ਸਰਕਾਰੀ ਕਾਲਜ ਮਹੈਣ ਵਿਖੇ ਮਾਨਸਿਕ ਸਿਹਤ ਦੀ ਮਜਬੂਤੀ ਲਈ ਮੈਡੀਟੇਸ਼ਨ ਸ਼ੈਸਨ ਦਾ ਆਯੋਜਨ

213

ਸਰਕਾਰੀ ਕਾਲਜ ਮਹੈਣ ਵਿਖੇ ਮਾਨਸਿਕ ਸਿਹਤ ਦੀ ਮਜਬੂਤੀ ਲਈ ਮੈਡੀਟੇਸ਼ਨ ਸ਼ੈਸਨ ਦਾ ਆਯੋਜਨ

ਬਹਾਦਰਜੀਤ ਸਿੰਘ/  ਸ੍ਰੀ ਅਨੰਦਪੁਰ ਸਾਹਿਬ ,17 ਫਰਵਰੀ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਅਧੀਨ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਆਜ਼ਾਦੀ ਦਾ ਮਹਾਉਤਸਵ ਪ੍ਰੋਗਰਾਮ ਅਧੀਨ ਜੀਵਨ ਜਿਊਣ ਦੀ ਕਲਾ ਨੂੰ ਸਮਰਪਿਤ ਹਰ ਘਰ ਧਿਆਨ ਯੋਜਨਾ ਨੂੰ ਸਮਰਪਿਤ ਮਾਨਸਿਕ ਸਿਹਤ ਦੀ ਮਜਬੂਤੀ ਲਈ ਮੈਡੀਟੇਸ਼ਨ ਸ਼ੈਸਨ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੈਡੀਟੇਸ਼ਨ ਵਿੱਚ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੈਡੀਟੇਸ਼ਨ ਸ਼ੈਸਨ ਦੀ ਸਮਾਪਤੀ ਸਮੇਂ ਮੈਡੀਟੇਸ਼ਨ ਦੇ ਲਾਭ ਦੱਸਦੇ ਹੋਏ ਪ੍ਰੋ: ਵਿਪਨ ਕੁਮਾਰ ਨੇ ਦੱਸਿਆ ਕਿ ਮੈਡੀਟੇਸ਼ਨ ਸਵੇਰ ਜਾਂ ਸਾਮ ਨੂੰ ਸਮੇਂ ਦੀ ਉਪਲੱਬਧਤਾ ਨਾਲ ਕੀਤਾ ਜਾ ਸਕਦਾ ਹੈ। ਮੈਡੀਟੇਸ਼ਨ ਸਮੇਂ ਨੀਚੇ ਆਸਣ ਤੇ ਸਹੀ ਮੁਦਰਾ ਵਿਚ ਬੈਠਣਾ ਹੈ। ਮੈਡੀਟੇਸ਼ਨ ਦੌਰਾਨ ਅੱਖਾਂ ਬੰਦ ਅਤੇ ਗਰਦਨ ਸਿੱਧੀ ਹੋਣੀ ਚਾਹੀਦੀ ਹੈ।

ਸਰਕਾਰੀ ਕਾਲਜ ਮਹੈਣ ਵਿਖੇ ਮਾਨਸਿਕ ਸਿਹਤ ਦੀ ਮਜਬੂਤੀ ਲਈ ਮੈਡੀਟੇਸ਼ਨ ਸ਼ੈਸਨ ਦਾ ਆਯੋਜਨ

ਮੈਡੀਟੇਸ਼ਨ ਕਰਦੇ ਸਮੇਂ ਮਨੁੱਖ ਦਾ ਪੂਰਾ ਧਿਆਨ ਸਵਾਸ ਪ੍ਰਣਾਲੀ ਦੁਆਰਾ ਛੱਡੇ ਅਤੇ ਲਈ ਜਾ ਰਹੇ ਸਾਹਾਂ ਤੇ ਹੋਵੇ। ਇਸ ਪ੍ਰਕ੍ਰਿਆ ਦੌਰਾਨ ਵਿਅਕਤੀ ਦੇ ਮਨ ਵਿਚ ਕੋਈ ਦੁਨਿਆਵੀ ਵਿਚਾਰ ਨਹੀਂ ਆਉਣਾ ਚਾਹੀਦਾ। ਮੈਡੀਟੇਸ਼ਨ ਨਾਲ ਮਾਨਸਿਕ ਸਿਹਤ ਮਜਬੂਤੀ ਹੁੰਦੀ ਹੈ। ਵਿਅਕਤੀ ਦਾ ਦਿਲ ਪ੍ਰਸੰਨਚਿਤ ਰਹਿੰਦਾ ਹੈ।

ਮਨੁੱਖ ਵਿਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਉਹ ਤਣਾਅ ਰਹਿਤ ਰਹਿੰਦਾ ਹੈ। ਉਸ ਦੀ ਕਾਰਜ ਸਮਰਥਾ ਵਿਚ ਵਾਧਾ ਹੁੰਦਾ ਹੈ। ਮਨੁੱਖ ਦਾ ਸਰੀਰ ਤੰਦਰੁਸਤ ਅਤੇ ਰੋਗ ਰਹਿਤ ਰਹਿੰਦਾ ਹੈ। ਇਸ ਮੌਕੇ ਡਾ. ਦਿਲਰਾਜ ਕੌਰ ਅਤੇ ਪ੍ਰੋ.ਬੋਬੀ ਨੇ ਕਿਹਾ ਕਿ ਮੈਡੀਟੇਸ਼ਨ ਕਰਨ ਨਾਲ ਵਿਅਕਤੀ ਦੀ ਆਰਥਿਕ ਸਥਿਤੀ ਮਜਬੂਤ ਹੁੰਦੀ ਹੈ, ਕਿਉਂਕਿ ਬੀਮਾਰੀਆਂ ਤੋ ਬਚਾਅ ਹੋਣ ਕਾਰਨ ਉਸਦਾ ਧਨ ਬੱਚਦਾ ਹੈ ਅਤੇ ਮੈਡੀਟੇਸ਼ਨ ਕਰਨ ਨਾਲ ਸਮਾਜ ਵਿਚੋਂ ਆਤਮ ਹੱਤਿਆ ਵਰਗੀਆਂ ਬੁਰਾਈਆਂ ਖਤਮ ਹੁੰਦੀਆਂ ਹਨ। ਮਾਨਸਿਕ ਸਿਹਤ ਖਰਾਬ ਹੋਣ ਨਾਲ ਹੀ ਤਣਾਅ ਅਤੇ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਸ ਲਈ ਹਰੇਕ ਮਨੁੱਖ ਨੂੰ ਰੋਜਾਨਾ ਕੁੱਝ ਸਮਾਂ ਮੈਡੀਟੇਸ਼ਨ ਕਰਨਾ ਚਾਹੀਦਾ ਹੈ।