ਪਟਿਆਲਾ ਦੀ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਨੇ ਈ.ਐਸ.ਐਚ.ਆਰ.ਈ. ਦੀ ਸਾਲਾਨਾ ਕਾਨਫਰੰਸ ‘ਚ ਲਗਾਤਾਰ ਪੰਜਵੀਂ ਵਾਰ ਪਰਚਾ ਪੜ੍ਹਿਆਂ

243
Social Share

ਪਟਿਆਲਾ ਦੀ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਨੇ ਈ.ਐਸ.ਐਚ.ਆਰ.ਈ. ਦੀ ਸਾਲਾਨਾ ਕਾਨਫਰੰਸ ‘ਚ ਲਗਾਤਾਰ ਪੰਜਵੀਂ ਵਾਰ ਪਰਚਾ ਪੜ੍ਹਿਆਂ

ਪਟਿਆਲਾ, 14 ਜੁਲਾਈ,2023:

ਪਟਿਆਲਾ ਦੇ ਗਾਇਨਾਕੋਲਜਿਸਟ ਤੇ ਇਨਫ਼ਰਟਿਲਟੀ ਦੇ ਉੱਘੇ ਮਾਹਰ ਅਤੇ ਸਦਭਾਵਨਾ ਆਈ.ਵੀ.ਐਫ. ਸੈਂਟਰ ਦੇ ਡਾ. ਮੋਨਿਕਾ ਵਰਮਾ ਨੇ ਉੱਘੀ ਸੰਸਥਾ ਯੌਰਪੀਅਨ ਸੋਸਾਇਟੀ ਆਫ਼ ਹਿਊਮਨ ਰੀਪਰਡਕਸ਼ਨ ਐਂਡ ਐਂਬਰਾਇਲੋਜੀ (ਈ.ਐਸ.ਐਚ.ਆਰ.ਈ.) ਡੈਨਮਾਰਕ ਵਿਖੇ ਹੋਈ 39ਵੀਂ ਸਾਲਾਨਾ ਕਾਨਫਰੰਸ ‘ਚ ਆਪਣਾ ਖੋਜ਼ ਕਾਰਜ ਪੇਸ਼ ਕੀਤਾ ਹੈ।

ਉਨ੍ਹਾਂ ਦੇ ਪਰਚੇ ਵਿੱਚ ਆਈ.ਵੀ.ਐਫ. ਜ਼ਰੀਏ ਭਰੂਣ ਟ੍ਰਾਂਸਫਰ ਲਈ ਇੱਕ ਨਵੇਂ ਅਤੇ ਸਰਲ ਪ੍ਰੋਟੋਕੋਲ ਦਾ ਜ਼ਿਕਰ ਹੈ, ਜਿਸ ਨਾਲ ਬੱਚਾ ਹੋਣ ਦੀ ਸੰਭਾਵਨਾ ਵਧਣ ਦੇ ਨਾਲ ਨਾਲ, ਘੱਟ ਪੇਚੀਦਗੀਆਂ ਅਤੇ ਗਰਭ ਅਵਸਥਾ ਸਬੰਧੀ ਬਿਹਤਰ ਨਤੀਜੇ ਮਿਲਣ ਦੀ ਉਮੀਦ ਹੈ। ਇਹ ਪ੍ਰੋਟੋਕੋਲ ਖਾਸ ਤੌਰ ‘ਤੇ ਫਰੋਜ਼ਨ ਐਂਬ੍ਰਾਇਓ ਟ੍ਰਾਂਸਫਰ ‘ਚੋਂ ਗੁਜ਼ਰ ਰਹੇ ਮਰੀਜ਼ਾਂ ਅਤੇ ਡੋਨਰ ਓਸਾਈਟਸ ਨਾਲ ਆਈ.ਵੀ.ਐਫ. ‘ਚੋਂ ਗੁਜ਼ਰ ਰਹੇ ਮਰੀਜ਼ਾਂ ਦੀ ਮਦਦ ਕਰਦਾ ਹੈ।

ਇਨ ਵਿਟਰੋ ਫਰਟੀਲਾਈਜ਼ੇਸ਼ਨ ਗਰਭਧਾਰਣ ਦੀ ਇੱਕ ਪ੍ਰਕਿਰਿਆ ਹੈ ਜਿੱਥੇ ਇੱਕ ਅੰਡੇ ਨੂੰ ਸਰੀਰ ਦੇ ਬਾਹਰ ਇੱਕ ਸ਼ੁਕਰਾਣੂ ਨਾਲ ਜੋੜਿਆ ਜਾਂਦਾ ਹੈ, ਜਿਸਨੂੰ ਆਮ ਤੌਰ ‘ਤੇ ਟੈਸਟ ਟਿਊਬ ਬੇਬੀ ਕਿਹਾ ਜਾਂਦਾ ਹੈ। ਇਸ ਵਿੱਚ ਇੱਕ ਔਰਤ ਦੀ ਅੰਡਕੋਸ਼ ਪ੍ਰਕਿਰਿਆ ਦੀ ਨਿਗਰਾਨੀ ਅਤੇ ਉਤੇਜਨਾ, ਉਸ ਦੇ ਅੰਡਾਸ਼ਯ ‘ਚੋਂ ਅੰਡੇ ਨੂੰ ਹਟਾਉਣਾ ਅਤੇ ਪ੍ਰਯੋਗਸ਼ਾਲਾ ਵਿੱਚ ਇੱਕ ਸੰਸਕ੍ਰਿਤੀ ਮਾਧਿਅਮ ਵਿੱਚ ਬਾਹਰਲੇ ਸ਼ੁਕਰਾਣੂਆਂ ਨਾਲ ਫਰਟੀਲਾਈਜ਼ ਕਰਨਾ ਸ਼ਾਮਲ ਹੈ।

ਪਟਿਆਲਾ ਦੀ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਨੇ ਈ.ਐਸ.ਐਚ.ਆਰ.ਈ. ਦੀ ਸਾਲਾਨਾ ਕਾਨਫਰੰਸ 'ਚ ਲਗਾਤਾਰ ਪੰਜਵੀਂ ਵਾਰ ਪਰਚਾ ਪੜ੍ਹਿਆਂ

ਪਟਿਆਲਾ ਦੀ ਆਈ.ਵੀ.ਐਫ. ਮਾਹਰ ਡਾ. ਮੋਨਿਕਾ ਵਰਮਾ ਨੇ ਈ.ਐਸ.ਐਚ.ਆਰ.ਈ. ਦੀ ਸਾਲਾਨਾ ਕਾਨਫਰੰਸ ‘ਚ ਲਗਾਤਾਰ ਪੰਜਵੀਂ ਵਾਰ ਪਰਚਾ ਪੜ੍ਹਿਆਂI ਦੱਸਣਯੋਗ ਹੈ ਕਿ ਡਾ ਵਰਮਾ ਨੂੰ ਲਗਾਤਾਰ ਪੰਜਵੀਂ ਵਾਰ ਈਐਸਐਚਆਰਈ ਸਲਾਨਾ ਮੀਟਿੰਗਾਂ ਵਿੱਚ ਆਈਵੀਐਫ ਸਬੰਧੀ ਆਪਣੀ ਕਾਰਗੁਜ਼ਾਹੀ ਪੇਸ਼ ਕਰਨ ਦਾ ਦੁਰਲੱਭ ਮਾਣ ਪ੍ਰਾਪਤ ਹੈ, ਜੋ ਕਿ ਮਨੁੱਖੀ ਪ੍ਰਜਨਨ ਵਿੱਚ ਖੋਜ ਲਈ ਸਮਰਪਿਤ ਸਭ ਤੋਂ ਵੱਡੀ ਅੰਤਰਰਾਸ਼ਟਰੀ ਆਈਵੀਐਫ ਸੁਸਾਇਟੀ ਵਿੱਚੋਂ ਇੱਕ ਹੈ।