ਬਠਿੰਡਾ ਵਿੱਚ ਬੇਟੀ ਪੜਾਉ ਬੇਟੀ ਬਚਾਉ ਤਹਿਤ ਜਿਲ੍ਹੇ ‘ਚ’ ਪਹਿਲੀ ਵਾਰ ਲਾਡੋ ਖੇਡਾਂ ਦੀ ਸ਼ੁਰੂਆਤ

189

ਬਠਿੰਡਾ ਵਿੱਚ ਬੇਟੀ ਪੜਾਉ ਬੇਟੀ ਬਚਾਉ ਤਹਿਤ ਜਿਲ੍ਹੇ ‘ਚ’ ਪਹਿਲੀ ਵਾਰ ਲਾਡੋ ਖੇਡਾਂ ਦੀ ਸ਼ੁਰੂਆਤ

ਬਠਿੰਡਾ 19 ਜਨਵਰੀ 

ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਦੀ ਅਗੁਵਾਈ ਵਿੱਚ ਬੇਟੀ ਪੜਾਉ ਬੇਟੀ ਬਚਾਉ ਅਭਿਆਨ ਤਹਿਤ ਜਿਲ੍ਹੇ ‘ਚ ਪਹਿਲੀ ਵਾਰ ਲਾਡੋ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਹੈ। ਐਤਵਾਰ ਨੂੰ ਦੂਸਰੇ ਦਿਨ ਵੀ ਵੱਖ-ਵੱਖ ਤਰ੍ਹਾਂ ਦੀਆਂ 8 ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿੱਚ 6 ਹਜ਼ਾਰ ਦੇ ਕਰੀਬ ਸਕੂਲੀ ਬੱਚੀਆਂ ਭਾਗ ਲੈ ਰਹੀਆਂ ਹਨ। ਜੋ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋ ਪਹੁੰਚੀਆਂ ਹਨ।

ਬਠਿੰਡਾ ਵਿੱਚ ਬੇਟੀ ਪੜਾਉ ਬੇਟੀ ਬਚਾਉ ਤਹਿਤ ਜਿਲ੍ਹੇ 'ਚ' ਪਹਿਲੀ ਵਾਰ ਲਾਡੋ ਖੇਡਾਂ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ  ਬੀ ਸ਼੍ਰੀਨਿਵਾਸਨ ਨੇ ਦੱਸਿਆ ਕਿ ਉਕਤ ਖੇਡਾਂ ਦਾ ਮੁੱਖ ਮਕਸਦ ਸਕੂਲੀ ਬੱਚੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨਾ ਹੈ ਅਤੇ ਇਸ ਦੇ ਨਾਲ ਹੀ ਇਨ੍ਹਾਂ ਖੇਡਾਂ ਵਿੱਚ ਅਵਲ ਆਉਣ ਵਾਲੀਆਂ ਬੱਚੀਆਂ ਨੂੰ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਇਨ੍ਹਾਂ ਦੀ ਹੋਂਸਲਾ-ਅਫਜਾਈ ਲਈ ਸਰਟੀਫਿਕੇਟ ਅਤੇ ਮੈਡਲ ਨਾਲ ਨਵਾਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਖੋਹ ਖੋਹ, ਕਬੱਡੀ, ਰੱਸਾ ਕੱਸੀ, ਬਾਲੀਬਾਲ, ਬੈਡਮਿੰਟਨ, ਫੁੱਟਬਾਲ ਅਤੇ ਚੈਸ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਵਿੱਚ ਬੇਟੀ ਪੜਾਉ ਬੇਟੀ ਬਚਾਉ ਤਹਿਤ ਜਿਲ੍ਹੇ ‘ਚ’ ਪਹਿਲੀ ਵਾਰ ਲਾਡੋ ਖੇਡਾਂ ਦੀ ਸ਼ੁਰੂਆਤ,ਅੰਡਰ 10, ਅੰਡਰ 12, ਅੰਡਰ 14, ਅੰਡਰ 16 ਅਤੇ 19 ਕੈਟਾਗਿਰੀ ਅਧੀਨ ਉਕਤ ਖੇਡਾਂ ਜਿਲ੍ਹੇ ਦੇ 7 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਰੇਕ ਬਲਾਕ ਵਿੱਚੋ ਵਧੀਆ ਖਿਡਾਰੀਆਂ ਨੂੰ ਚੁਣ ਕੇ 26 ਜਨਵਰੀ ਤੋਂ ਬਾਅਦ ਹੋਣ ਵਾਲੀਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ।