ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕਾਮਰਸ ਵਿਭਾਗ ਨੇ ‘ਵਿੱਤੀ ਸਾਖਰਤਾ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

105

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕਾਮਰਸ ਵਿਭਾਗ ਨੇ ‘ਵਿੱਤੀ ਸਾਖਰਤਾ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਧੂਰੀ 04 ਅਕਤੂਬਰ,2022 :

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕਾਮਰਸ ਵਿਭਾਗ ਨੇ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ‘‘ਵਿੱਤੀ ਸਾਖਰਤਾ’’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ। ਵਿਭਾਗ ਵੱਲੋਂ ਇਹ ਲੈਕਚਰ ਐੱਸ.ਵੀ ਵੈਲਥ ਪਾਰਟਨਰ ਫ਼ਰਮ ਦੀ ਸਹਾਇਤਾ ਨਾਲ ਕਰਵਾਇਆ ਗਿਆ।

ਆਨਲਾਈਨ ਮਾਧਿਅਮ ਰਾਹੀਂ ਫ਼ਰਮ ਵੱਲੋਂ ਸ਼ਾਮਲ ਹੋਏ ਸ਼ਮਸ਼ੇਰ ਸਿੰਘ ਨੇ ਵਿਦਿਆਰਥੀਆਂ ਨੂੰ ਸਟਾਕ ਮਾਰਕੀਟ, ਬੰਬੇ ਸਟਾਕ ਐਕਸਚੇਂਜ ਅਤੇ ਸੇਬੀ (SEBI) ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਧਿਆਨ ਰੱਖਣ ਯੋਗ ਗੱਲਾਂ ਅਤੇ ਨਿਵੇਸ਼ ਦੇ ਵੱਖਰੇ ਵੱਖਰੇ ਵਿਕਲਪਾਂ ਦੀ ਵੀ ਜਾਣਕਾਰੀ ਦਿੱਤੀ।

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕਾਮਰਸ ਵਿਭਾਗ ਨੇ 'ਵਿੱਤੀ ਸਾਖਰਤਾ' ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਇਸ ਮੌਕੇ ਵਿਦਿਆਰਥੀਆਂ ਨਾਲ ਵਿਭਾਗੀ ਅਧਿਆਪਕ ਡਾ ਹਰਵਿੰਦਰ ਸਿੰਘ, ਡਾ ਅਮਿਤਾ ਜੈਨ, ਅਮਨੀਤ ਸਿੰਘ, ਪ੍ਰਭਜੋਤ ਕੌਰ, ਰਾਮਫਲ ਅਤੇ ਰੁਪਾਲੀ ਗਰਗ ਵੀ ਸ਼ਾਮਲ ਹੋਏ।