ਯੂਥ ਕਾਂਗਰਸ ਰੂਪਨਗਰ ਨੇ ਨਵਾਂ ਰਿਕਾਰਡ ਕਾਯਿਮ ਕਰਦਿਆਂ 304 ਯੂਨਿਟ ਖੂਨਦਾਨ ਕਰਵਾਇਆ
ਬਹਾਦਰਜੀਤ ਸਿੰਘ /ਰੂਪਨਗਰ,28 ਸਤੰਬਰ 2023
ਸ਼ਹੀਦ-ਏ-ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਮੋਕੇ ਯੂਥ ਕਾਂਗਰਸ ਜਿਲਾ ਰੂਪਨਗਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਰੂਪਨਗਰ ਦੇ ਤਰਨਜੀਤ ਭਸੀਨ ਭਵਨ ਵਿਖੇ ਲਗਾਏ ਇਸ ਖੂਨਦਾਨ ਕੈਂਪ ਦੌਰਾਨ ਨਵਾਂ ਰਿਕਾਰਡ ਕਾਯਿਮ ਕਰਦਿਆਂ ਨੋਜਵਾਨਾ ਨੇ 304 ਯੂਨਿਟ ਖੂਨਦਾਨ ਕੀਤਾ।
ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਅਗਵਾਈ ਵਿੱਚ ਲਗਾਏ ਇਸ ਖੂਨਦਾਨ ਕੈਂਪ ਦੌਰਾਨ ਨੋਜਵਾਨਾ ਵਿੱੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਯੂਥ ਕਾਂਗਰਸ ਦੀ ਸਮੁੱਚੀ ਟੀਮ ਵੱਲੋਂ ਇਕਜੁਟਤਾ ਨਾਲ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮੀਕਾ ਨਿਭਾਈ ਗਈ।ਇਸ ਦੌਰਾਨ ਗੁਰਦੁਆਰਾ ਹੈੱਡ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਵੱਲੋਂ ਕੈਂਪ ਦੀ ਆਰੰਭਤਾ ਕਰਵਾਈ ਗਈ।
ਇਸ ਮੋਕੇ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ,ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ,ਇੰਚਾਰਜ ਯੂਥ ਕਾਂਗਰਸ ਪੰਜਾਬ ਅਜੇ ਚਿਕਾਰਾ,ਜਨਰਲ ਸਕੱਤਰ ਦੀਪਕ ਖੋਸਲਾ,ਅਮਨ ਸਲੈਚ,ਸਕੱਤਰ ਰਾਹੁਲ ਕਾਲੀਆ,ਐਨ.ਐਸ.ਯੂ.ਆਈ ਪੰਜਾਬ ਦੇ ਪ੍ਰਧਾਨ ਇਸ਼ਰਪ੍ਰੀਤ ਸਿੰਘ ਸਿੱਧੂ ਸਮੇਤ ਪੰਜਾਬ ਯੂਥ ਕਾਂਗਰਸ ਦੇ ਹੋਰ ਕਈ ਆਗੂਆਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਤੇ ਯੂਥ ਕਾਂਗਰਸ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜਿਕ ਗਤੀਵਿਧੀਆਂ ਨਾਲ ਨੋਜਵਾਨਾ ਨੂੰ ਚੰਗੀ ਸੇਧ ਮਿਲਦੀ ਹੈ ਤੇ ਨੋਜਵਾਨ ਸਮਾਜ ਦੀ ਸੇਵਾ ਦੇ ਕਾਰਜਾ ਦਾ ਹਿੱਸਾ ਬਣਕੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦੇ ਹਨ।ਚਰਨਜੀਤ ਸਿੰਘ ਚੰਨੀ ਨੇ ਖੁਦ ਵੀ ਖੂਨਦਾਨ ਕੀਤਾ ਤੇ ਦੱੱਸਿਆ ਕਿ ਉਨਾਂ ਵੱਲੋਂ ਅੱਜ 23ਵੀਂ ਵਾਰ ਖੂਨਦਾਨ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸ਼ਹੀਦ-ਏ-ਆਜਮ ਭਗਤ ਸਿੰਘ ਇੱਕ ਸੋਚ ਹੈ ਜਿਨਾ ਨੇ ਸਾਨੂੰ ਆਜਾਦੀ ਦਿਵਾਈ ਹੈ।ਉਨਾਂ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੰਦਿਆਂ ਖੂਨਦਾਨ ਕਰਨ ਵਾਲਿਆਂ ਨੂੰ ਪੋਦੇ ਵੀ ਦਿੱਤੇ।ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਵੀ ਕਿਹਾ ਕਿ ਨੋਜਵਾਨ ਇਸ ਕਾਰਜ ਕਰਕੇ ਵਧਾਈ ਦੇ ਪਾਤਰ ਹਨ।
ਉਨਾਂ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਇੰਨਾ ਵੱਡਾ ਕੈਂਪ ਨਹੀਂ ਲੱਗਿਆ।ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਅੱਜ ਤਾਜਾ ਕੀਤਾ ਗਿਆ ਪਰ ਭਗਤ ਸਿੰਘ ਦੀ ਸੋਚ ਨੂੰ ਆਪਣੇ ਅੰਦਰ ਉਤਾਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਨੋਜਵਾਨ ਸ਼ਹੀਦ ਭਗਤ ਸਿੰਘ ਦੀ ਸੋਚ ਦੇ ਪਹਿਰੇਦਾਰ ਬਣ ਕੇ ਕੰਮ ਕਰਨ।ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ਰੂਪਨਗਰ ਯੂਥ ਕਾਂਗਰਸ ਨੇ ਜਿੱਥੇ ਕਿ ਖੂਨਦਾਨ ਕੈਂਪ ਲਗਾ ਕੇ ਲੋਕਾਂ ਦਾ ਭਲਾ ਕਰਨ ਦਾ ਕੰਮ ਕੀਤਾ ਹੈ ਉਥੇ ਹੀ ਇਸ ਮੋਕੇ ਤੇ ਪੋਦੇ ਵੰਡ ਕੇ ਵਾਤਾਵਰਣ ਦੀ ਸੰਭਾਲ ਕਰਨ ਦਾ ਸੁਨੇਹਾ ਵੀ ਦਿੱਤਾ ਹੈ।
ਉਨਾਂ ਕਿਹਾ ਕਿ ਯੂਥ ਕਾਂਗਰਸ ਨੇ ਹੀ ਦੇਸ਼ ਵਿੱਚ ਖੂਨਦਾਨ ਕਰਨ ਦੀ ਪਹਿਲ ਕੀਤੀ ਸੀ ਤੇ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਯੂਥ ਕਾਂਗਰਸ ਰੂਪਨਗਰ ਨੇ ਇੱਕ ਚੰਗਾ ਸੁਨੇਹਾ ਦਿੱਤਾ ਹੈ ਤੇ ਇਹ ਕੰਮ ਨਿਰੰਤਰ ਜਾਰੀ ਰਹਿਣਗੇ।ਜਿਲਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਨੋਜਵਾਨਾ ਦੇ ਸਹਿਯੋਗ ਤੇ ਉਤਸ਼ਾਹ ਦੇ ਕਾਰਨ ਹੀ ਇੰਨੀ ਵੱਡੀ ਗਿਣਤੀ ਵਿੱਚ ਖੂਨ ਇਕੱਤਰ ਹੋਇਆ ਤੇ ਇਸ ਵਿੱਚ ਜਿਲੇ ਦੇ ਯੂਥ ਨੇਤਾਵਾ ਦੀ ਅਹਿਮ ਭੂਮੀਕਾ ਹੈ।ਉਨਾਂ ਕਿਹਾ ਕਿ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਮੋਕੇ ਇਹ ਕੈਂਪ ਲਗਾਉਣ ਦਾ ਮਕਸਦ ਉਨਾਂ ਦੀ ਸੋਚ ਨੂੰ ਅੱਗੇ ਲਿਜਾਉਣਾ ਹੈ।
ਨਵੀ ਨੇ ਕਿਹਾ ਕਿ ਇਸ ਮੋਕੇ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਤੇ ਗੰਧਲਾ ਹੋਣ ਤੋਂ ਬਚਾਉਣ ਲਈ ਨੋਜਵਾਨਾ ਨੂੰ ਪੋਦੇ ਦਿੱਤੇ ਗਏ ਹਨ।ਉਨਾਂ ਕੈਂਪ ਦੇ ਆਯੋਜਨ ਵਿੱਚ ਵਿਸ਼ੇਸ਼ ਤੋਰ ਤੇ ਵੱਡਾ ਸਹਿਯੋਗ ਕਰਨ ਵਾਲੇ ਕਮਲਜੀਤ ਸਿੰਘ ਬਾਬਾ ਅਤੇ ਪਿੰਡ ਲੋਦੀਮਾਜਰਾ ਦੇ ਸਰਪੰਚ ਅਜਮੇਰ ਸਿੰਘ ਸਮੇਤ ਸਮੱੁਚੀ ਯੂਥ ਕਾਂਗਰਸ ਟੀਮ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਾਰਜ ਨੇ ਉਨਾਂ ਦਾ ਹੋਰ ਸਮਾਜ ਸੇਵਾ ਦੇ ਕਾਰਜ ਕਰਨ ਲਈ ਹੋਸਲਾ ਵਧਾਇਆ ਹੈ।
ਇਸ ਮੋਕੇ ਤੇ ਜਿਲਾ ਕਾਂਗਰਸ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ,ਬਲਾਕ ਸ਼੍ਰੀ ਚਮਕੋਰ ਸਾਹਿਬ ਦੇ ਪ੍ਰਧਾਨ ਦਵਿੰਦਰ ਸਿੰਘ,ਮੋਰਿੰਡਾ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ,ਚੇਅਰਮੈਨ ਬਲਾਕ ਸੰਮਤੀ ਚਮਕੋਰ ਸਾਹਿਬ ਅਮਨਦੀਪ ਕੋਰ,ਬਲਾਕ ਰੋਪੜ ਦੇ ਪ੍ਰਧਾਨ ਸਰਬਜੀਤ ਸਿੰਘ,ਨਗਰ ਕੋਸਲ ਰੋਪੜ ਦੇ ਪ੍ਰਧਾਨ ਸੰਜੇ ਵਰਮਾ,ਨਗਰ ਕੋਸਲ ਚਮਕੋਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ,ਕਾਂਗਰਸੀ ਕੋਲਸਰ ਤੇ ਸੀਨੀਅਰ ਮੀਤ ਪ੍ਰਧਾਨ ਚਰਨਜੀਤ ਸਿੰਘ ਚੰਨੀ,ਭਰਤ ਵਾਲੀਆ,ਪੋਮੀ ਸੋਨੀ,ਕੋਸਲਰ ਲਾਲੀ,ਸੁਖਵਿੰਦਰ ਸਿੰਘ ਵਿਸਕੀ,ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ,ਮਦਨ ਗੁਪਤਾ,ਪਰਮਿੰਦਰ ਪਿੰਕਾ,ਅਮਰਜੀਤ ਸਿੰਘ ਬਿੱਲਾ,ਪ੍ਰਵੇਜ ਸੋਨੀ,ਸਰਬਜੀਤ ਹੁੰਦਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਨੇਤਾ ਤੇ ਵਰਕਰ ਸ਼ਾਮਲ ਹੋਏ।