ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ; ਸ਼ਨੀਵਾਰ ਨੂੰ ਕੋਵੀਸ਼ੀਲਡ, ਕੋਵਿਡ ਵੈਕਸੀਨ ਨਾਲ ਟੀਕਾਕਰਨ: ਸਿਵਲ ਸਰਜਨ
ਪਟਿਆਲਾ 10 ਸਤੰਬਰ ( )
ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾ ਵਿੱਚ 12360 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 10,66,302 ਹੋ ਗਈ ਹੈ।ਸਿਵਲ ਸਰਜਨ ਡਾ. ਸੋਢੀ ਨੇ ਕਿਹਾ ਕੱਲ ਮਿਤੀ 11 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਮੈਗਾਡਰਾਈਵ ਮੁਹਿੰਮ ਤਹਿਤ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ, ਪੁਲਿਸ ਲਾਈਨ ਹਸਪਤਾਲ, ਡੀ.ਐਮ.ਡਬਲਯੂ ਰੇਲਵੇ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਸਜਿਦ ਤੇਜ-ਬਾਗ ਕਲੋਨੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਮਨੀ ਭਵਨ ਸਾਹਮਣੇ ਦਫਤਰ ਐਫ.ਸੀ.ਆਈ ਸਰਹਿੰਦ ਰੋਡ, ਸ਼ਿਵ ਮੰਦਰ ਨਾਭਾ ਗੇਟ ਅਨਾਜ ਮੰਡੀ, ਕਾਲੀ ਮਾਤਾ ਮੰਦਰ, ਹਨੂੰਮਾਨ ਮੰਦਰ ਨੇੜੇ ਅਗਰਸੈਨ ਹਸਪਤਾਲ, ਡਕਾਲਾ ਫਰਟੀਲਾਈਜ਼ਰ ਦੁਕਾਨ ਨੰ: 76,77 ਨਿਊ ਗਰੇਨ ਮਾਰਿਕਟ ਸਰਹਿੰਦ ਰੋਡ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਕਲੀਗਰ ਬਸਤੀ ਅਤੇ ਅਨੰਦ ਨਗਰ ਬੀ, ਨਾਭਾ ਦੇ ਐਮ.ਪੀ.ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ ਅਤੇ ਮੈਸ. ਨਰਿੰਦਰ ਪ੍ਰਕਾਸ਼ ਐਂਡ ਕੰਪਨੀ ਰੇਲਵੇ ਰੋਡ, ਪਾਤੜਾਂ ਦੇ ਭਗਵਾਨ ਹੈਂਲਥ ਕੇਅਰ, ਘਨੌਰ ਦੇ ਸਰਕਾਰੀ ਸਕੂਲ, ਰਾਜਪੁਰਾ ਪਟੇਲ ਕਾਲਜ਼, ਸੀ.1 ਅਬਰ ਇੰਡਸਟਰੀਜ਼ ਫੋਕਲ ਪੁਆਈਟ ਅਤੇ ਵਿਨੈ ਟਰੇਡ ਲਿਕਸ ਸ਼ਾਪ ਨੰ: 22 ਨਿਊ ਗਰੇਨ ਮਾਰਿਕਟ, ਸਮਾਣਾ ਦੇ ਅਗਰਵਾਲ ਧਰਮਸ਼ਾਲਾ ਤੋ ਇਲਾਵਾ ਬਲਾਕ ਕੌਲੀ, ਦੁਧਨਸਾਧਾਂ, ਹਰਪਾਲਪੁਰ, ਭਾਦਸੋਂ, ਸ਼ਤਰਾਣਾ ਅਤੇ ਕਾਲੋਮਾਜਰਾ ਦੇ 80 ਦੇ ਕਰੀਬ ਪਿੰਡਾ ਵਿੱਚ ਵੀ ਕੋਵਿਡ ਵੈਕਸੀਨੇਸ਼ਨ ਲਈ ਕੈਂਪ ਲਗਾਏ ਜਾਣਗੇ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਗਾਈ ਜਾਵੇਗੀ।
ਅੱਜ ਜਿਲੇ ਵਿੱਚ ਪ੍ਰਾਪਤ 2740 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਕੋਵਿਡ ਪਾਜੇਟਿਵ 2 ਕੇਸ ਰਿਪੋਰਟ ਹੋਏ।ਜਿਨ੍ਹਾਂ ਵਿਚੋਂ ਇੱਕ ਕੇਸ ਭਾਦਸੋਂ ਅਤੇ ਇੱਕ ਕੇਸ ਦੁਧਨਸਾਧਾਂ ਨਾਲ ਸਬੰਧਤ ਹੈ, ਜਿਸ ਕਾਰਣ ਜਿਲ੍ਹੇ ਵਿੱਚ ਪੋਜਟਿਵ ਕੇਸਾਂ ਦੀ ਗਿਣਤੀ 48843 ਹੀ ਹੈ। ਮਿਸ਼ਨ ਫਹਿਤ ਤਹਿਤ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47463 ਹੀ ਹੈ। ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 28 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਹੀਂ ਹੋਈ। ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹੁਣ ਤੱਕ 239 ਸਕੂਲਾਂ ਵਿਚਂੋ 18666 ਲਏ ਗਏ ਸੈਂਪਲਾਂ ਵਿਚੋਂ 11 ਕੋਵਿਡ ਪੋਜਟਿਵ ਕੇਸ ਪਾਏ ਗਏ ਹਨ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2493 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 9,20,063 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 48,843 ਕੋਵਿਡ ਪੋਜਟਿਵ, 8,70,482 ਨੈਗੇਟਿਵ ਅਤੇ ਲਗਭਗ 1738 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।