ਵਿਧਾਇਕ ਦੀਆਂ ਹਦਾਇਤਾਂ ਉਪਰੰਤ ਅੰਬੂਜਾ ਦੇ ਕਲਿੰਕਰ ਪ੍ਰਦੂਸ਼ਣ ਖਿਲਾਫ ਸਖਤ ਕਾਰਵਾਈ

204

ਵਿਧਾਇਕ ਦੀਆਂ ਹਦਾਇਤਾਂ ਉਪਰੰਤ ਅੰਬੂਜਾ ਦੇ ਕਲਿੰਕਰ ਪ੍ਰਦੂਸ਼ਣ ਖਿਲਾਫ ਸਖਤ ਕਾਰਵਾਈ

ਬਹਾਦਰਜੀਤ ਸਿੰਘ / ਰੂਪਨਗਰ, 14 ਫਰਵਰੀ,2023

ਬੀਤੇ ਦਿਨੀਂ ਅੰਬੂਜਾ ਸੀਮਿੰਟ ਫੈਕਟਰੀ ਚ ਕਲਿੰਕਰ ਪ੍ਰਦੂਸ਼ਣ ਕਾਰਣ ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਗੇਟ ਤੇ ਇਕੱਠੇ ਹੋਣ ਉਪਰੰਤ, ਹੁਣ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀਆਂ ਹਦਾਇਤਾਂ ਤੇ ਪ੍ਰਸਾਸ਼ਨ ਨੇ ਇਸ ਕਲਿੰਕਰ ਪ੍ਰਦੂਸ਼ਣ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਕਲਿੰਕਰ ਪ੍ਰਦੂਸ਼ਣ ਖਿਲਾਫ ਪਿੰਡ ਦਬੁਰਜੀ ਨਿਵਾਸੀਆਂ ਨੇ ਹਲਕਾ ਵਿਧਾਇਕ ਕੋਲ ਇਸ ਕਲਿੰਕਰ ਪ੍ਰਦੂਸ਼ਣ ਸਬੰਧੀ ਸ਼ਿਕਾਇਤ ਕੀਤੀ ਸੀ, ਜਿਸ ‘ਤੇ ਵਿਧਾਇਕ ਵਲੋਂ ਪ੍ਰਸਾਸ਼ਨ ਨੂੰ ਕਾਰਵਾਈ ਦੀ ਹਦਾਇਤ ਕੀਤੀ। ਪ੍ਰਸਾਸ਼ਨ ਦੀਆਂ ਦੋ ਟੀਮਾਂ ਨੇ ਫੈਕਟਰੀ ਦਾ ਦੌਰਾ ਕੀਤਾ। ਇੱਕ ਟੀਮ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸੀ ਤੇ ਦੂਜੀ ਟੀਮ ਚ ਐਸ ਡੀ ਐਮ ਰੋਪੜ ਅਤੇ ਡੀ ਐਸ ਪੀ ਰੋਪੜ ਸ਼ਾਮਿਲ ਸਨ।

ਦੋਵੇਂ ਟੀਮਾਂ ਨੇ ਸ਼ਿਕਾਇਤ ਕਰਤਾਵਾਂ ਰਣਜੀਤ ਸਿੰਘ ਅਤੇ ਅਮਰੀਕ ਸਿੰਘ ਪਿੰਡ ਦਬੁਰਜੀ ਨੂੰ ਨਾਲ਼ ਲਿਜਾਕੇ ਫੈਕਟਰੀ ਚ ਜਾਂਚ ਕੀਤੀ। ਪ੍ਰਦੂਸ਼ਣ ਬੋਰਡ ਦੀ ਟੀਮ ਵਲੋਂ ਫੈਕਟਰੀ ਵਲੋਂ ਖੁੱਲ੍ਹੇ ਚ ਕਲਿੰਕਰ ਅਨਲੋਡ ਕਰਨ ਦੀਆਂ ਗਤਿਵਿਧਿਆਂ ਕਾਰਣ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਕਾਰਵਾਈ ਕਰਨ ਲਈ ਆਪਣੇ ਹੈੱਡ ਆਫਿਸ ਪਟਿਆਲਾ ਨੂੰ ਲਿਖ ਦਿੱਤਾ ਹੈ।

ਵਿਧਾਇਕ ਦੀਆਂ ਹਦਾਇਤਾਂ ਉਪਰੰਤ ਅੰਬੂਜਾ ਦੇ ਕਲਿੰਕਰ ਪ੍ਰਦੂਸ਼ਣ ਖਿਲਾਫ ਸਖਤ ਕਾਰਵਾਈ

ਵਿਧਾਇਕ ਚੱਢਾ ਨੇ ਕਿਹਾ ਕਿ ਹੁਣ ਫੈਕਟਰੀਆਂ ਨੂੰ ਪਿੱਛਲੀਆਂ ਸਰਕਾਰਾਂ ਕੀਤੀਆਂ ਜਾਂਦੀਆਂ ਲਾਪਰਵਾਹੀਆਂ ਅਤੇ ਗਲਤ ਗਤੀਵਿਧੀਆਂਤੋਂ ਹਟਣਾ ਪਏਗਾ।ਅਸੀਂ ਇੰਡਸਟਰੀ ਨੂੰ ਕੰਮ ਕਰਨ ਲਈ ਸੁਖਾਵਾਂ ਮਾਹੌਲ ਦੇਵਾਂਗੇ ਪਰ ਇੰਡਸਟਰੀ ਨੂੰ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਕਿਸੇ ਵੀ ਕੀਮਤ ਤੇ ਫੈਕਟਰੀਆਂ ਵਲੋਂ ਪਿੱਛਲੀਆਂ ਸਰਕਾਰਾਂ ਦੇ ਵਾਂਗ ਆਮ ਲੋਕਾਂ ਦੇ ਨੱਕ ਚ ਦੱਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ  ਹੁਣ ਤੱਕ ਦੇ ਸਮੇਂ ਇਸ ਫੈਕਟਰੀ ਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਅਤੇ ਬਾਕੀ  ਰਹਿੰਦੀਆਂ ਊਣਤਾਈਆਂ ਨੂੰ ਹਰ ਹੀਲੇ ਠੀਕ ਕਰਵਾਇਆ ਜਾਵੇਗਾ। ਇਸ ਇਲਾਕੇ ਦੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਦਵਾਉਣ ਦੀ ਸਾਡੀ ਵਚਨਵੱਧਤਾ ਹੈ।

ਰਾਜਸਥਾਨ ਤੋਂ ਆਉਂਦੇ ਕਲਿੰਕਰ ਕਾਰਨ ਪੈਦਾ ਹੋਏ ਪ੍ਰਦੂਸ਼ਣ ਤੋਂ ਭੜਕੇ ਦਬੁਰਜੀ ਪਿੰਡ ਦੇ ਲੋਕ