ਅੱਜ ਪੰਜਾਬ ਦੀਆਂ ਮੁੱਖ ਸੜਕਾਂ ਐਸ• ਕੇ •ਐਮ • ਵੱਲੋਂ 11-3 ਵਜੇ ਤੱਕ ਕੀਤੀਆਂ ਜਾਣਗੀਆਂ ਜਾਮ; ਪੰਜਾਬ ਵਿਚ ਕਿੱਥੇ ਸੜਕਾਂ ਜਾਮ ਦੀ ਯੋਜਨਾ ਹੈ ਦਾ ਖੁਲਾਸਾ ਕੀਤਾ
25 ਅਕਤੂਬਰ,2024
ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਮੀਟਿੰਗ ਵਿਚ ਸਰਬ ਸੰਮਤੀ ਨਾਲ ਸੂਬਾ ਕਮੇਟੀ ਦੇ ਪਰੋਗਰਾਮ ਨੂੰ ਲਾਗੂ ਕਰਨ ਲਈ ਤਹਿ ਕੀਤਾ ਗਿਆ ਕਿ ਪੱਚੀ ਅਕਤੂਬਰ ਦਿਨ ਸ਼ੁਕਰਵਾਰ ਨੂੰ ਗਿਆਰਾਂ ਵਜੇ ਤੋਂ ਬਾਅਦ ਦੁਪਿਹਰ ਤਿੰਨ ਵਜੇ ਤੱਕ ਅਨਾਜ ਮੰਡੀਆਂ ਦੇ ਨੇੜੇ ਦੀਆਂ ਸੜਕਾਂ ਤੇ ਜਾਮ ਲਾ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦਿੱਤੇ ਜਾਣਗੇ । ਕਿਉਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਤੇ ਲਿਫਟਿੰਗ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ।
ਜਿਲੇ ਵਿਚ ਪਟਿਆਲਾ ਵਿਖੇ ਸਰਹਿੰਦ ਰੋਡ, ਰਾਜਪੁਰਾ ਵਿਖੇ ਜੀ •ਟੀ•ਰੋਡ, ਨਾਭਾ ਵਿਖੇ ਮਲੇਰਕੋਟਲਾ ਰੋਡ, ਸਮਾਣਾ ਵਿਖੇ ਬੰਦਾ ਸਿੰਘ ਬਹਾਦਰ ਚੌਕ , ਪਾਤੜਾਂ ਵਿਖੇ ਸ਼ਹੀਦ ਭਗਤ ਸਿੰਘ ਚੌਕ , ਦੇਵੀਗੜ ਅਨਾਜ ਮੰਡੀ ਪਿਹੋਵਾ ਰੋਡ ਦੇ ਪੁਆਇੰਟ ਜਾਮ ਤੇ ਧਰਨਿਆਂ ਲਈ ਤਹਿ ਕੀਤੇ ਗਏ ।
ਸੁਯੰਕਤ ਕਿਸਾਨ ਮੋਰਚਾ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਬਲਾਕ ਬਰਨਾਲਾ ਬਲਾਕ ਅਨਾਜ਼ ਮੰਡੀ ਬਡਬਰ ਦੂਜਾ ਪੁਆਇੰਟ ਅਨਾਜ਼ ਮੰਡੀ ਰੂੜੇਕੇ ਕਲਾਂ ਬਲਾਕ ਮਹਿਲ ਕਲਾਂ ਅਨਾਜ਼ ਮੰਡੀ ਮਹਿਲਕਲਾਂ ਅਤੇ ਸ਼ਹਿਣਾ ਬਲਾਕ ਅਨਾਜ਼ ਮੰਡੀ ਭਦੌੜ ਸਾਰੀਆਂ ਸਥਾਨਾਂ ਦੇ ਉੱਤੇ ਨੇੜੇ ਸੜਕਾਂ ਜਾਮ ਕੀਤੀਆਂ ਜਾਣਗੀਆਂ 25 ਅਕਤੂਬਰ ਸਮਾਂ 11 ਵੱਜੇ ਤੋਂ 3 ਵੱਜੇ ਤੱਕ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪਣੀਆਂ ਆਪਣੀਆਂ ਜੱਥੇਬੰਦੀਆਂ ਦੇ ਕਿਸਾਨਾਂ ਦੀ ਵੱਧ ਤੋਂ ਗਿਣਤੀ ਵਿੱਚ ਸ਼ਮੂਲੀਅਤ ਕਰਵਾਈ ਜਾਵੇ I
ਫਿਰੋਜਪੁਰ ਦੀ ਡਿਟੇਲ ਹੈ-ਫਿਰੋਜਪੁਰ ਦੇ ਵਿੱਚ ਤਿੰਨ ਥਾਵਾਂ ਤੇ ਸੜਕ ਜਾਮ ਹੋਵੇਗਾ ਫਾਇਲਕਾ ਫਿਰੋਜਪੁਰ ਰੋਡ ਤੇ ਲੱਖੋ ਕੇ ਬਹਿਰਾਮ ਵਿਖੇ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਤਲਵੰਡੀ ਭਾਈ ਚੌਂਕ ਚ ਅਤੇ ਅੰਮ੍ਰਿਤਸਰ ਬਠਿੰਡਾ ਰੋਡ ਤੇ ਮੁੱਖੂ ਵਿੱਚ ਜਾਮ ਲੱਗਣਗੇ
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਗੋਨਿਆਣਾ ਮੌੜ ਤੇ ਤਲਵੰਡੀ ਤਿੰਨ ਥਾਵਾਂ ਤੇ| ਜਾਮ ਕੀਤਾ ਜਾਵੇਗਾ|
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਲਾ ਫਾਜ਼ਿਲਕਾ ਜਲਾਲਾਬਾਦ ਵਿਖੇ ਰੋਡ ਜਾਮ ਕਰਾਗੇ।
ਜ਼ਿਲ੍ਹਾ ਫ਼ਰੀਦਕੋਟ ਵੱਲੋਂ ਤਿੰਨ ਥਾਵਾਂ ਤੇ ਧਰਨਾ ਦਿੱਤਾ ਜਾਵੇਗਾ ਜਿੰਨਾ ਵਿੱਚ ਜੈਤੋ ਮੰਡੀ ਮੁਹਰੇ, ਫਰੀਦਕੋਟ ਦਾਣਾ ਮੰਡੀ ਕੋਲ, ਅਤੇ ਸਾਦਿਕ ਵਿਖੇ ਚੋਂਕ ਵਿੱਚ ਜ਼ਿਲ੍ਹਾ ਫ਼ਰੀਦਕੋਟ ਅੰਦਰ ਤਿੰਨ ਥਾਵਾਂ ਤੇ ਧਰਨਾ ਗਿਆਰਾਂ ਵਜੇ ਤੋਂ ਤਿੰਨ ਵਜੇ ਤੱਕ ਲੱਗੇਗਾ
ਮੁਹਾਲੀ ਜ਼ਿਲ੍ਹੇ ਵਿੱਚ ਬਨੂੰੜ ਅਤੇ ਲਾਂਡਰਾਂ ਦੇ ਕੋਲ ਭਾਗੋ ਮਾਜਰਾ ( ਬੈਰੋਂਪੁਰ) ਪਿੰਡ ਵਿਖੇ ਜਾਮ ਲੱਗ ਰਿਹਾ ਹੈ। ਲਾਲੜੂ ਆਈ ਟੀ ਆਈ ਚੌਕ ਵਿੱਚ,ਕੁਰਾਲੀ ਅਤੇ ਬੜੌਦੀ
ਰੋਪੜ ਪੁਲਿਸ ਲਾਈਨ ਰੋਪੜ, ਬੁੰਗਾ ਸਾਹਿਬ ਨੈਸ਼ਨਲ ਹਾਈਵੇ, ਅਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ ਚੱਕਾ ਜਾਮ
ਲੁਧਿਆਣਾ ਜ਼ਿਲ੍ਹਾ : ਖੰਡ ਮਿੱਲ ਦੇ ਸਾਹਮਣੇ ਜਗਰਾਉਂ
ਮੋਗਾ ਜ਼ਿਲ੍ਹਾ: ਦਾਣਾ ਮੰਡੀ ਬਾਘਾ ਪੁਰਾਣਾ, ਨੈਸਲੇ ਡੇਅਰੀ ਕੋਲ ਮੋਗਾ, ਧਰਮਕੋਟ ਅਤੇ ਕੋਟ ਈਸੇ ਖਾਂ ।
ਚੱਕਾ ਜਾਮ ਹਲਕਾ ਖੰਨਾ, ਸਮਰਾਲਾ ਕੋਹਾੜਾ ਮਾਛੀਵਾੜਾ ਮੁੱਲਾਂਪੁਰ ਰਾਏਕੋਟ ਅਤੇ ਜਗਰਾਉਂ ਜਿਲ੍ਹੇ ਵਿੱਚ ਹੋਵੇਗਾ।
ਸੇ ਤਰ੍ਹਾਂ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਜਲੰਧਰ ਹੁਸ਼ਿਆਰਪੁਰ ਵਿੱਚ ਕਈ ਥਾਵਾਂ ਤੇ ਹੋਵੇਗਾ।
ਜੇ ਫੇਰ ਵੀ ਝੋਨੇ ਦੀ ਖਰੀਦ ਤੇ ਲਿਫਟਿੰਗ ਦੇ ਮਸਲੇ ਹੱਲ ਨਾ ਹੋਏ ਤੇ ਤਾਂ ਉਨੱਤੀ ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ । ਇਸ ਦੇ ਸਮਾਨਾਂਤਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਕਾਲੇ ਝੰਡੇ ਦਿਖਾਏ ਜਾਣਗੇ । ਦੂਜੇ ਪਾਸੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕਾਲੇ ਝੰਡਿਆਂ ਨਾਲ ਘੇਰਿਆ ਜਾਵੇਗਾ । ਇਨਾਂ ਐਕਸ਼ਨਾਂ ਵਿਚ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨੂੰ ਵਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ।
25 ਅਕਤੂਬਰ ਦੇ ਚੱਕਾ ਜਾਮ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ
ਸੰਯੁਕਤ ਕਿਸਾਨ ਮੋਰਚਾ ਵਲੋਂ ਝੋਨੇ ਦੀ ਖਰੀਦ ਦੇ ਮਾਮਲੇ ਨੂੰ ਹੱਲ ਕਰਵਾਉਣ ਲਈ 25 ਅਕਤੂਬਰ ਨੂੰ 11 ਤੋਂ 3 ਵਜੇ ਤੱਕ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਕੁੱਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ੳ) ਜਾਮ ਦੌਰਾਨ ਵੱਧ ਤੋਂ ਵੱਧ ਗਿਣਤੀ ਵਿੱਚ ਲਾਮਬੰਦੀ ਯਕੀਨੀ ਬਣਾਈ ਜਾਵੇ। ਵੱਡੀ ਗਿਣਤੀ ਵਿੱਚ ਲਾਮਬੰਦੀ ਮਸਲੇ ਦੇ ਹੱਲ ਦਾ ਗੁਰਮੰਤਰ ਹੈ।ਚੱਕਾ ਜਾਮ ਲਈ ਮੰਡੀਆਂ ਨੇੜਲੇ ਕੌਮੀ ਅਤੇ ਰਾਜ ਮਾਰਗ ਚੁਣੇ ਜਾਣ ਤਾਂ ਬਿਹਤਰ ਹੋਵੇਗਾ।
ਅ) ਚੱਕਾ ਜਾਮ ਦੌਰਾਨ ਤਹੱਮਲ ਅਤੇ ਧੀਰਜ ਨੂੰ ਬਰਕਰਾਰ ਰੱਖਿਆ ਜਾਵੇ।ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਹਮਦਰਦੀ ਪੂਰਨ ਵਿਵਹਾਰ ਕੀਤਾ ਜਾਵੇ।ਦਿੱਲੀ ਮੋਰਚੇ ਦੀ ਸਫਲਤਾ ਦਾ ਸਬਕ ‘ਸ਼ਾਂਤਮਈ ਅਤੇ ਦ੍ਰਿੜ੍ਹ ਸੰਘਰਸ਼’ ਨੂੰ ਯਾਦ ਰੱਖਿਆ ਜਾਵੇ।
ੲ) ਬਰਾਤ,ਮਰਗਤ/ਸ਼ੋਕ, ਮਰੀਜ਼ਾਂ,ਹਵਾਈ ਉਡਾਣ ਲਈ ਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸ ਨੂੰ ਜਾਮ ਦੌਰਾਨ ਲਾਂਘਾ ਦੇਣ ਦੀ ਪੁਰਾਣੀ ਅਸੂਲੀ ਨੀਤੀ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਪਰੋਕਤ ਤੋਂ ਇਲਾਵਾ ਕਿਸੇ ਸਥਾਨ ਤੇ ਚੱਕਾ ਜਾਮ ਦੌਰਾਨ ਛੋਟ ਦੇ ਰੂਪ ਵਿੱਚ ਕਿਸੇ ਨੂੰ ਲਾਂਘਾ ਦੇਣ ਦਾ ਫੈਸਲਾ ਸਥਾਨਕ ਜਾਮ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਲੀਡਰਸ਼ਿਪ ਮੌਕੇ ਦੇ ਹਾਲਤਾਂ ਮੁਤਾਬਕ ਸਰਬਸੰਮਤੀ ਦੇ ਅਧਾਰ ਤੇ ਲੈ ਸਕਦੀ ਹੈ। ਵਲੋਂ :ਸੰਯੁਕਤ ਕਿਸਾਨ ਮੋਰਚਾ