ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਸਿੱਧੁ ਕਲੋਨੀ ਵਿਚ ਬਨਣਾਇਆ ਮਾਈਕਰੋ ਕੰਟੈਨਮੈਂਟ ਜੋਨ

259

 ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਸਿੱਧੁ ਕਲੋਨੀ ਵਿਚ ਬਨਣਾਇਆ ਮਾਈਕਰੋ ਕੰਟੈਨਮੈਂਟ ਜੋਨ

ਪਟਿਆਲਾ 20 ਜੂਨ  (       )

ਜਿਲੇ ਵਿਚ ਇੱਕ ਪੋਜਟਿਵ ਕੇਸ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1371 ਸੈਂਪਲਾ ਵਿਚੋ 678 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ ਸਾਰੇ ਹੀ ਕੋਵਿਡ ਨੈਗੇਟਿਵ ਪਾਏ ਗਏ ਹਨ  ਬਾਕੀ ਸੈਂਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ।ਡਾ.ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੇ ਅਰਬਨ ਅਸਟੇਟ ਫੇਜ ਦੋ ਦਾ ਰਹਿਣ ਵਾਲਾ 38 ਸਾਲਾ ਵਿਅਕਤੀ ਜੋ ਕਿ ਸੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਹੈ ਅਤੇ ਸੀ.ਐਮ.ਸੀ ਵਿਖੇ ਉਸ ਦਾ ਕੋਵਿਡ ਜਾਂਚ ਲਈ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆਂ ਗਿਆ ਹੈ ਜਿਸ ਦੀ ਸੂਚਨਾ ਸੀ.ਐਮ.ਸੀ ਲੁਧਿਆਣਾ ਤੋਂ ਪ੍ਰਾਪਤ ਹੋਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਸ ਪੋਜਟਿਵ ਕੇਸ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆ ਕਿ ਬੀਤੇ ਦਿੱਨੀ ਜਿਲੇ ਦੇ ਪੋਜਟਿਵ ਕੇਸਾਂ ਵਿਚੋ ਇੱਕ ਵਿਅਕਤੀ ਦਾ ਪਤਾ ਦਿੱਲੀ ਹੋਣ ਕਾਰਣ ਉਸ ਨੂੰ ਦਿਲੀ ਵਿਖੇ ਹੀ ਗਿਣਿਆ ਜਾਵੇਗਾ। ਇਸ ਤਰਾਂ ਜਿਲੇ ਵਿਚ ਹੁਣ ਤੱਕ ਪੋਜਟਿਵ ਕੇਸਾ ਦੀ ਕੁੱਲ ਗਿਣਤੀ 208 ਹੋ ਗਈ ਹੈ।
ਉਹਨਾਂ ਦੱਸਿਆਂ ਕਿ ਅੱਜ ਕੋਵਿਡ ਕੇਅਰ ਸੈਂਟਰ ਤੋਂ ਤਿੰਨ ਮਰੀਜਾ ਨੂੰ ਗਾਈਡਲਾਈਨ ਅਨੁਸਾਰ 10 ਦਿਨ ਆਈਸੋਲੇਸ਼ਨ ਫੈਸੀਲਿਟੀ ਵਿੱਚ ਰੱਖਣ ਅਤੇ ਕਿਸੇ ਕਿਸਮ ਦੇ ਫੱਲੂ ਟਾਈਪ ਲੱਛਣ ਨਾ ਹੋਣ ਤੇਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇੇ ਅਗਲੇ ਸੱਤ ਦਿਨਾਂ ਲਈ ਉਹਨਾਂ ਨੂੰ ਘਰ ਵਿਚ ਹੀ ਏਕਾਂਤਵਾਸ ਵਿਚ ਰਹਿਣ ਲਈ ਕਿਹਾ ਗਿਆ ਹੈ।ਅਤੇ ਰਾਜਿੰਦਰਾ ਹਸਪਤਾਲ ਵਿਚੋ ਦੋ ਮਰੀਜਾਂ ਨੂੰ ਕੋਵਿਡ ਤੋਂ ਠੀਕ ਹੋਣ ਤੇਂ ਛੁੱਟੀ ਦੇਕੇ ਘਰ ਭੇਜ ਦਿਤਾ ਗਿਆ ਹੈ।

ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਤੇੈਨਾਤ ਸਿੱਧੁ ਕਲੋਨੀ ਦੀ ਕੋਵਿਡ ਪੋਜਟਿਵ ਆਈ ਸਟਾਫ ਨਰਸ ਦੇ ਨੇੜੇੇ ਅਤੇ ਦੂਰ ਦੇ ਸੰਪਰਕ ਵਿਚ ਸਿੱਧੁ ਕਲੋਨੀ ਦੇ 6 ਕੋਵਿਡ ਪੋਜਟਿਵ ਕੇਸ ਆਉਣ ਤੇਂ ਸਰਕਾਰ ਦੀਆਂ ਗਾਈਡਲਾਈਨਜ ਅਨੁਸਾਰ ਪੋਜਟਿਵ ਕੇਸ ਦੇ ਆਲੇ ਦੁਆਲੇ ਦੇ 25 ਘਰਾਂ ਦੇ ਏਰੀਏ ਜਿਹਨਾਂ ਦੀ ਅਬਾਦੀ ਤਕਰੀਬਨ 107 ਬਣਦੀ ਹੈ, ਨੂੰ ਮਾਈਕਰੋ ਕੰਟੈਨਮੈਂਟ ਜੋਨ ਬਣਾ ਦਿੱਤਾ ਗਿਆ ਹੈ ਅਤੇ ਇਹਨਾਂ ਘਰਾ ਦੇ ਲੋਕਾਂ ਨੂੰ ਅਗਲੇ ਦੱਸ ਦਿਨਾਂ ਲਈ ਬਾਹਰ ਆਉਣ ਜਾਣ ਤੇਂ ਰੋਕ ਲਗਾ ਦਿੱਤੀ ਗਈ ਹੈ।ਇਸੇ ਤਰਾਂ ਅਰਬਨ ਅਸਟੇਟ ਵਿਚ ਸਥਿਤ ਇੱਕ ਨਿਜੀ ਹਸਪਤਾਲ ਜਿਥੇ ਕਿ ਬੀਤੇ ਦਿਨੀ ਯਾਦਵਿੰਦਰਾ ਕਲੋਨੀ ਦਾ ਕੋਵਿਡ ਪੋਜਟਿਵ ਮ੍ਰਿਤਕ ਬਜੁਰਗ ਬਿਮਾਰ ਹੋਣ ਤੇਂ ਦਾਖਲ ਹੋਇਆ ਸੀ, ਉਸ ਹਸਪਤਾਲ ਦਾ ਐਕਸਪੋਜਰ( ਇੰਫੈਕਸ਼ਨ ਦੇ ਫੈਲਾਅ) ਚੈਕ ਕਰਨ ਲਈ ਉਹਨਾਂ ਵੱਲੋ ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਭੇਜਿਆ ਗਿਆ ਸੀ

 ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਸਿੱਧੁ ਕਲੋਨੀ ਵਿਚ ਬਨਣਾਇਆ ਮਾਈਕਰੋ ਕੰਟੈਨਮੈਂਟ ਜੋਨ
Covid 19

ਜਿਸ ਦੀ ਰਿਪੋਰਟ ਦੇ ਅਧਾਰ ਤੇਂ ਹਸਪਤਾਲ ਦੇ ਇੱਕ ਸਟਾਫ ਮੈਂਬਰ ਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਬਾਕੀ ਸਟਾਫ ਮੈਂਬਰਾ ਦੇ ਰੈਂਡਮਲੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਇਸ ਤੋਂ ਇਲਾਵਾ ਜਿਸ ਵਾਰਡ / ਕਮਰੇ ਵਿਚ ਮਰੀਜ ਨੂੰ ਰੱਖਿਆ ਗਿਆ ਸੀ ਉਸ ਨੂੰ ਸੈਨੇਟਾਈਜ ਕਰਵਾ ਦਿਤਾ ਗਿਆ ਹੈ ਅਤੇ ਕਮਰੇ/ ਵਾਰਡ ਨੂੰ ਅਗਲੇ 48 ਘੰਟਿਆ ਲਈ ਬੰਦ ਕਰਵਾ ਦਿਤਾ ਗਿਆ ਹੈ।

ਪਟਿਆਲਾ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਸਿੱਧੁ ਕਲੋਨੀ ਵਿਚ ਬਨਣਾਇਆ ਮਾਈਕਰੋ ਕੰਟੈਨਮੈਂਟ ਜੋਨI ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 750 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 16515 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 208 ਕੋਵਿਡ ਪੋਜਟਿਵ,14843 ਨੈਗਟਿਵ ਅਤੇ 1444 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਚਾਰ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 133 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 71 ਹੈ।