ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ, 11 ਫਰਵਰੀ
ਸਰਕਾਰ ਵੱਲੋਂ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਸਾਰੇ ਲਾਭਪਾਤਰੀਆਂ ਨੂੰ ਕਿਸਾਨ ਕਰੈਡਿਟ ਕਾਰਡ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਬਾਰਡ ਦੇ ਡੀਡੀਐਮ ਸ: ਬਲਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦਾ ਲਾਭ ਲੈ ਰਿਹਾ ਹੈ ਪਰ ਹਾਲੇ ਤੱਕ ਉਸਨੇ ਕਿਸਾਨ ਕਰੈਡਿਟ ਕਾਰਡ ਨਹੀਂ ਬਣਾਇਆ ਹੈ ਤਾਂ ਅਜਿਹਾ ਕਿਸਾਨ ਆਪਣੇ ਨੇੜੇ ਦੇ ਬੈਂਕ ਤੋਂ ਕਿਸਾਨ ਕਰੈਡਿਟ ਕਾਰਡ ਬਣਵਾਉਣ ਦੇ ਯੋਗ ਹੈ। ਉਨਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਾਰੇ ਪੀ.ਐੱਮ. ਕਿਸਾਨ ਲਾਭਪਾਤਰੀ, ਕਿਸਾਨ ਕਰੈਡਿਟ ਕਾਰਡ ਲੈਣ ਲਈ ਆਪਣੀ ਜਮੀਨ ਦੀ ਖਸਰਾ, ਖਤੌਣੀ ਦੇ ਨਾਲ ਬੈਂਕ ਦੁਆਰਾ ਦਿੱਤੇ ਗਏ ਇਕ ਫਾਰਮ ਨੂੰ ਭਰ ਕੇ ਬੈਂਕ ਸ਼ਾਖਾ ਨੂੰ ਜਮਾ ਕਰਕੇ ਸਸਤੀਆਂ ਦਰਾਂ ‘ਤੇ ਖੇਤੀ ਕਰਜ਼ਿਆਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਡੀਡੀਐਮ ਨਾਬਾਰਡ ਬਲਜੀਤ ਸਿੰਘ ਨੇ ਦੱਸਿਆ ਕਿ ਪੀ.ਐੱਮ. ਕਿਸਾਨ ਲਾਭਪਾਤਰੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾਉਣ ਲਈ ਜਾਂ ਨਵਾਂ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਵੀ ਬੈਂਕ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਲੈਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਇਸ ਤਰਾਂ ਦੇ ਕਿਸਾਨਾਂ ਲਈ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਸਮੇਂ ਬੈਂਕਾਂ ਵੱਲੋਂ ਲਏ ਜਾਂਦੇ ਪ੍ਰੋਸੈਸਿੰਗ ਖਰਚੇ, ਕਾਗਜਾਂ ਪੱਤਰਾਂ ਦੇ ਖਰਚੇ, ਇੰਸਪੈਕਸ਼ਨ ਫੀਸ ਆਦਿ ਸਰਕਾਰ ਨੇ ਮਾਫ ਕਰ ਦਿੱਤੀ ਹੈ। ਉਨਾਂ ਨੇ ਕਿਹਾ ਕਿ ਅਜਿਹੇ ਕਿਸਾਨਾਂ ਨੇ ਸਿਰਫ ਆਪਣੀ ਜਮੀਨ ਮਾਲਕੀ ਦਾ ਸਬੂਤ ਦੇਣਾ ਹੈ, ਬਾਕੀ ਸਾਰੀ ਪ੍ਰਿਆ ਬੈਂਕ ਪੂਰੀ ਕਰੇਗਾ ਅਤੇ ਸਰਕਾਰ ਵੱਲੋਂ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਦੀ ਮਜੰੂਰੀ ਬੈਂਕਾਂ ਨੂੰ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।
ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ ਸ੍ਰੀ ਮੁਕਤਸਰ ਸਾਹਿਬ ਜਿਲੇ ਵਿੱਚ 15 ਦਿਨਾਂ ਦੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ।ਜ਼ਿਲਾ ਲੀਡ ਬੈਂਕ ਮੈਨੇਜਰ ਰਜਿੰਦਰ ਕੁਮਾਰ ਬਜਾਜ ਨੇ ਕਿਹਾ ਕਿ ਉਹ ਕਿਸਾਨ ਜੋ ਪਹਿਲਾਂ ਹੀ ਖੇਤੀਬਾੜੀ ਲਈ ਕ੍ਰੈਡਿਟ ਕਾਰਡ ਲੈ ਚੁੱਕੇ ਹਨ ਅਤੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਕਰ ਰਹੇ ਹਨ, ਇਨਾਂ ਕੰਮਾਂ ਲਈ ਵੀ ਉਹ ਕਿਸਾਨ ਕ੍ਰੈਡਿਟ ਕਾਰਡਾਂ ਲਈ ਬਿਨੈ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਅਤੇ ਫਾਰਮ ਵੇਬਸਾਈਟਾਂ www.agricoop.gov.in ਅਤੇ www.pmkisan.gov.in.‘ਤੇ ਵੀ ਉਪਲਬਧ ਹੈ।