ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲੇਰੋਕਟਲਾ ਵਿਖੇ “ਘੇਰਾਬੰਦੀ ਅਤੇ ਸਰਚ ਓਪਰੇਸ਼ਨ ” ਕੀਤਾ
ਮਾਲੇਰਕੋਟਲਾ 18 ਅਗਸਤ,2023 :
ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗੁਰਸ਼ਰਨਦੀਪ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਸਵੇਰ ਸਮੇਂ “ਘੇਰਾਬੰਦੀ ਅਤੇ ਸਰਚ ਓਪਰੇਸ਼ਨ ” ਕੀਤਾ ਗਿਆ। ਇਸ ਓਪਰੇਸ਼ਨ ਲਈ ਸਮੁੱਚੇ ਮਾਲੇਰਕੋਟਲਾ ਸ਼ਹਿਰ ਅੰਦਰ ਡੀ ਐਸ ਪੀ ਕੁਲਦੀਪ ਸਿੰਘ, ਅਤੇ ਸਬ-ਡਵੀਜ਼ਨ ਅਹਿਮਦਗੜ੍ਹ ਡੀ.ਐਸ.ਪੀ ਦਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ-1 ਮਾਲੇਰਕੋਟਲਾ ਮੁੱਖ ਅਫ਼ਸਰ ਥਾਣਾ ਸਿਟੀ-2 ਮਾਲੇਰਕੋਟਲਾ ਸੀ.ਆਈ.ਏ ਇੰਚਾਰਜ ਮੁੱਖ ਅਫ਼ਸਰ ਥਾਣਾ ਸਦਰ ਅਹਿਮਦਗੜ੍ਹ ਮੁੱਖ ਅਫ਼ਸਰ ਥਾਣਾ ਅਮਰਗੜ੍ਹ ਸਮੇਤ 110 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ।ਇਸ ਓਪਰੇਸ਼ਨ ਦੌਰਾਨ ਸ਼ਹਿਰ ਦੇ ਅੰਦਰ ਐਨ.ਡੀ.ਪੀ.ਐਸ. ਐਕਟ ਦੇ ਸੱਕੀ ਸਮਗਲਰਾਂ ਦੇ ਘਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਗੁਰਸ਼ਰਨਦੀਪ ਸਿੰਘ ਗਰੇਵਾਲ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੌਰਾਨ ਚੈਕਿੰਗ ਸੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਵੈਰੀਫਾਈ ਕੀਤਾ ਅਤੇ 05 ਮੋਟਰ ਸਾਇਕਲ, ਇੱਕ ਐਕਟਿਵਾ ਸਕੂਟਰ ਬਿਨਾ ਨੰਬਰ ਤੋ ਜ਼ਬਤ ਕੀਤਾ ਗਏ ਹਨ।ਇਸ ਓਪਰੇਸ਼ਨ ਦਾ ਮੁੱਖ ਉਦੇਸ਼ ਨਸ਼ਿਆਂ ਦੀ ਰੋਕਥਾਮ, ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਆਮ ਪਬਲਿਕ ਨਾਲ ਸੰਪਰਕ ਅਤੇ ਸੁਰੱਖਿਆ ਭਾਵਨਾ ਪੈਦਾ ਕਰਨਾ ਹੈ।
ਮਾਲੇਰਕੋਟਲਾ ਪੁਲਿਸ ਵੱਲੋਂ ਪਬਲਿਕ ਲਈ ਐਟੀ ਡਰੱਗ ਹੈਲਪ ਲਾਇਨ ਨੰਬਰ 91155-18150 ਚਲਾਇਆਂ ਜਾ ਰਿਹਾ ਹੈ ਜਿਸ ਨੰਬਰ ਪਰ ਕਿਸੇ ਵੀ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੀ ਜਾਣਕਾਰੀ ਦਿੱਤੀ ਜਾਵੇ ਇਸ ਨੰਬਰ ਪਰ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਪੂਰਨ ਤੌਰ ਪਰ ਗੁਪਤ ਰੱਖਿਆ ਜਾਵੇਗਾ।