ਇੱਕ ਸਿਹਤਮੰਦ ਵਿਅਕਤੀ ਹੀ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਨੂੰ ਸਸ਼ਕਤ ਬਣਾ ਸਕਦਾ ਹੈ-ਮਨੀਸ਼ ਤਿਵਾੜੀ

137

ਇੱਕ ਸਿਹਤਮੰਦ ਵਿਅਕਤੀ ਹੀ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਨੂੰ ਸਸ਼ਕਤ ਬਣਾ ਸਕਦਾ ਹੈ-ਮਨੀਸ਼ ਤਿਵਾੜੀ

ਬਹਾਦਰਜੀਤ ਸਿੰਘ /ਰੂਪਨਗਰ, 8 ਅਕਤੂਬਰ,2023

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਇੱਕ ਸਿਹਤਮੰਦ ਵਿਅਕਤੀ ਹੀ ਚੰਗਾ ਨਾਗਰਿਕ ਬਣ ਕੇ ਸਮਾਜ ਨੂੰ ਸਸ਼ਕਤ ਬਣਾ ਸਕਦਾ ਹੈ ਅਤੇ ਇਸ ਲਈ ਰੋਜ਼ਾਨਾ ਕਸਰਤ ਕਰਨੀ ਜ਼ਰੂਰੀ ਹੈ।  ਉਹ ਅੱਜ ਦਸਮੇਸ਼ ਕਲੋਨੀ ਵਿੱਚ ਆਪਣੇ ਸੰਸਦੀ ਕੋਟੇ ਵਿੱਚੋਂ 6.78 ਲੱਖ ਰੁਪਏ ਦੀ ਗ੍ਰਾਂਟ ਨਾਲ ਸਥਾਪਿਤ ਕੀਤੇ ਓਪਨ ਏਅਰ ਜਿੰਮ ਦਾ ਉਦਘਾਟਨ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਿਹਤ ਹੀ ਅਸਲ ਧਨ ਹੈ ਅਤੇ ਇਸ ਦੌਲਤ ਨੂੰ ਸੰਭਾਲਣਾ ਚਾਹੀਦਾ ਹੈ। ਇਹ ਓਪਨ ਏਅਰ ਜਿਮ ਲੋਕਾਂ ਨੂੰ ਸੈਰ ਕਰਨ ਦੇ ਨਾਲ-ਨਾਲ ਖੁੱਲ੍ਹੇ ਵਿੱਚ ਕਸਰਤ ਕਰਨ ਦਾ ਮੌਕਾ ਵੀ ਦੇਵੇਗਾ।  ਉਨ੍ਹਾਂ ਕਿਹਾ ਕਿ ਸਿਹਤਮੰਦ ਵਿਅਕਤੀ ਹੀ ਚੰਗੇ ਨਾਗਰਿਕ ਬਣ ਕੇ ਸਮਾਜ ਨੂੰ ਸਸ਼ਕਤ ਬਣਾ ਸਕਦਾ ਹੈ। ਤਿਵਾੜੀ ਨੇ ਕਿਹਾ ਕਿ ਉਹ ਵੱਖ-ਵੱਖ ਵਿਕਾਸ ਕਾਰਜਾਂ ਲਈ ਆਪਣੇ ਸੰਸਦੀ ਕੋਟੇ ਤੋਂ ਲਗਾਤਾਰ ਗ੍ਰਾਂਟਾਂ ਜਾਰੀ ਕਰ ਰਹੇ ਹਨ, ਕਿਉਂਕਿ ਵਿਕਾਸ ਦਾਅਵਿਆਂ ਨਾਲ ਨਹੀਂ, ਸਗੋਂ ਕੰਮ ਨਾਲ ਹੁੰਦਾ ਹੈ ਅਤੇ ਕਾਂਗਰਸ ਵਿਕਾਸ ਦੀ ਰਾਜਨੀਤੀ ਕਰਨ ਵਿਚ ਵਿਸ਼ਵਾਸ ਰੱਖਦੀ ਹੈ।

ਇੱਕ ਸਿਹਤਮੰਦ ਵਿਅਕਤੀ ਹੀ ਇੱਕ ਚੰਗੇ ਨਾਗਰਿਕ ਬਣ ਕੇ ਸਮਾਜ ਨੂੰ ਸਸ਼ਕਤ ਬਣਾ ਸਕਦਾ ਹੈ-ਮਨੀਸ਼ ਤਿਵਾੜੀ

ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਰੋਪੜ ਤੇ ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਰਿੰਦਰ ਢਿੱਲੋਂ, ਕੌਂਸਲਰ ਸਰਬਜੀਤ ਸਿੰਘ, ਕੌਂਸਲਰ ਅਮਰਜੀਤ ਜੌਲੀ, ਕੌਂਸਲਰ ਚਰਨਜੀਤ ਸਿੰਘ ਚੰਨੀ, ਕੌਂਸਲਰ ਪਰਮਿੰਦਰ ਪਿੰਕਾ, ਸਰਬਜੀਤ ਹੁੰਦਲ, ਸ਼ਿਵ ਦਿਆਲ, ਜਸਵੀਰ ਜੱਸੀ, ਅਸ਼ੋਕ ਸ਼ਰਮਾ, ਅਮਰਜੀਤ ਸਿੰਘ, ਭੁਪਿੰਦਰ ਗੱਗੂ, ਕ੍ਰਿਸ਼ਨਾ ਸਿੱਕਾ, ਰਜਿੰਦਰ ਰਾਣਾ, ਜਗਦੀਪ ਸਿੰਘ, ਨਾਰ ਸਿੰਘ, ਮਲਕੀਤ ਸਿੰਘ, ਸਤਿੰਦਰ ਕੁਮਾਰ, ਵਿਪਨਦੀਪ, ਅਮੀਨ ਚੰਦ, ਹਰਮਨ ਸਿੰਘ ਬਾਠ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਕਮਲਜੀਤ ਓਬਰਾਏ, ਭਾਗ ਸਿੰਘ, ਪ੍ਰੇਮ ਸਿੰਘ, ਰਾਜੇਸ਼ ਜੱਸੀ, ਇੰਦੂਸ਼ੇਖਰ ਜੋਸ਼ੀ, ਜਗਪਾਲ ਜੈਕੀ, ਰਣਜੀਤ ਸਿੰਘ, ਨਰਿੰਦਰਜੀਤ ਓਬਰਾਏ, ਭੂਪੇਂਦਰ ਸਿੰਘ., ਸੰਜੀਵ ਵਰਮਾ, ਜਸਮੇਰ ਸਿੰਘ, ਜਸਵੀਰ ਸਿੰਘ, ਹਿੰਮਤ ਧੀਮਾਨ, ਹਰੀਸ਼ ਕੁਮਾਰ, ਸੁਖਬੀਰ ਸਿੰਘ, ਸਾਹਿਲ ਵਰਮਾ, ਹਰਸਿਮਰਨ ਸਿੰਘ, ਗਗਨਦੀਪ ਸਿੰਘ, ਸੰਦੀਪ ਸੈਣੀ, ਰਣਬੀਰ ਸਿੰਘ, ਅਵਤਾਰ ਸਿੰਘ, ਰਾਜਿੰਦਰ ਸਿੰਘ, ਮਿੰਟੂ ਓਬਰਾਏ ਆਦਿ ਹਾਜ਼ਰ ਸਨ।