤਪਾਲ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਸੁਰਿੰਦਰਸਿੰਘ, ਡਾ. ਜਸਵੰਤ ਕੌਰ ਸੈਣੀ, ਪਿੰ੍ਰਸੀਪਲ ਰਾਵਿੰਦਰ ਕੌਰ ਵੀਹਾਜ਼ਰ ਸਨ।