ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਕੇ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ – ਰਾਣਾ ਕੇ.ਪੀ.ਸਿੰਘ

138

ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਕੇ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ  – ਰਾਣਾ ਕੇ.ਪੀ.ਸਿੰਘ

ਬਹਾਦਰਜੀਤ ਸਿੰਘ /ਸੁਖਸਾਲ/ਨੰਗਲ,21 ਜਨਵਰੀ,2022
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਨਾਨਗਰਾ,ਐਲਗਰਾ,ਤਰਫ ਮਜਾਰੀ,ਭਲਾਣ,ਖੇੜਾ ਕਲਮੋਟ,ਮਜਾਰੀ,ਮਹਿੰਦਪੁਰ ਤੇ ਭੰਗਲਾ ਪਿੰਡਾਂ ਦਾ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ।

ਉਨ੍ਹਾਂ ਵਰਕਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਲਈ ਤਕੜੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ । ਰਾਣਾ ਕੇ.ਪੀ.ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਨੇ ਪੈਨਸ਼ਨ ਦੀ ਰਕਮ ਵਧਾ ਕੇ 1500 ਰੁਪਏ ਕਰਨ, ਮਹਿਲਾਵਾਂ ਲਈ ਬੱਸਾਂ ਵਿੱਚ ਮੁਫਤ ਬੱਸ ਸਫਰ ਦੀ ਸਹੂਲਤ, ਆਸ਼ੀਰਵਾਦ ਸਕੀਮ ਦੀ ਰਾਸ਼ੀ ਵਧਾ ਕੇ 51000 ਕਰਨ ਅਤੇ ਬਿਜਲੀ ਦੀ ਦਰਾਂ ਵਿੱਚ ਕਟੌਤੀ ਕਰਨ ਆਦਿ ਵਰਗੇ ਕ੍ਰਾਂਤੀਕਾਰੀ ਕਦਮ ਚੁੱਕ ਵੀ ਸੂਬੇ ਦੇ ਹਰ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਦਾ ਕੋਨਾ ਕੋਨਾ ਵਿਕਾਸ ਦੀ ਗਵਾਹੀ ਭਰ ਰਿਹਾ ਹੈ ਅਤੇ ਪਿਛਲ਼ੇ ਪੰਜ ਸਾਲਾਂ ਵਿੱਚ  ਭਰਪੂਰ ਵਿਕਾਸ ਕਰਕੇ ਪਿੰਡਾਂ ਦੀ ਨੁਹਾਰ ਬਦਲ਼ੀ ਹੈ। ਉਨ੍ਹਾਂ ਕਿਹਾ ਇਨ੍ਹਾਂ ਪਿੰਡਾਂ ਵਿੱਚ ਲਿੰਕ ਸੜਕਾਂ ਦੀ ਉਸਾਰੀ ਕਰਵਾਕੇ ਆਵਾਜਾਈ ਦੇ ਵਧੇਰੇ ਲਿੰਕ ਸਥਾਪਿਤ ਕੀਤੇ ਗਏ ਜਿਸ ਦਾ ਫਾਇਦਾ ਹਲਕੇ ਦੇ ਲੋਕਾਂ ਨੂੰ ਮਿਲੇਗਾ।

ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਨੂੰ ਲਾਗੂ ਕਰਕੇ ਸੂਬੇ ਦੇ ਹਰ ਵਰਗ ਨੂੰ ਵੱਡੀਆਂ ਰਾਹਤਾਂ ਦਿੱਤੀਆਂ  - ਰਾਣਾ ਕੇ.ਪੀ.ਸਿੰਘ

ਉਨ੍ਹਾਂ ਕਿਹਾ ਪਿੰਡਾਂ ਵਿੱਚ ਕੰਮ ਕਰਦੇ ਮਹਿਲਾ ਮੰਡਲ਼ਾਂ ਅਤੇ ਸਮਾਜਸੇਵੀ ਤੇ ਖੇਡ ਕਲੱਬਾਂ ਨੂੰ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆ ਗਈਆਂ ਹਨ। ਰਾਣਾ ਨੇ ਕਿਹਾ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ।
ਰਾਣਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਲੋਕਾਂ ਦੇ ਸੇਵਾਦਾਰ ਬਣਕੇ ਹਲਕੇ ਵਿੱਚ ਵਿਚਰੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਪੰਜਾਬ ਵਿੱਚ ਦੁਬਾਰਾ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।

ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਅੰਮ੍ਰਿਤਪਾਲ ਧੀਮਾਨ, ਨਾਜਰ ਸਿੰਘ ਗੋਹਲਣੀ, ਤਰਸੇਮ ਧੀਮਾਨ, ਡਾਕਟਰ ਚਮਨ ਲਾਲ, ਕੁਸਲ ਸਿੰਘ ਰਾਣਾ, ਹਰਜਿੰਦਰ ਸਿੰਘ ਸਰਪੰਚ ਮਜਾਰੀ, ਗੁਰਚਰਨ ਸਿੰਘ ਸੋਢੀ, ਕੰਵਰ ਸਿੰਘ ਸਾਬਕਾ ਸਰਪੰਚ, ਪਰਸ਼ੋਤਮ ਭਾਟੀਆ, ਨੰਬਰਦਾਰ ਬਲਰਾਮ ਰਾਣਾ, ਰਾਜੂ ਸੈਣੀ, ਹੁਸਨ ਚੰਦ ਪਹਿਲਵਾਨ, ਸੁਰਿੰਦਰ ਕੁਮਾਰ ਬੱਬੂ,ਰਾਮ ਪਾਲ ਖੇੜਾ ਕਲਮੋਟ,ਕੁਲਦੀਪ ਸਿੰਘ ਸਰਪੰਚ ਵੀ ਹਾਜ਼ਰ ਸਨ।