ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦਾ ਮੁਲਜ਼ਮ 2 ਘੰਟੇ ਅੰਦਰ ਗ੍ਰਿਫਤਾਰ

165

ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦਾ ਮੁਲਜ਼ਮ 2 ਘੰਟੇ ਅੰਦਰ ਗ੍ਰਿਫਤਾਰ

ਬਹਾਦਰਜੀਤ  ਸਿੰਘ/ਰੂਪਨਗਰ,19 ਫਰਵਰੀ,2024

ਐਸ.ਪੀ. (ਇਨਵੈਸਟੀਗੇਸ਼ਨ) ਰੁਪਿੰਦਰ ਕੌਰ ਸਰਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ 18 ਫਰਵਰੀ 2024 ਨੂੰ ਪ੍ਰੇਮ ਚੰਦ ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦੇ ਮੁਲਜ਼ਮ ਨੂੰ 2 ਘੰਟੇ ਅੰਦਰ ਗ੍ਰਿਫਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਪ੍ਰੇਮ ਚੰਦ ਪੁੱਤਰ ਮਾਨ ਚੰਦ ਉਮਰ ਕਰੀਬ 52 ਸਾਲ ਸਬੰਧੀ ਉਸ ਦੇ ਬੇਟੇ ਸੰਦੀਪ ਖਾਨ ਦੇ ਬਿਆਨ ਤਹਿਤ ਮੁਕੱਦਮਾ ਨੰਬਰ 17/2024 ਅ/ਧ 302 ਆਈ.ਪੀ ਸੀ ਥਾਣਾ ਸ੍ਰੀ ਚਮਕੌਰ ਸਾਹਿਬ ਬਰਖਿਲਾਫ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਪੁੱਤਰ ਧਰਮ ਸਿੰਘ ਵਾਸੀ ਘੁਮਿਆਰ ਮੁਹੱਲਾ, ਸ੍ਰੀ ਚਮਕੋਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ।

ਰੁਪਿੰਦਰ ਕੌਰ ਸਰਾਂ ਨੇ ਅੱਗੇ ਦੱਸਿਆ ਕਿ ਬੀਤੀ ਰਾਤ ਕਰੀਬ 08:50 ਉਤੇ ਮ੍ਰਿਤਕ ਦਾ ਪੁੱਤਰ ਆਪਣੇ ਮਾਤਾ-ਪਿਤਾ ਲਈ ਦੁੱਧ ਲੈ ਕੇ ਚੁਬਾਰੇ ਵਿੱਚ ਉਨ੍ਹਾਂ ਦੇ ਕਮਰੇ ਨੂੰ ਪੌੜੀ ਚੜ ਕੇ ਜਾ ਰਿਹਾ ਸੀ ਤਾਂ ਉਸਦੇ ਦੇਖਦੇ-ਦੇਖਦੇ ਉਸਦੇ ਗੁਆਂਢੀ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਆਪਣੇ ਮਕਾਨ ਤੋਂ ਗਲੀ ਟੱਪ ਕੇ ਉਸਦੇ ਘਰ ਦੀ ਛੱਤ ਪਰ ਕਿਰਪਾਨ ਲੈ ਕੇ ਆ ਗਿਆ ਅਤੇ ਉਸਦੇ ਪਿਤਾ ਦੇ ਕਮਰੇ ਵਿੱਚ ਵੜ ਕੇ ਉਸਦੇ ਦੇਖਦੇ-ਦੇਖਦੇ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੇ ਉਸਦੇ ਪਿਤਾ ਦੀ ਗਰਦਨ ਦੇ ਖੱਬੇ ਪਾਸੇ ਆਪਣੀ ਦਸਤੀ ਕਿਰਪਾਨ ਨਾਲ ਵਾਰ ਕੀਤਾ। ਜਿਸ ਨਾਲ ਉਸਦੇ ਪਿਤਾ ਦੀ ਗਰਦਨ ਵੱਡੀ ਗਈ ਅਤੇ ਉਸਦੇ ਪਿਤਾ ਦੇ ਹੋਰ ਵੀ ਸੱਟਾਂ ਮਾਰੀਆਂ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਚਮਕੌਰ ਸਾਹਿਬ ਲੈ ਕੇ ਗਏ, ਜਿੱਥੇ ਡਾਕਟਰ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸ਼੍ਰੀ ਚਮਕੌਰ ਸਾਹਿਬ ਵਿਖੇ ਹੋਏ ਕਤਲ ਦਾ ਮੁਲਜ਼ਮ 2 ਘੰਟੇ ਅੰਦਰ ਗ੍ਰਿਫਤਾਰ

ਉਨ੍ਹਾਂ ਅੱਗੇ ਦੱਸਿਆ ਕਿ ਐਸ.ਐਸ.ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ  ਦੇ ਦਿਸ਼ਾ-ਨਿਰਦੇਸ਼ਾ ਉਤੇ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਰੂਪਨਗਰ ਦੀ ਨਿਗਰਾਨੀ ਹੇਠ ਡੀ.ਐਸ.ਪੀ ਸਬ-ਡਵੀਜਨ ਸ਼੍ਰੀ ਚਮਕੌਰ ਸਾਹਿਬ ਅਤੇ ਮੁੱਖ ਅਫਸਰ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਸਪੈਸ਼ਲ ਇੰਨਵੈਸਟੀਗੇਸ਼ਨ ਟੀਮਾਂ ਦਾ ਗਠਿਨ ਕੀਤਾ ਗਿਆ। ਜਿਸ ਉਪਰੰਤ ਪੁਲਿਸ ਟੀਮ ਵੱਲੋਂ ਮੁਕੱਦਮੇ ਦੇ ਮੁਲਜ਼ਮ ਕਰਨਦੀਪ ਸਿੰਘ ਉਰਫ ਗੋਲਡੀ ਪਹਿਲਵਾਨ ਨੂੰ ਕਤਲ ਦੇ ਦੋ ਘੰਟੇ ਦੇ ਅੰਦਰ ਗ੍ਰਿਫਤਾਰ ਕਰਕੇ ਉਸ ਪਾਸੋਂ ਕਤਲ ਲਈ ਵਰਤੀ ਗਈ ਕ੍ਰਿਪਾਨ ਬ੍ਰਾਮਦ ਕੀਤੀ ਗਈ।