ਸੈਣੀ ਭਵਨ ‘ਚ ਉਤਸਾਹ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

123

ਸੈਣੀ ਭਵਨ ‘ਚ ਉਤਸਾਹ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਬਹਾਦਰਜੀਤ ਸਿੰਘ /royalpatiala.in News/ ਰੂਪਨਗਰ, 12 ਜਨਵਰੀ,2026

ਸੈਣੀ ਭਵਨ ਵਿਖੇ ਅੱਜ ਲੋਹੜੀ ਦਾ ਤਿਉਹਾਰ ੳੇੁਤਸਾਹ ਨਾਲ ਮਨਾਇਆ ਗਿਆ। ਸਮਾਜਿਕ ਏਕਤਾ ਦੇ ਪ੍ਰਤੀਕ ਇਸ ਪਵਿਤੱਰ ਤਿਉਹਾਰ ਮੌਕੇ ਸਭ ਨੇ ਪ੍ਰਮਾਤਮਤ ਨੂੰ ਯਾਦ ਕਰਦਿਆ ਮਿਲਕੇ ਲੋਹੜੀ ਬਾਲੀ ਅਤੇ ਇਕ ਦੂਜੇ ਨੂੰ ਲੋਹੜੀ ਦੀਆ ਮੁਬਾਰਕਾਂ ਦਿੱਤੀਆ।

ਇਸ ਮੌਕੇ  ਸੈਣੀ ਭਵਨ ਸੰਸਥਾ ਦੇ ਪ੍ਰਧਾਨ ਡਾ. ਅਜਮੇਰ ਸਿੰਘ ਤੰਬੜ, ਐਕਟਿੰਗ ਪ੍ਰਧਾਨ ਰਾਜਿੰਦਰ ਸਿੰਘ ਨਨੂਆ, ਸੈਣੀ ਐਜੂਕੇਸ਼ਨ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਵਲੋਂ ਲੋਹੜੀ ਦੀ ਵਧਾਈ ਦਿੰਦੇ ਹੋਏ ਇਸ ਤਿਉਹਾਰ ਦੇ ਸਮਾਜਿਕ ਪਿਛੋਕੜ ਤੇ ਚਾਨਣਾ ਪਾਇਆ ਗਿਆ।

ਸੰਸਥਾ ਦੀਆ ਸਿੱਖਆਰਥਣਾ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਖੁੱਲ੍ਹ ਕੇ ਇਜਹਾਰ ਕੀਤਾ। ਅੰਤ ਵਿੱਚ ਸਭ ਨੇ ਮਿਲਕੇ ਮੁੰਗਫਲੀ, ਰਿਉੜੀਆ, ਭੁਗਾ, ਬਰੇਡ ਪਕੌੜਿਆ ਦਾ ਅੰਨਦ ਮਾਨਿਆ।

ਸੈਣੀ ਭਵਨ ‘ਚ ਉਤਸਾਹ ਨਾਲ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਇਸ ਮੌਕੇ ਸੰਸਥਾ ਦੇ ਟਰੱਸਟੀ ਬਲਬੀਰ ਸਿੰਘ ਸੈਣੀ, ਇੰਜ. ਹਰਜੀਤ ਸਿੰਘ, ਦਲਜੀਤ ਸਿੰਘ, ਜਗਦੇਵ ਸਿੰਘ, ਰਾਜਿੰਦਰ ਸਿੰਘ ਗਿਰਨ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਅਮਰਜੀਤ ਸਿੰਘ, ਡਾ. ਜਸਵੰਤ ਕੌਰ ਸੈਣੀ, ਰਾਵਿੰਦਰ ਕੌਰ, ਮਨਮੋਹਨ ਕੌਰ, ਸ਼੍ਰੀਮਤੀ ਹਰਜੀਤ ਕੌਰ,ਹਰਮਿੰਦਰ ਕੌਰ, ਹਰਦੀਪ ਸਿੰਘ ਆਦਿ ਹਾਜ਼ਰ ਸਨ।