ਸਕਾਲਰ ਫ਼ੀਲਡਜ਼ ਸਕੂਲ ਵਿਖੇ ਮਨਾਇਆ ਵਣ ਮਹਾਂ ਉਤਸਵ; ਹਰਿਆਲੀ ਨੂੰ ਵਿਕਾਸ ਦਾ ਹਿੱਸਾ ਬਣਾਈਏਃਵਣਪਾਲ ਸਾਗਰ
ਪਟਿਆਲਾ, 08 ਅਗਸਤ,2023
ਹਰਿਆਲੀ ਨੂੰ ਵਿਕਾਸ ਦਾ ਹਿੱਸਾ ਬਣਾਉਣਾ ਸਮੇੰ ਦੀ ਲੋੜ ਹੈ, ਕਿਉੰਕਿ ਕੁਦਰਤ ਪੱਖੀ ਵਿਹਾਰ ਹੀ ਧਰਤੀ ਉੱਪਰ ਮਨੁੱਖੀ ਹੋਂਦ ਨੂੰ ਬਰਕਰਾਰ ਰੱਖ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਣਪਾਲ (ਵਿਸਥਾਰ ਸਰਕਲ) ਪੰਜਾਬ ਸਤੇੰਦਰ ਕੁਮਾਰ ਸਾਗਰ ਆਈਐਫਐਸ ਨੇ ਕੀਤਾ। ਉਹ ਸਰਹਿੰਦ ਰੋਡ ਸਥਿਤ ਸਕਾਲਰ ਫ਼ੀਲਡਜ਼ ਪਬਲਿਕ ਸਕੂਲ, ਪਟਿਆਲਾ ਵਿਖੇ ਆਯੋਜਿਤ ਵਣ ਮਹਾਂਉਤਸਵ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਵਣ ਮੰਡਲ ਅਫ਼ਸਰ (ਵਿਸਥਾਰ) ਪਟਿਆਲਾ ਵਿੱਦਿਆ ਸਾਗਰੀ ਆਈਐਫਐਸ ਬਤੌਰ ਵਿਸ਼ੇਸ਼ ਮਹਿਮਾਨ ਪਧਾਰੇ, ਜਦਕਿ ਸਕੂਲ ਮੈਨੇਜਮੈੰਟ ਕਮੇਟੀ ਦੇ ਚੇਅਰਮੈਨ ਅਤੇ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਸੁਰਿੰਦਰ ਸਿੰਘ ਚੱਢਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਇਸ ਵਣ ਮਹਾਂਉਤਸਵ ਦਾ ਆਯੋਜਨ ਵਣ ਰੇਂਜ (ਵਿਸਥਾਰ) ਪਟਿਆਲਾ ਵੱਲੋੰ ਕੀਤਾ ਗਿਆ।
ਸਾਗਰ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਦੂਤ ਬਣਕੇ ਵਿਚਰਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਚੱਢਾ ਨੇ ਸਕੂਲ ਵੱਲੋੰ ਕੀਤੀਆਂ ਜਾ ਰਹੀਆਂ ਵਾਤਾਵਰਣ ਪੱਖੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਵਿਸ਼ੇਸ਼ ਮਹਿਮਾਨ ਸਾਗਰੀ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਦਾ ਹਿੱਸਾ ਬਨਣ ਲਈ ਕਿਹਾ। ਉਨ੍ਹਾਂ ਵਣ ਮਹਾਂ ਉਤਸਵ ਦੇ ਸਫ਼ਲ ਆਯੋਜਨ ਲਈ ਵਣ ਰੇੰਜ (ਵਿਸਥਾਰ) ਪਟਿਆਲਾ ਨੂੰ ਵਧਾਈ ਦਿੱਤੀ। ਵਣ ਰੇੰਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਅਤੇ ਸਕੂਲ ਪ੍ਰਿੰਸੀਪਲ ਚੰਦਨਦੀਪ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਕੂਲ ਪ੍ਰਬੰਧਨ ਵੱਲੋੰ ਮੁੱਖ ਮਹਿਮਾਨ ਸਾਗਰ ਨੂੰ ਫੁੱਲਕਾਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਾਗਰ ਨੇ ਸਕੂਲ ਕੈਂਪਸ ਵਿੱਚ ਆਮਰਪਾਲੀ ਅੰਬ ਦੇ ਬੂਟੇ ਲਗਾਕੇ ਸਕੂਲ ਵੱਲੋਂ ਪੌਦਾਰੋਪਣ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ। ਬਲਾਕ ਇੰਚਾਰਜ ਅਮਨ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਤੇ ਸਕੂਲ ਕਮੇਟੀ ਦੇ ਵਾਈਸ ਚੇਅਰਮੈਨ ਕਰਨੈਲ ਸਿੰਘ ਅਰੋੜਾ, ਡਾਇਰੈਕਟਰ ਐਸਐਸ ਸੋਢੀ, ਰੇੰਜ ਅਫ਼ਸਰ ਬਲਿਹਾਰ ਸਿੰਘ, ਬਲਾਕ ਅਫ਼ਸਰ ਸੋਮਨਾਥ, ਪਰਨੀਤ ਕੌਰ, ਬੀਟ ਅਫ਼ਸਰ ਪੂਜਾ ਜਿੰਦਲ, ਨਵਜੋਤ ਸਿੰਘ, ਮਨਵੀਨ ਕੌਰ, ਸਕੂਲ ਕੋਆਰਡੀਨੇਟਰ ਪੂਨਮ ਸਲਾਰੀਆ, ਅਧਿਆਪਕ ਸੁਨੈਨਾ ਗਰਗ, ਡਾ. ਸੰਗਰਾਮ ਸਿੰਘ, ਭਾਵਨਾ, ਸ਼ਵੇਤਾ ਪਰਾਸ਼ਰ, ਰਾਜਬੀਰ ਕੌਰ, ਮਨਮਿੰਦਰ ਕੌਰ, ਜਪਲੀਨ ਕੌਰ, ਪੱਲਵੀ, ਮਨਪ੍ਰੀਤ ਕੌਰ, ਜਗਜੀਤ ਸਿੰਘ ਅਤੇ ਹੋਰ ਪਤਵੰਤੇ ਲੋਕ ਹਾਜ਼ਰ ਸਨ।