ਪਾਵਰ ਕਾਮ ਦੇ ਪੈਨਸਨਰਾਂ ਦਾ ਜਬਰੀ ਕਟਿਆ ਡਿਵੈਲਪਮੈਂਟ ਟੈਕਸ ਜਲਦੀ ਬੰਦ ਹੋਵੇਗਾ
ਪਟਿਆਲਾ /ਸਤੰਬਰ 23, 2023
ਪਿਛਲੀ ਕਾਂਗਰਸ ਸਰਕਾਰ ਸਮੇਂ ਮੁਲਾਜਮਾਂ ਉੱਤੇ ਵਿਧਾਨ ਸਭਾ ਵਿੱਚ ਪਾਸ ਕਰਕੇ 4/2018 ਤੋਂ ਡਿਪਲਵਮੈਂਟ ਟੈਕਸ (ਜਜੀਆ ਟੈਕਸ) ਐਕਟ ਬਣਾ ਕੇ 200/- ਰੁਪਿਆ ਪ੍ਰਤੀ ਮਹੀਨਾ ਕੱਟਿਆ ਜਾ ਰਿਹਾ ਹੈ। ਪਰ ਇਹ ਜਜੀਆ ਟੈਕਸ ਪੰਜਾਬ ਸਰਕਾਰ ਦੇ 3 ਲੱਖ ਪੈਨਸਨਰਾਂ ਉੱਤੇ ਐਕਟ ਮੁਤਾਬਕ ਲਾਗੂ ਨਹੀਂ ਅਤੇ ਨਾਂ ਹੀ ਅੱਜ ਤੱਕ ਪੰਜਾਬ ਦੇ ਕਿਸੇ ਅਦਾਰੇ ਵਿੱਚ ਪੈਨਸਨਰਾਂ ਦਾ ਕੱਟਿਆ ਗਿਆ ਹੈ।
ਪਰ ਇਸਦੇ ਉਲਟ 4/2018 ਤੇ ਹੀ ਪਾਵਰਕਾਮ ਦੇ ਪੈਨਸਨਰਾਂ ਦਾ 7/2022 ਤੱਕ 58 ਤੋਂ 60 ਸਾਲ ਦੀ ਉਮਰ ਤੱਕ ਅਤੇ 7/2022 ਤੋਂ ਬਾਅਦ ਸਾਰਿਆਂ ਦਾ ਇਹ ਟੈਕਸ ਨਜਾਇਜ ਤੌਰ ਤੇ ਕੱਟਿਆ ਜਾ ਰਿਹਾ ਹੈ ਅਤੇ ਹੁਣ ਤਕ ਕਰੋੜਾਂ ਰੁਪਏ ਪੈਨਸਨਰਾਂ ਦੇ ਕੱਟੈ ਜਾ ਚੁੱਕੇ ਹਨ। ਪਾਵਰਕਾਮ ਪੈਨਸਨਰ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਇਹ ਟੈਕਸ ਬੰਦ ਕਰਾਉਣ ਦੀ ਮੰਗ /ਐਜੀਟੇਸਨ ਕਰ ਰਹੀ ਹੈ। ਪਰ ਪਾਵਰਕਾਮ ਮਨੇਜਮੈਂਟ ਹਰ ਵਾਰ ਟਾਲ ਮਟੋਲ ਕਰ ਦੇਂਦੀ ਹੈ।
ਮਿਤੀ 22.9.20223 ਨੂੰ ਫਿਰ ਪਾਵਰਕਾਮ ਮੈਨੇਜਮੈਂਟ ਨਾਲ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਬੰਧਕੀ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਵਾਲਾ, ਉੱਚ ਅਧਿਕਾਰੀ ਅਤੇ ਫਾਇਨਾਂਸ ਵਿਭਾਗ ਦੇ ਉੱਚ ਅਧਿਕਾਰੀ ਸਾਮਲ ਸਨ। ਯੂਨੀਅਨ ਵਲੋਂ ਇੱਕ ਡਿਟੇਲ ਪੱਤਰ ਡਾਕੂਮੈਂਟ ਸਹਿਤ ਡਾਇਰੈਕਟਰ ਪ੍ਰਬੰਧਕੀ ਨੂੰ ਦਿੱਤਾ ਕਿ ਇਹ ਪਾਵਰਕਾਮ ਪੈਨਸਨਰ ਨਾਲ ਪਿਛਲੇ 5 ਸਾਲ ਤੋਂ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਕਿ ਪੰਜਾਬ ਸਰਕਾਰ ਦੇ ਕਿਸੇ ਪੈਨਸਨਰ ਦਾ ਇਹ ਟੈਕਸ ਨਹੀਂ ਕੱਟਿਆ ਜਾ ਰਿਹਾ ਹੈ ਕਿਉਂ ਕਿ ਪੈਨਸ਼ਨ ਇੱਕ ਗੁਜਾਰਾ ਭੱਤਾ ਹੈ। ਕਾਫੀ ਬਹਿਸ ਤੋਂ ਬਾਅਦ ਡਾਇਰੈਕਟਰ ਪ੍ਰਬੰਧਕੀ ਨੇ ਵਿਸਵਾਸ ਦਿਲਾਇਆ ਕਿ ਇਹ ਟੈਕਸ ਜਲਦੀ ਹੀ ਪਾਵਰਕਾਮ ਦੇ ਪੈਨਸਨਰਾਂ ਦਾ ਵੀ ਬੰਦ ਕਰ ਦਿਤਾ ਜਾਵੇਗਾ। ਇਸ ਮੀਟਿੰਗ ਵਿੱਚ ਯੂਨੀਅਨ ਪ੍ਰਧਾਨ ਰਾਧੇ ਸਿਆਮ ਹੋਰ ਆਗੂ ਰਾਜਿੰਦਰ ਸਿੰਘ ਰਾਜਪੁਰਾ, ਸੁਖਜੰਟ , ਸੰਤੋਖ ਸਿੰਘ ਬੋਪਾਰਾਏ ,ਗੱਜਣ ਸਿੰਘ, ਮਦਨ ਗੋਪਾਲ ਚਰਨ ਸਿੰਘ ਰਾਜਪੁਰਾ, ਚਰਨਦਾਸ, ਭਿੰਦਰ ਸਿੰਘ, ਹਰੀ ਚੰਦ ਅਤੇ ਜਸਪਾਲ ਸਿੰਘ ਆਦਿ ਸਾਮਲ ਸਨ।