ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦਾ ਸਾਲਾਨਾ ਸਮਾਰੋਹ ਧੂਮਧਾਮ ਨਾਲ ਆਯੋਜਿਤ ਕਰਵਾਇਆ ਗਿਆ
ਬਹਾਦਰਜੀਤ ਸਿੰਘ/ ਰੂਪਨਗਰ, 2 7 ਨਵੰਬਰ, 2022
ਰਿਆਤ ਇੰਟਰਨੈਸ਼ਨਲ ਸਕੂਲ ਰੈਲਮਾਜਰਾ ਦਾ ਸਾਲਾਨਾ ਸਮਾਰੋਹ ਧੂਮਧਾਮ ਨਾਲ ਆਯੋਜਿਤ ਕਰਵਾਇਆ ਗਿਆ l ਇਸ ਸਮਾਰੋਹ ਦਾ ਥੀਮ ਨਾਮ ” ਸਵਾਰਨਿਮ ਭਾਰਤ ” ਭਾਰਤ ਦੀ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਰੱਖਿਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਰਿਆਤ ਗਰੁੱਪ ਦੇ ਚੇਅਰਮੈਨ ਐਨ ਐਸ ਰਿਆਤ ਨੇ ਦੀਪਸ਼ਿਖਾ ਜਲਾ ਕੇ ਕੀਤੀ |
ਇਸ ਮੌਕੇ ਤੇ ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੂੰ ਪ੍ਰੋਗਰਾਮ ਆਯੋਜਿਤ ਕਰਵਾਉਣ ਲਈ ਮੁਬਾਰਕਬਾਦ ਦਿਤੀ ਅਤੇ ਬੱਚਿਆਂ ਦੇ ਮਾਪਿਆਂ ਨੂੰ ਰਿਆਤ ਗਰੁੱਪ ਦੀਆ ਸੰਸਥਾਵਾਂ ਵਿੱਚ ਵਿਸ਼ਵਾਸ ਰੱਖਣ ਲਈ ਧੰਨਵਾਦ ਕੀਤਾ |ਇਸ ਸਮਾਗਮ ਦੌਰਾਨ ਅਜੈਵੀਰ ਸਿੰਘ ਲਾਲਪੁਰਾ ਉਘੇ ਸਮਾਜਸੇਵੀ ਮੁਖਮਹਿਮਾਨ ਦੇ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਸਵਾਗਤ ਚੇਅਰਮੈਨ ਰਿਆਤ ਗਰੁੱਪ ਐਨ. ਐਸ ਰਿਆਤ ਅਤੇ ਸਕੂਲ ਪ੍ਰਿੰਸੀਪਲ ਸੁਭਾ ਰਾਠੌਰ ਅਤੇ ਹੋਰ ਪ੍ਰਬੰਧਕਾਂ ਨੇ ਗੁਲਦਸਤੇ ਭੇਂਟ ਕਰਕੇ ਕੀਤਾ |
ਇਸ ਮੌਕੇ ਤੇ ਵਿਦਿਆਰਥੀਆਂ ਵੱਲੋ ਸ਼ਬਦ ਗਾਇਨ ਨਾਲ ਸ਼ੁਰੂਆਤ ਕਰਦੇ ਹੋਏ ਵੱਖ ਵੱਖ ਵਨਗੀਆਂ ਭਰਪੂਰ ਸੱਭਿਆਚਾਰਕ ਪ੍ਰੋਗਰਾਮ ਵਿਚ ਗਣੇਸ਼ ਵੰਦਨਾ, ਵੈਲਕਾਮ ਨਾਚ, ਇੰਕਰੈਡਿਬਲ ਇੰਡੀਆ, ਦਾਦਾ ਜੀ ਦੀ ਯਾਦ, ਬਰਤਾਨਵੀ ਸ਼ਾਸ਼ਨ, ਭਾਰਤੀ ਅਜਾਦੀ ਨਾਲ ਸੰਬੰਧਿਤ ਹਰਾ ਅਤੇ ਚਿੱਟਾ ਇਨਕਲਾਬ, ਖੇਡਾਂ ਦੀਆ ਪ੍ਰਾਪਤੀਆਂ, ਵਿਗਿਆਨਕ ਤਕਨੀਕਾਂ ਸਹਿਤ ਪੰਜਾਬ ਦਾ ਲੋਕਾਂ ਨਾਚ ਭੰਗੜਾ, ਗਿੱਧਾ ਅਤੇ ਗੁਰਾਂ ਦਾ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ |
ਪ੍ਰਿੰਸੀਪਲ ਸੁਭਾ ਰਾਠੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਵਿੱਚ ਸਕੂਲ ਦੀਆ ਪ੍ਰਾਪਤੀਆਂ ਦਾ ਬਾਖੂਬੀ ਜ਼ਿਕਰ ਕੀਤਾ |ਮੁਖ-ਮਹਿਮਾਨ ਅਜੈਵੀਰ ਸਿੰਘ ਲਾਲਪੁਰਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਕਿਵੇਂ ਸੱਚ ਕੀਤੇ ਜਾ ਸਕਦੇ ਹਨ ਬਾਰੇ ਦੱਸਦਿਆਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਦੀ ਪ੍ਰੇਰਨਾ ਦਿਤੀ ਅਤੇ ਸਕੂਲ ਦੇ ਸਾਲਾਨਾ ਸਮਾਗਮ ਦੀ ਦਿਲ ਖੋਲ ਕੇ ਤਾਰੀਫ ਕਰਦਿਆਂ ਕਿਹਾ ਕਿ ਰਿਆਤ ਸੰਸਥਾਵਾਂ ਇਸ ਇਲਾਕੇ ਦਾ ਤਾਜ ਹਨ ਜੋ ਕੇ ਉੱਚ ਪੱਧਰ ਦੀ ਪੜ੍ਹਾਈ ਸਾਡੇ ਬੱਚਿਆਂ ਨੂੰ ਦੇ ਕੇ ਸਮਾਜ ਵਿੱਚ ਉੱਚਾ ਨਾਮ ਕਮਾ ਰਹੇ ਹਨ |
ਇਸ ਮੌਕੇ ਉਨ੍ਹਾਂ ਪੜ੍ਹਾਈ, ਹੋਰ ਖੇਤਰਾਂ ਅਤੇ ਗਤੀਵਿਧੀਆਂ ਵਿੱਚ ਮੱਲ੍ਹਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ |ਇਸ ਮੌਕੇ ਤੇ ਬੀ. ਐਸ ਸਤਿਆਲ, ਰਜਿਸਟਰਾਰ ਲੈਮਰਿਨ ਟੈਕ ਸ੍ਕਿਲਜ ਯੂਨੀਵਰਸਿਟੀ ਪੰਜਾਬ, ਐਸ ਐਸ ਬਾਜਵਾ ਡਾਇਰੈਕਟਰ ਐਡਮਿਨ ਗਰੁੱਪ, ਡਾ. ਆਸ਼ੂਤੋਸ਼ ਸ਼ਰਮਾ ਡਾਇਰੈਕਟਰ,ਪ੍ਰੋ ਨਰਿੰਦਰ ਭੂੰਬਲਾ ਪਬਲਿਕ ਰਿਲੇਸ਼ਨ ਅਫਸਰ ਰਿਆਤ ਗਰੁੱਪ,ਸਮੂਹ ਸਕੂਲ ਸਟਾਫ, ਵਿਦਿਆਰਥੀ ਅਤੇ ਭਾਰੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਅਤੇ ਹੋਰ ਪਤਵੰਤੇ ਹਾਜ਼ਰ ਸਨ |