HomeCovid-19-Updateਪਟਿਆਲਾ ਜਿਲੇ ਵਿੱਚ ਹੋਰ ਮਾਈਕਰੋ ਕੰਨਟੇਨਮੈਟ ਲਗਾ ਦਿੱਤੀ; ਪੰਜ ਹੋਰ ਕੋਵਿਡ ਪੋਜਟਿਵ...

ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋ ਕੰਨਟੇਨਮੈਟ ਲਗਾ ਦਿੱਤੀ; ਪੰਜ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ

ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋ ਕੰਨਟੇਨਮੈਟ ਲਗਾ ਦਿੱਤੀ; ਪੰਜ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ

ਪਟਿਆਲਾ ,22 ਅਪ੍ਰੈਲ  (         )

ਅੱਜ ਜਿਲੇ ਵਿੱਚ 448 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 5286 ਦੇ ਕਰੀਬ ਰਿਪੋਰਟਾਂ ਵਿਚੋਂ 448 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 29056 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 365 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 25205 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3157 ਹੈ। ਪੰਜ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 699 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 448 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 236, ਨਾਭਾ ਤੋਂ 29, ਸਮਾਣਾ ਤੋਂ 14, ਰਾਜਪੁਰਾ ਤੋਂ 46, ਬਲਾਕ ਭਾਦਸੋ ਤੋਂ 37, ਬਲਾਕ ਕੌਲੀ ਤੋਂ 17, ਬਲਾਕ ਕਾਲੋਮਾਜਰਾ ਤੋਂ 23, ਬਲਾਕ ਹਰਪਾਲਪੁਰ ਤੋਂ 15, ਬਲਾਕ ਦੁਧਣਸਾਧਾਂ ਤੋ 13 ਅਤੇ ਬਲਾਕ ਸ਼ੁਤਰਾਣਾ ਤੋਂ 18 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 59 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 389 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਘੁੰਮਣ ਨਗਰ ਦੇ ਗਲੀ ਨੰਬਰ 4 ਵਿਚੋਂ 7 ਕੇਸ ਪਾਜੀਟਿਵ ਆਉਣ ਤੇਂ ਗੱਲੀ ਵਿੱਚ ਮਾਈਕਰੋ ਕੰਨਟੇਨਮੈਟ ਲਗਾ ਦਿੱਤੀ ਹੈ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4528 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,07,467 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 29056 ਕੋਵਿਡ ਪੋਜਟਿਵ, 4,74,835 ਨੈਗੇਟਿਵ ਅਤੇ ਲਗਭਗ 3176 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਪਟਿਆਲਾ ਜਿਲੇ ਵਿੱਚ ਹੋਰ ਮਾਈਕਰੋ ਕੰਨਟੇਨਮੈਟ ਲਗਾ ਦਿੱਤੀ; ਪੰਜ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 3598 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,77,295 ਹੋ ਗਈ ਹੈ।ਜਿਲ੍ਹਾ ਪਟਿਆਲਾ ਵਿੱਚ ਮਿਤੀ 23 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਡਾ. ਵੀਨੁੰ ਗੋਇਲ ਨੇ ਕਿਹਾ ਕਿ 23 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੇ ਲਾਰਸਨ ਐਂਡ ਟਰਬੋ ਦਫਤਰ ਅਬਲੋਵਾਲ ਰੋਡ, ਐਚ.ਡੀ.ਐਫ.ਸੀ . ਬੈਂਕ ਭਾਦਸੋਂ ਰੋਡ ਸਾਹਮਣੇ ਢੀਂਡਸਾ ਪੈਟਰੋਲ ਪੰਪ, ਪੰਜਾਬ ਨੈਸ਼ਨਲ ਬੈਂਕ ਛੋਟੀ ਬਾਰਾਂਦਰੀ, ਨਾਭਾ ਦੇ ਵਾਰਡ ਨੰਬਰ 3 ਮਹਿਲਾ ਕੱਲਬ ਹਰੀਦਾਸ ਕਲੋਨੀ, ਵਾਰਡ ਨੰਬਰ 19 ਪੁਰਾਣੀ ਸਬਜੀ ਮੰਡੀ ,ਐਚ.ਯੂ.ਐਲ, ਸਮਾਣਾ ਦੇ ਵਾਰਡ ਨੰਬਰ 18 ਸਤਨਰਾਇਣ ਮੰਦਰ, ਰਾਜਪੁਰਾ ਦੇ ਵਾਰਡ ਨੰਬਰ 22 ਗੁਰਦੁਆਰਾ ਸਾਹਿਬ ਇਸਲਾਮਪੁਰ, ਵਾਰਡ ਨੰਬਰ 28 ਆਂਗਣਵਾੜੀ ਕੇਂਦਰ ਨਿਉ ਦਸ਼ਮੇਸ਼ ਕਲੋਨੀ, ਐਚ.ਯੂ.ਐਲ.,ਬੁੰਗੇ ਇੰਡੀਆ ,ਘਨੌਰ ਦੇ ਵਾਰਡ ਨੰਬਰ 9 ਹਿੰਦੁ ਧਰਮਸ਼ਾਲਾ, ਪਾਤੜਾਂ ਦੇ ਸਰਕਾਰੀ ਹਸਪਤਾਲ , ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਘਣੀਏਵਾਲ, ਜਿੰਦਲਪੁਰ, ਵਾਰਡ ਨੰਬਰ 2 ਦਫਤਰ ਨਗਰ ਪੰਚਾਇਤ, ਕੌਲੀ ਦੇ ਕੋਆਪਰੇਟਿਵ ਸੁਸਾਇਟੀ ਕਲਿਆਣ, ਸੈਂਸਰਵਾਲ, ਦੁਧਨਸਾਧਾ ਦੇੇ ਕੋਆਪਰੇਟਿਵ ਸੁਸਾਇਟੀ ਮੁੰੰਜਾਲ ਖੁਰਦ, ਸਿਵਲ ਡਿਸਪੈਂਸਰੀ ਸਨੋਰ, ਹਰਪਾਲਪੁਰ ਦੇ ਕੋਆਪਰੇਟਿਵ ਸੁਸਾਇਟੀ ਕੁੱਥਾਖੇੜੀ, ਟੀ.ਆਈ ਸਾਇਕਲ ਸੰਧਾਰਸ਼ੀ ਘਨੌਰ, ਸਰਾਲਾਕਲ਼ਾਂ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਰੇਤਗੜ, ਦਵਾਰਕਾਪੁਰ, ਸੰਗੜਾ, ਭੁਤਗੜ, ਦੁਰਾੜ, ਸ਼ੁਤਰਾਣਾ,ਵਾਰਡ ਨੰਬਰ 2 ਸਬ ਸਿਡਰੀ ਸਿਹਤ ਕੇਂਦਰ ਘੱਗਾ ਆਦਿ  ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਇਹ ਟੀਕਾ ਬਿੱਲਕੁਲ ਸੁੱਰਖਿਅਤ ਹੈ। ਉਹਨਾਂ ਟੀਕਾ ਨਾ ਲਗਵਾਉਣ ਵਾਲੇ  ਲੋਕਾਂ ਨੁੰ ਅਪੀਲ ਕੀਤੀ ਕਿ ਇਸ ਸਬੰਧੀ ਗਲਤ ਅਫਵਾਹਾਂ ਤੇਂ ਵਿਸ਼ਵਾਸ਼ ਨਾ ਕਰਕੇ ਜੇਕਰ ਟੀਕੇ ਸਬੰਧੀ ਕੋਈ ਜਾਣਕਾਰੀ ਦੀ ਜਰੂਰਤ ਹੈ ਤਾਂ ਨੇੜੇ ਦੀ ਸਿਹਤ ਸੰਸਥਾਂ ਦੇ ਸਟਾਫ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ 100 ਸਾਲ ਜਾਂ ਇਸ ਤੋਂ ਵੀ ਜਿਆਦਾ ਉਮਰ ਦੇ ਬਜੁਰਗਾਂ ਵੱਲੋ ਵੀ ਇਹ ਟੀਕੇ ਲਗਵਾਉਣ ਵਿੱਚ ਰੁਚੀ ਦਿਖਾਈ ਜਾ ਰਹੀ ਹੈ ਜੋ ਕਿ ਇਹ ਉਹਨਾਂ ਦੀ ਅਗਾਂਹਵਧੂ ਚੰਗੀ ਸੋਚ ਕਾਰਣ ਹੈ।ਜਿਸ ਤੋਂ ਸਾਨੁੰ ਸੇਧ ਲੈਣ ਦੀ ਜਰੂਰਤ ਹੈ।

 

LATEST ARTICLES

Most Popular

Google Play Store