ਇਨਰਵ੍ਹੀਲ ਕਲੱਬ ਰੂਪਨਗਰ ਨੇ ਬੇਲਾ ਚੌਂਕ ਕੋਲ ਜ਼ਮੀਨ ਦੇ ਟੁਕੜੇ ਦਾ ਸੁੰਦਰੀਕਰਨ ਕੀਤਾ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,26 ਮਈ,2026
ਇਨਰਵ੍ਹੀਲ ਕਲੱਬ ਰੂਪਨਗਰ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਬੇਲਾ ਚੌਂਕ ਸ਼ਹਿਰ ਦੀ ਖਿੱਚ ਦਾ ਕੇਂਦਰ ਦੇ ਪਾਸ ਛੋਟੀ ਜਿਹੀ ਜਮੀਨ ਦੀ ਟੁਕੜੀ ਜੋ ਕਿ ਪਸ਼ੂਆਂ ਦਾ ਬਾੜਾ ਬਣੀ ਹੋਈ ਸੀ ਉਸ ਨੂੰ ਸਵਾਰ ਕੇ ਫੁੱਲ ਬੂਟੇ ਲਗਾ ਕੇ ਇੱਕ ਰਮਣੀਕ ਜਗ੍ਹਾ ਬਣਾਈ ਗਈ ਹੈ।
ਕਲੱਬ ਦੀ ਪ੍ਰਧਾਨ ਗੁਰਮੀਤ ਕੌਰ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਦੇ ਕੁਝ ਵਿਅਕਤੀ ਆਪਣੀਆਂ ਧਾਰਮਿਕ ਆਸਥਾਵਾਂ ਦੇ ਕਾਰਨ ਇਸ ਸਥਾਨ ਉੱਪਰ ਪਸ਼ੂਆਂ ਦਾ ਚਾਰਾ ਅਤੇ ਪੰਛੀਆਂ ਨੂੰ ਦਾਣਾ ਪਾਉਂਦੇ ਸਨ, ਜਿਸ ਕਾਰਨ ਇਸ ਸਥਾਨ ਤੇ ਗੋਬਰ ਅਤੇ ਪਿਸ਼ਾਬ ਕਾਰਨ ਆਲੇ ਦੁਆਲੇ ਦੇ ਦੁਕਾਨਦਾਰ ਅਤੇ ਨਿਵਾਸੀ ਬਹੁਤ ਪਰੇਸ਼ਾਨ ਸਨ ਅਤੇ ਹਾਦਸੇ ਦਾ ਕਾਰਨ ਵੀ ਬਣਦੇ ਸਨ। ਕਲੱਬ ਵੱਲੋਂ ਇਸ ਸਥਾਨ ਤੇ ਗਰਿਲਾਂ ਲਗਾ ਕੇ ਸੁੰਦਰ ਪੌਦੇ ਲਗਾ ਦਿੱਤੇ ਗਏ ਹਨ, ਜਿਸ ਦਾ ਕਿ ਪੂਰਾ ਖਰਚਾ ਕਲੱਬ ਵੱਲੋਂ ਕੀਤਾ ਗਿਆ ਹੈ।
ਕਲੱਬ ਪ੍ਰਧਾਨ ਨੇ ਦੱਸਿਆ ਕਿ ਇਸ ਸਥਾਨ ਨੂੰ ਸੁੰਦਰੀਕਰਨ ਕਰਨ ਲਈ ਨਗਰ ਕੌਂਸਲ ਨੇ ਲਿਖਤੀ ਰੂਪ ਵਿੱਚ ਪ੍ਰਵਾਨਗੀ ਦੇ ਕੇ ਧੰਨਵਾਦ ਦਾ ਪਾਤਰ ਹੋਣ ਦਾ ਸਬੂਤ ਦਿੱਤਾ ਹੈ। ਰਸਮੀ ਤੌਰ ਤੇ ਇਸ ਪ੍ਰੋਜੈਕਟ ਦਾ ਉਦਘਾਟਨ ਰੂਪਨਗਰ ਦੇ ਉੱਗੇ ਸਮਾਜ ਸੇਵੀ ਡਾਕਟਰ ਆਰਐਸ ਪਰਮਾਰ ਵੱਲੋਂ ਕੀਤਾ ਗਿਆ ਕਲੱਬ ਵੱਲੋਂ ਭਵਿੱਖ ਵਿੱਚ ਵੀ ਇਸ ਸਥਾਨ ਦੀ ਰੱਖ ਰਖਾਞ ਲਈ ਵਿਸ਼ਵਾਸ ਦਵਾਇਆ ਹੈ ।ਸ਼ਹਿਰ ਨਿਵਾਸੀਆਂ ਵੱਲੋਂ ਇਸ ਕੰਮ ਦੀ ਖੂਬ ਸ਼ੁਲਾਗਾ ਕੀਤੀ ਗਈ ਹੈ।

ਇਸ ਮੌਕੇ ਕੁਸਮ ਸ਼ਰਮਾ ਕਲੱਬ ਸਕੱਤਰ, ਮਨਦੀਪ ਕੌਰ , ਵਨੀਤਾ ਗੁਪਤਾ ਵਾਈਸ ਪ੍ਰੈਸੀਡੈਂਟ, ਆਸ਼ੀਮਾ ਅਗਰਵਾਲ ਅਤੇ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ। ਸਰਦਾਰ ਜਗਜੀਤ ਸਿੰਘ ਸਾਬਕਾ ਜਿਲਾ ਸਿੱਖਿਆ ਅਫਸਰ ਅਤੇ ਹਰਪ੍ਰੀਤ ਸਿੰਘ ਮਿਊਸੀਪਲ ਇੰਜੀਨੀਅਰ ਹਰਜੀਤ ਸਿੰਘ ਬੇਦੀ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।












