ਪਟਿਆਲਾ ਵਿੱਚ ਸੋਮਵਾਰ ਨੂੰ ਜਰੂਰੀ ਮੁਰੰਮਤ ਲਈ ਸ਼ਹਿਰ ਦੇ ਕੁਝ ਹਿੱਸੇ ਵਿੱਚ ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 29-10-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੋਰੀ ਅੱਡਾ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ ਸਮਾਨੀਆ ਗੇਟ ਫੀਡਰ ਅਤੇ 11ਕੇ.ਵੀ. ਸ਼ਾਹੀ ਸਮਾਧਾ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਸੰਜੇ ਨਗਰ(4, 5 ਨੰਬਰ ਬਲਾਕ), ਸੱਤਿਆ ਇੰਨਕਲੇਵ, ਨਿਊ ਢਿਲੋ ਕਲੋਨੀ, ਕੁਲਦੀਪ ਸਿੰਘ ਮਾਰਗ, ਮਹਿੰਦਰਾਂ ਕਾਲਜ, ਨਿਰਭੈ ਕਲੋਨੀ, ਸ਼ਾਹੀ ਨਰਸਿੰਗ ਹੋਮ ,ਢਿਲੋਂ ਕਲੋਨੀ,ਘਾਹ ਮੰਡੀ, ਸਨੋਰੀ ਅੱਡਾ ਸਬਜੀ ਮੰਡੀ, ਸ਼ਾਹੀ ਸਮਾਧਾ,ਬੀ. ਐਨ. ਖਾਲਸਾ ਸਕੂਲ, ਤੋਪ ਖਾਣਾ ਮੋੜ, ਰਘੋ ਮਾਜਰਾ ਸਬਜੀ ਮੰਡੀ, ਪੀਲੀ ਸੜਕ ਅਦਿ ਦੀ ਬਿਜਲੀ ਸਪਲਾਈ ਮਿਤੀ 30-10-2023 ਦਿਨ ਸੋਮਵਾਰ ਨੂੰ 10.00 AM ਤੋਂ 04:00 PM ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 21 ਨੰ. ਅਤੇ 22 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਰਾਜਾ ਇੰਨਕਲੇਵ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਰਾਜਾ ਐਵੇਨਿਊ, ਜੀ.ਸੀ.ਆਈ. ਇੰਸਟੀਟਿਊਟ, ਸੇਵਕ ਕਲੋਨੀ, ਡੀਲਾਈਟ ਕਲੋਨੀ, ਲਹਿਲ ਕਲੋਨੀ ਦਾ ਕੁੱਝ ਹਿੱਸਾ,ਮਾਨਸ਼ਾਹੀਆ ਕਲੋਨੀ, ਭੁਪਿੰਦਰਾ ਰੋਡ ਮਾਰਕੀਟ, ਸੰਤ ਪਕੌੜਿਆਂ ਵਾਲਾ, ਰੇਤਾ-ਸੀਮਿੰਟ ਦੀ ਦੁਕਾਨ ਨੇੜੇ ਏਰੀਆ, ਗਿਆਨ ਕਾਲੋਨੀ, ਅਮਨ ਕਾਲੋਨੀ ਅਤੇ ਸੰਤ ਨਗਰ ਦਾ ਕੁੱਝ ਏਰੀਆ ਆਦਿ ਦੀ ਬਿਜਲੀ ਸਪਲਾਈ 30-10-23 ਅਤੇ 31-10-23 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਅਲੱਗ ਅਲੱਗ ਬ੍ਰਾਂਚਾਂ ਕੱਟਕੇ ਬੰਦ ਕੀਤੀ ਜਾਵੇਗੀ ਜੀ।