ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰਫਿਊ ਰਾਤ 09:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ

221

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰਫਿਊ ਰਾਤ 09:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ

ਫਤਹਿਗੜ੍ਹ ਸਾਹਿਬ, 01 ਜੂਨ  

ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਤ 09.00 ਵਜੇ ਤੋਂ ਸਵੇਰੇ 05.00 ਵਜੇ ਤੱਕ ਕਰਫਿਊ(ਸਿਵਾਏ ਜਰੂਰੀ/ਮੈਡੀਕਲ ਐਮਰਜੈਂਸੀ ਸੇਵਾਵਾਂ) ਲਾਉਣ ਦੇ ਹੁਕਮ ਜਾਰੀ ਕੀਤੇ ਹਨ I ਇਹ ਹੁਕਮ ਮਿਤੀ 30 ਜੂਨ 2020 ਤੱਕ ਜਾਰੀ ਰਹਿਣਗੇ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਦੁੱਧ ਦੀਆਂ ਡੇਅਰੀਆਂ ਸਵੇਰੇ 05.00 ਵਜੇ ਤੋੋਂ ਰਾਤ 08.00 ਵਜੇ ਤੱਕ ਖੁੱਲ ਸਕਣਗੀਆਂ।ਜਿਲ੍ਹੇ ਦੇ ਸ਼ਹਿਰੀ ਅਤੇ ਪੇਡੂ ਖੇਤਰਾਂ ਵਿੱਚ ਸਾਰੀਆਂ ਦੁਕਾਨਾਂ(ਸਣੇ ਮੇਨ ਬਜਾਰ)ਸਵੇਰੇ 07.00 ਵਜੇ ਤੋਂ ਸ਼ਾਮ 07.00 ਵਜੇ ਤੱਕ ਖੁੱਲ ਸਕਣਗੀਆਂ।ਹੇਅਰ ਕਟਿੰਗ/ਹੇਅਰ ਸੈਲੂਨ, ਬਿਊਟੀ ਪਾਰਲਰ, ਸਪਾਅ ਸੈਂਟਰ ਸਵੇਰੇ 07.00 ਵਜੇ ਤੋੋਂ ਸ਼ਾਮ 7.00 ਵਜੇ ਤੱਕ ਸਿਹਤ ਵਿਭਾਗ ਵੱਲੋੋਂ ਜਾਰੀ ਸ਼ਰਤਾਂ ਤਹਿਤ ਖੁੱਲ ਸਕਣਗੇ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਰੈਸਟੋਰੈਂਟ, ਹਲਵਾਈ, ਬੇਕਰੀ ਅਤੇ ਮਲਟੀ ਨੈਸ਼ਨਲ ਈਟਰੀਜ਼ ਕੇਵਲ ਹੋੋਮ ਡਲੀਵਰੀ ਅਤੇ ਟੇਕਅਵੇ ਲਈ ਸਵੇਰੇ 09.00 ਵਜੇ ਤੋੋਂ ਸ਼ਾਮ 07.00 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ।

ਸਾਰੇ ਸਰਕਾਰੀ, ਗੈਰ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਆਪਣੇ ਨਿਯਮਿਤ ਸਮੇਂ ਅਤੇ ਦਿਨਾਂ ਅਨੁਸਾਰ ਖੁੱਲ੍ਹੇ ਰਹਿ ਸਕਣਗੇ ਅਤੇ ਈ ਕਾਮਰਸ ਸਾਰਾ ਖੁੱਲ੍ਹਾ ਰਹੇਗਾ। ਜਿਲ੍ਹੇ ਅੰਦਰ ਸ਼ਰਾਬ ਦੇ ਠੇਕੇ ਸਵੇਰੇ 08.00 ਵਜੇ ਤੋੋਂ ਰਾਤ 8.00 ਵਜੇ ਤੱਕ ਖੁੱਲ੍ਹੇ ਰਹਿ ਸਕਣਗੇ।ਕੰਨਟੇਨਮੈਂਟ ਜੋੋਨ ਵਿੱਚ ਕੇਵਲ ਜਰੂਰੀ ਵਸਤਾਂ ਦੀ ਸਪਲਾਈ (ਕਰਿਆਨਾ, ਸਬਜੀਆਂ/ਫਲ, ਦੁੱਧ ਅਤੇ ਦਵਾਈਆਂ ਦੀਆਂ ਦੁਕਾਨਾਂ ਹੀ ਖੁੱਲ੍ਹਣਗੀਆਂ। ਇਸ ਤੋੋਂ ਇਲਾਵਾ ਕੰਨਟੇਨਮੈਂਟ ਵਿੱਚ ਕੋਈ ਵੀ ਛੋੋਟ ਲਾਗੂ ਨਹੀ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਵਿਦਿਅਕ ਅਦਾਰੇ, ਸਿਖਲਾਈ ਅਤੇ ਕੋਚਿੰਗ ਸੈਂਟਰ, ਆਈਲੈਟਸ ਸੈਂਟਰ, ਇੰਮੀਗ੍ਰੇਸ਼ਨ ਸੈਂਟਰ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਹਨ। (ਕੇਵਲ ਪ੍ਰਬੰਧਕੀ ਕਾਰਜਾਂ ਲਈ ਹੀ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09.00 ਵਜੇ ਤੋਂ 05.00 ਵਜੇ ਤੱਕ ਖੁਲ੍ਹੇ ਰਹਿ ਸਕਦੇ ਹਨ)।

ਪ੍ਰਾਹੁਣਚਾਰੀ ਸੇਵਾਵਾਂ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲਜ਼, ਮਨੋੋਰੰਜਨ ਪਾਰਕ, ਕਲੱਬ, ਥੀਏਟਰ, ਬਾਰ, ਆਡੀਓਟੋੋਰੀਅਮ, ਅਸੈਂਬਲੀ ਹਾਲ ਅਤੇ ਹੋੋਰ ਸਮਾਜਿਕ, ਰਾਜਨੀਤਿਕ, ਖੇਡਾ, ਮਨੋੋਰੰਜਨ, ਵਿਦਿਅਕ ਜਾਂ ਸਭਿਆਚਾਰਕ ਸਮਾਗਮ ਜਾਂ ਇਕੱਠ ਆਦਿ ਤੇ ਪਾਬੰਦੀ ਰਹੇਗੀ।

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਰਫਿਊ ਰਾਤ 09:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ

ਜਿਲ੍ਹੇ ਵਿਚਲੇ ਸਾਰੇ ਧਾਰਮਿਕ ਸਥਾਨਾਂ ਤੇ ਆਮ ਵਾਂਗ ਆਉਣ ਜਾਣ ਦੀ ਅਗਲੇ ਹੁਕਮਾਂ ਤੱਕ ਮਨਾਹੀ ਹੋਵੇਗੀ। ਧਾਰਮਿਕ ਸਥਾਨਾਂ ਦੇ ਅੰਦਰ ਕਿਸੇ ਵੀ ਕਿਸਮ ਦੀ ਧਾਰਮਿਕ ਇੱਕਤਰਤਾ ਲਈ ਜਿਲ੍ਹਾ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲੈਣੀ ਲਾਜ਼ਮੀ ਹੋਵੇਗੀ।

ਸਬੰਧਤ ਦੁਕਾਨਾਂ,ਅਦਾਰਿਆਂ ਆਦਿ ਨੂੰ ਖੋਲਣ ਦੀ ਮਨਜੂਰੀ ਇਸ ਸ਼ਰਤ ਤੇ ਦਿੱਤੀ ਗਈ ਹੈ ਕਿ ਕੋੋਵਿਡ 19 ਸਬੰਧੀ ਸਮੂਹ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ, ਮਾਸਕ ਦੀ ਵਰਤੋੋਂ ਕਰਨੀ ਲਾਜਮੀ ਹੋਵੇਗੀ, ਜਨਤਕ ਥਾਵਾਂ ਤੇ ਸ਼ਰਾਬ, ਪਾਨ, ਗੁਟਕਾ, ਤਬਾਕੂ ਦੀ ਵਰਤੋੋਂ ਕਰਨ ਅਤੇ ਥੁੱਕਣ ਤੇ ਪੂਰਨ ਤੋੋਰ ਤੇ ਪਾਬੰਦੀ ਹੋਵੇਗੀ।

ਦੁਕਾਨਦਾਰਾਂ ਵੱਲੋੋਂ ਗ੍ਰਾਹਕਾਂ ਦੀ ਘੱਟੋੋ ਘੱਟ 6 ਫੁੱਟ ਦੀ ਦੂਰੀ ਬਣਾਕੇ ਰੱਖੀ ਜਾਵੇਗੀ ਅਤੇ ਇੱਕ ਸਮੇਂ ਪੰਜ ਤੋੋਂ ਵੱਧ ਵਿਅਕਤੀ ਦੁਕਾਨ ਤੇ ਇਕੱਠੇ ਨਹੀ ਹੋਣਗੇ, ਸਮੂਹ ਦੁਕਾਨਾ ਅਦਾਰਿਆਂ, ਸਬੰਧਤ ਸਥਾਨਾਂ ਵਿਖੇ ਥਰਮਲ ਸਕੈਨਿੰਗ/ਹੈਡਵਾਸ਼(ਸੈਨੀਟਾਇਜਰ ਆਦਿ) ਦਾਖਲੇ ਵਾਲੀਆਂ ਥਾਵਾਂ ਤੇ ਯਕੀਨੀ ਬਣਾਏ ਜਾਣ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਰਕਾਰੀ ਵੱਲੋੋਂ ਜਾਰੀ ਹਦਾਇਤਾਂ ਅਨੁਸਾਰ ਰਾਜ ਦੇ ਅੰਦਰ ਟੈਕਸੀ, ਕੈਬ, ਟੈਂਪੂ ਟਰੈਵਲਰ ਅਤੇ ਕਾਰ ਆਦਿ ਰਾਂਹੀ ਯਾਤਰਾਂ ਤੇ ਕੋਈ ਰੋਕ ਨਹੀ ਹੋਵੇਗੀ ਅਤੇ ਨਾ ਹੀ ਕਿਸੇ ਕਿਸਮ ਦੇ ਪਾਸ ਦੀ ਜਰੂਰਤ ਹੋਵੇਗੀ।

ਸਾਈਕਲ ਰਿਕਸ਼ਾ, ਆਟੋ ਰਿਕਸ਼ਾ, ਦੋ ਪਹੀਆਂ ਵਾਹਨਾਂ ਅਤੇ ਚਾਰ ਪਹੀਆਂ ਵਾਹਨਾਂ ਦੀ ਵਰਤੋਂ ਟਰਾਂਸਪੋਰਟ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਿਕ ਹੋਵੇਗੀ।

ਅੰਤਰ ਰਾਜੀ ਗੁਡਜ਼ ਕਰੀਅਰ ਦੀ ਆਵਾਜਾਈ ਤੇ ਕੋਈ ਰੋਕ ਨਹੀ ਹੋਵੇਗੀ। ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਮੂਹ ਵਸਨੀਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਮਾਰਟ ਮੋਬਾਇਲ ਫੋਨ ਤੇ ਕੋਵਾ ਅਤੇ ਅਰੋਗਿਆ ਸੇਤੂ ਐਪਲੀਕੇਸ਼ਨ ਇੰਸਟਾਲ ਕਰਨ ਅਤੇ ਇਸਨੂੰ ਨਿਰੰਤਰ ਅਪਡੇਟ ਵੀ ਕਰਨ ਤਾਂ ਜੋ ਉਹਨਾਂ ਨੂੰ ਕੋਵਿਡ19 ਸਬੰਧੀ ਸਰਕਾਰ ਦੀ ਯੋਜਨਾਂ ਬਾਰੇ ਸੇਧ ਮਿਲ ਸਕੇ ਅਤੇ ਲੋਕ ਆਪਣੇ ਆਲੇ ਦੁਆਲੇ ਕੋਵਿਡ19 ਤੋਂ ਪ੍ਰਭਾਵਿਤ ਏਰੀਏ ਬਾਰੇ ਵੀ ਸੁਚੇਤ ਹੋ ਸਕਣ।

ਲੰਬੇ ਸਮੇਂ ਤੋੋਂ ਬੀਮਾਰ, 65 ਸਾਲ ਤੋਂ ਜਿਆਦਾ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਕੇਵਲ ਸਿਹਤ ਸਬੰਧੀ ਜਾਂ ਅਤਿ ਜਰੂਰੀ ਕੰਮਾਂ ਲਈ ਹੀ ਘਰ ਤੋਂ ਬਾਹਰ ਨਿਕਲਣ।

ਵਿਆਹ ਸ਼ਾਦੀ ਲਈ 50 ਤੋਂ ਘੱਟ ਵਿਅਕਤੀ ਅਤੇ ਅੰਤਿਮ ਸੰਸਕਾਰ/ਭੋਗ ਲਈ 20 ਤੋਂ ਘੱਟ ਵਿਅਕਤੀਆਂ ਦੇ ਇੱਕਠ ਦੀ ਪ੍ਰਵਾਨਗੀ ਹੋਵੇਗੀ। ਜਨਤਕ ਪਾਰਕ ਪਬਲਿਕ ਲਈ ਸੈਰ, ਕਸਰਤ, ਯੋਗਾ ਲਈ ਖੁਲ੍ਹੇ ਰਹਿਣਗੇ, ਪ੍ਰੰਤੂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਜਰੂਰੀ ਹੋਵੇਗੀ ਅਤੇ ਇੱਕ ਜਗ੍ਹਾਂ ਤੇ ਇੱਕਠ ਕਰਨ ਤੇ ਪਾਬੰਦੀ ਹੋਵੇਗੀ।ਉਦਯੋਗਿਕ ਅਦਾਰੇ,ਉਸਾਰੀ ਦੇ ਕਾਰਜ,ਖੇਤੀਬਾੜੀ,ਪਸੂ ਪਾਲਣ,ਬਾਗਬਾਨੀ ਤੇ ਕੋਈ ਰੋਕ ਨਹੀ ਹੋਵੇਗੀ।

ਇਸ ਤੋਂ ਇਲਾਵਾ ਜਿਲ੍ਹੇ ਅੰਦਰ ਪੈਂਦੇ ਮੁੱਖ ਬਾਜਾਰਾਂ ਵਿੱਚ ਚਾਰ ਪਹੀਆਂ ਤੇ ਜਾਣ ਦੀ ਪੂਰਨ ਪਾਬੰਦੀ ਹੋਵੇਗੀ, ਜਿਹਨਾਂ ਵਿਅਕਤੀਆਂ ਦੀ ਰਿਹਾਇਸ਼ ਮੁੱਖ ਬਾਜਾਰਾਂ ਵਿੱਚ ਹੈ ਉਹਨਾਂ ਦੇ ਵਾਹਨ ਉਪ ਕਪਤਾਨ ਪੁਲਿਸ(ਟਰੈਫਿਕ) ਵੱਲੋਂ ਜਾਰੀ ਮੂਵਮੈਂਟ ਸਟਿੱਕਰ ਨਾਲ ਹੀ ਮੁੱਖ ਬਾਜਾਰਾਂ ਵਿੱਚ ਜਾ ਸਕਣਗੇ। ਐਮਰਜ਼ੈਂਸੀ ਵਾਹਨ/ਮਰੀਜਾਂ ਨੂੰ ਲਿਆ ਰਹੇ ਪ੍ਰਾਈਵੇਟ ਵਾਹਨਾਂ ਤੇ ਇਹ ਪਾਬੰਦੀ ਲਾਗੂ ਨਹੀ ਹੋਵੇਗੀ। ਕਮਰਸ਼ੀਅਲ ਵਾਹਨ ਆਪਣੇ ਦਸਤਾਵੇਜ਼ ਚੈੱਕ ਕਰਵਾਕੇ ਬਿਨਾਂ ਸਟਿੱਕਰ ਦੇ ਮੁੱਖ ਬਾਜਾਰਾਂ ਵਿੱਚ ਦਾਖਲ ਹੋ ਸਕਦੇ ਹਨ।

ਮੁੱਖ ਬਜਾਰਾਂ ਵਿੱਚ ਜਿਆਦਾ ਭੀੜ ਘਟਾਉਣ ਦੇ ਮੱਦੇਨਜਰ ਰੇਹੜੀਆਂ ਆਦਿ ਕੇਵਲ ਸਟ੍ਰੀਟ ਵੈਂਡਰਜ ਐਕਟ 2004 ਤਹਿਤ ਨੋਟੀਫਾਈ ਕੀਤੇ ਨਿਰਧਾਰਤ ਜਗ੍ਹਾਂ ਤੇ ਹੀ ਲਗਾਉਣ ਦੀ ਇਜਾਜਤ ਹੋਵੇਗੀ।

ਉਕਤ ਦਿੱਤੀਆਂ ਗਈਆਂ ਛੋੋਟਾਂ ਦੌੌਰਾਨ ਸਬੰਧਤ ਸਥਾਨਾਂ ਤੇ ਕੋਵਿਡ19 ਸਬੰਧੀ ਸਮੇਂ ਸਮੇਂ ਤੇ ਜਾਰੀ ਗਾਈਡ ਲਾਇਨਜ਼/ਐਡਵਾਇਜਰੀਜ਼ ਦੀ ਇੰਨ ਬਿੰਨ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਕੋਵਿਡ19 ਸਬੰਧੀ ਹਦਾਇਤਾਂ ਦੀ ਕਿਸੇ ਤਰ੍ਹਾਂ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਸਬੰਧਤ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।