ਆਪ’ ਸਰਕਾਰ ਨੇ ਜਿੱਤਣ ਲਈ 100-100 ਮੋਹਰਾਂ ਲੱਗੀਆਂ ਵੋਟ ਪਰਚੀਆਂ ਬੂਥਾਂ ਤੇ ਪਹੁੰਚਾ ਦਿੱਤੀਆਂ -ਚੰਨੀ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ, 11 ਦਸੰਬਰ,2025
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡ ਕੋਟਲਾ ਨਿਹੰਗ ਵਿਖੇ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਨਰਿੰਦਰ ਸਿੰਘ ਸੋਨੂ ਸਾਬਕਾ ਸਰਪੰਚ ਕੋਟਲਾ ਨਿਹੰਗ ਅਤੇ ਜਿਲ੍ਹਾ ਪਰਿਸ਼ਦ ਉਮੀਦਵਾਰ ਬੀਬੀ ਰਣਵੀਰ ਕੌਰ ਮਾਵੀ ਪਤਨੀ ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ ਦੇ ਹੱਕ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ।
ਇਸ ਚੋਣ ਮੀਟਿੰਗ ਵਿੱਚ ਵੱਡਾ ਇਕੱਠ ਹੋਣ ਕਾਰਨ ਚੋਣ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਚੋਣਾਂ ਜਿੱਤਣ ਲਈ 100-100 ਪਰਚੀਆਂ ਵੋਟਾਂ ਮੋਹਰਾਂ ਲੱਗੀਆਂ ਬੂਥਾਂ ਤੇ ਪਹੁੰਚਾ ਦਿੱਤੀਆਂ ਗਈਆਂ ਹਨ ਅਤੇ ਬੀਐਲਓਜ ਰਾਹੀਂ ਜਾਅਲੀ ਵੋਟਾਂ ਭੁਗਤਾ ਕੇ ਚੋਣਾਂ ਜਿੱਤਣ ਦੀ ਸਾਜਿਸ਼ ਰਚੀ ਜਾ ਰਹੀ ਹੈ।
ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬੀਐਲਓ ਅਫਸਰਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ।ਉਹਨਾਂ ਕਿਹਾ ਕਿ ਇਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਅਫਸਰਾਂ ਨੂੰ ਹੀ ਭੁਗਤਣਾ ਪਵੇਗਾ। ਇਸ ਲਈ ਚੋਣਾਂ ਵਿੱਚ ਕਿਸੇ ਤਰ੍ਹਾਂ ਦੀੜ ਸਾਜਿਸ਼ ਅਤੇ ਹੇਰਾਫੇਰੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਪਿੰਡਾਂ ਵਿੱਚ ਇੱਕ ਰੁਪਏ ਦੀ ਗ੍ਰਾਂਟ ਨਹੀਂ ਦਿੱਤੀ ਗਈ ਹੈ। ਇਸ ਕਾਰਨ ਪਿੰਡਾਂ ਵਿੱਚ ਵਿਕਾਸ ਕਾਰਜ ਰੁਕੇ ਹੋਏ ਹਨ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਹਰ ਪਿੰਡ ਅਤੇ ਸ਼ਹਿਰ ਦਾ ਸਰਬ ਪੱਖੀ ਵਿਕਾਸ ਕੀਤਾ ਜਾਵੇਗਾ।।

ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਰੋਪੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਮਾਵੀ ,ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ, ਸਾਬਕਾ ਕੌਂਸਲਰ ਨਿਰਮਲ ਸਿੰਘ ਨਿੰਮਾ,ਸੈਣੀ ਸਮਾਜ ਦੇ ਆਗੂ ਅਜਮੇਰ ਸਿੰਘ ਕੋਟਲਾ ਨਿਹੰਗ, ਸਾਬਕਾ ਥਾਣੇਦਾਰ ਨਛੱਤਰ ਸਿੰਘ, ਪ੍ਰਿੰਸੀਪਲ ਮਾਲੀ ਸਿੰਘ, ਬਲਜਿੰਦਰ ਸਿੰਘ ਟੋਨੀ, ਮਨਜਿੰਦਰ ਸਿੰਘ ਕਾਂਟੀ, ਲਖਬੀਰ ਸਿੰਘ ਲੱਖਾ, ਸਾਬਕਾ ਐਕਸੀਅਨ ਪਰਮਜੀਤ ਸਿੰਘ, ਬਿਕਰਮਜੀਤ ਸਿੰਘ ਲਾਲੀ,ਐਡਵੋਕੇਟ ਬਰਿੰਦਰ ਸਿੰਘ, ਬਿਕਰਮ ਸਿੰਘ ਵਿੱਕੀ, ਕਾਂਗਰਸੀ ਆਗੂ ਪਰਮਿੰਦਰ ਪਿੰਕਾ, ਬਲਵਿੰਦਰ ਲਾਡੀ, ਸਾਬਕਾ ਪੰਚ ਦਰਸ਼ਨ ਸਿੰਘ ਸਾਬਕਾ ਪੰਚ ਤਰਲੋਚਨ ਸਿੰਘ ਲੋਗੀ, ਸੋਸ਼ਲ ਵੈਲਫੇਅਰ ਕਲੱਬ ਕੋਟਲਾ ਨਿਹੰਗ ਦੇ ਪ੍ਰਧਾਨ ਅਮਰਜੀਤ ਸਿੰਘ ਲਾਡੀ, ਬਾਬਾ ਦੀਪ ਸਿੰਘ ਕਲੱਬ ਕੋਟਲਾ ਨਿਹੰਗ ਦੇ ਪ੍ਰਧਾਨ ਜਸਵੀਰ ਸਿੰਘ ਹੈਪੀ, ਦਵਿੰਦਰ ਸਿੰਘ ਮਨੀ ਮੰਡੀ ਬੋਰਡ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਬੀਬੀ ਦਲਜੀਤ ਕੌਰ ਪੰਚ ਬੀਬੀ ਕੁਲਦੀਪ ਕੌਰ ਅਸ਼ੋਕ ਕੁਮਾਰ ਭੱਟੀ, ਸੂਰਜ ਭੱਟੀ, ਕੁਲਵੰਤ ਸਿੰਘ,ਸ਼ੇਰ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ ਸੁਰਮਖ ਸਿੰਘ, ਬਲਵਿੰਦਰ ਸਿੰਘ, ਸਰਵਣ ਸਿੰਘ ਕੋਟਲਾ ਨਿਹੰਗ, ਗੁਰਚਰਨ ਸਿੰਘ ਚੰਨੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।












