ਮਾਤਾ ਗੁਜਰੀ ਕਾਲਜ ਵਿਖੇ 54ਵੀਂ ਅਥਲੈਟਿਕ ਮੀਟ ਦਾ ਉਦਘਾਟਨ
ਫ਼ਤਿਹਗੜ੍ਹ ਸਾਹਿਬ, 16 ਮਾਰਚ,2022
ਮਾਤਾ ਗੁਜਰੀ ਕਾਲਜ ਵਿਖੇ ਕਾਲਜ ਦੀ 54ਵੀਂ ਅਥਲੈਟਿਕ ਮੀਟ ਦਾ ਉਦਘਾਟਨ ਗਿਆ ਜੋ ਦੋ ਦਿਨ ਜਾਰੀ ਰਹੇਗੀ। ਇਸ ਵਿੱਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਾਲਜ ਵੱਲੋਂ ਹਰ ਵਰ੍ਹੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਕਾਲਜ ਦੇ ਵਿਦਿਆਰਥੀ ਖੇਡ ਗਤੀਵਿਧੀਆਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮਣਾ ਖੱਟ ਰਹੇ ਹਨ।
ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਬਿਕਰਮਜੀਤ ਸਿੰਘ ਸੰਧੂ ਨੇ ਮਹਿਮਾਨਾ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਖੇਡ ਪ੍ਰਾਪਤੀਆਂ ਅਤੇ ਕਾਲਜ ਵਿੱਚ ਖੇਡਾਂ ਪ੍ਰਫੁੱਲਿਤ ਕਰਨ ਲਈ ਭਵਿੱਖ ਦੀਆਂ ਯੋਜਨਾਵਾਂ ਤੇ ਚਾਨਣਾ ਪਾਇਆ। ਡਾ.ਸੰਧੂ ਨੇ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਚਡ਼੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਇਸ ਮੌਕੇ ਕਾਲਜ ਦੀ ਅਥਲੈਟਿਕ ਮੀਟ ਨੂੰ ਸਪਾਂਸਰ ਕਰਨ ਵਾਲੀ ਕੰਪਨੀ ਬੀ.ਕੇ. ਸਪੋਰਟਸ ਮਲੇਰਕੋਟਲਾ ਦੇ ਨੁਮਾਇੰਦਿਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮਾਗਮ ਵਿਚ ਡਾ.ਰਾਸ਼ਿਦ ਰਸ਼ੀਦ, ਪ੍ਰੋ.ਸਤਪ੍ਰੀਤ ਕੋਰ, ਪ੍ਰੋ.ਦਵਿੰਦਰ ਸਿੰਘ, ਪ੍ਰੋ.ਹਰਸਿਮਰਤ ਕੌਰ, ਕੋਚ ਬਹਾਦਰ ਸਿੰਘ, ਜੋਗਿੰਦਰਪਾਲ , ਡਾ.ਪੁਸ਼ਪਿੰਦਰ ਸਿੰਘ, ਪ੍ਰੋ.ਸੁਖਵਿੰਦਰ ਸਿੰਘ ,ਸਤਿਗੁਰ ਸਿੰਘ, ਕੁਲਵਿੰਦਰ ਸਿੰਘ , ਕਾਲਜ ਦਾ ਸਟਾਫ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਮੌਕੇ ਧੰਨਵਾਦ ਦਾ ਮਤਾ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਕੌਰ ਨੇ ਪੇਸ਼ ਕੀਤਾ।