ਵਿਦਿਆਰਥੀਆਂ ਦੀ ਆਨਲਾਈਨ ਪੜਾਈ ਲਈ 33 ਫੀਸਦੀ ਸਟਾਫ ਨਾਲ ਖੁੱਲ ਸਕਣਗੇ ਸਕੂਲ

213

ਵਿਦਿਆਰਥੀਆਂ ਦੀ ਆਨਲਾਈਨ ਪੜਾਈ ਲਈ 33 ਫੀਸਦੀ ਸਟਾਫ ਨਾਲ ਖੁੱਲ ਸਕਣਗੇ ਸਕੂਲ

ਬਠਿੰਡਾ, 19 ਮਈ

ਜ਼ਿਲਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਪੜਾਈ ਕਰਵਾਉਣ ਦੇ ਉਦੇਸ਼ ਨਾਲ 33 ਫੀਸਦੀ ਸਟਾਫ ਨਾਲ ਸਕੂਲਾਂ ਨੂੰ ਕੁਝ ਸ਼ਰਤਾਂ ਨਾਲ ਖੋਲਣ ਦੀ ਆਗਿਆ ਦਿੱਤੀ ਹੈ।

ਪਰ ਜਿੱਥੇ ਕਿਤੇ ਸਰਕਾਰੀ ਸਕੂਲਾਂ ਵਿਚ ਕੁਆਰਨਟਾਈਨ ਕੇਂਦਰ ਬਣਾਏ ਗਏ ਹਨ ਉਥੇ ਅਧਿਆਪਕ ਇੰਨਾਂ ਇਮਾਰਤਾਂ ਵਿਚ ਦਾਖਲ ਨਹੀਂ ਹੋਣਗੇ ਅਤੇ ਪਿੰਡ ਦੀ ਕਿਸੇ ਹੋਰ ਸਰਕਾਰੀ ਇਮਾਰਤ ਤੋਂ ਆਨਲਾਈਨ ਪੜਾਈ ਕਰਵਾਉਣਗੇ।

ਸਕੂਲ ਖੋਲਣ ਸਮੇਂ ਸਟਾਫ ਵਿਚ 2 ਮੀਟਰ ਦੀ ਆਪਸੀ ਦੂਰੀ ਬਣਾਈ ਰੱਖਣੀ ਲਾਜਮੀ ਹੋਵੇਗੀ।

ਸਕੂਲ ਖੋਲਣ ਤੋਂ ਪਹਿਲਾਂ ਪ੍ਰਬੰਧਕ ਸਕੂਲ ਦੀ ਇਮਾਰਤ ਨੂੰ ਸੈਨੇਟਾਈਜ ਕਰਵਾਉਣਗੇ ਅਤੇ ਸਟਾਫ ਲਈ ਮਾਸਕ, ਹੈਂਡ ਸੈਨੇਟਾਈਜਰ ਅਤੇ ਗਲਵਜ਼ ਦਾ ਪ੍ਰਬੰਧ ਕਰਣਗੇ। ਸਕੂਲ ਪ੍ਰਬੰਧਕ ਸਕੂਲ ਖੋਲਣ ਸਮੇਂ ਕੇਵਲ ਆਨਲਾਈਨ ਪੜਾਈ ਸਬੰਧੀ ਹੀ ਕੰਮ ਕਰਣਗੇ।

ਸਕੂਲ ਖੋਲਣ ਦੌਰਾਨ ਕਿਸੇ ਵੀ ਬੱਚੇ ਜਾਂ ਮਾਪਿਆਂ ਨੂੰ ਸਕੂਲ ਵਿਚ ਨਹੀਂ ਬੁਲਾਇਆ ਜਾਵੇਗਾ।

ਵਿਦਿਆਰਥੀਆਂ ਦੀ ਆਨਲਾਈਨ ਪੜਾਈ ਲਈ 33 ਫੀਸਦੀ ਸਟਾਫ ਨਾਲ ਖੁੱਲ ਸਕਣਗੇ ਸਕੂਲ

May, 19,2020