ਸੁਰਜੀਤ ਸਿੰਘ ਨਨੂੰਆ ਦੀ “ਸੈਣੀ ਸਿੱਖ ਮਰਜੀਵੜਾ ਵਿਰਾਸਤ” ਲੋਕਅਰਪਣ
ਬਹਾਦਰਜੀਤ ਸਿੰਘ/ ਰੂਪਨਗਰ, 20 ਨਵੰਬਰ,2022
ਲੇਖਕ ਸੁਰਜੀਤ ਸਿੰਘ ਨਨੂੰਆ ਦੀ ਨਵੀਂ ਪੁਸਤਕ “ਸੈਣੀ ਸਿੱਖ ਮਰਜੀਵੜਾ ਵਿਰਾਸਤ” ਅੱਜ ਇੱਥੇ ਸੈਣੀ ਭਵਨ ਵਿਖੇ ਚੌਣਵੇਂ ਪਰ ਪ੍ਰਭਾਵਸ਼ਾਲੀ ਇਕਠ ਵਿੱਚ ਸੰਤ ਬਾਬਾ ਅਵਤਾਰ ਸਿੰਘ ਗੁਰਦੁਆਰਾ ਹੈਡ ਦਰਬਾਰ ਕੋਟਿ ਪੁਰਾਣ ਵਾਲਿਆਂ ਨੇ ਪਾਠਕਾਂ ਦੇ ਸਪੁਰਦ ਕੀਤੀ। ਉਨ੍ਹਾਂ ਨਨੂੰਆ ਜੀ ਦੀ ਪੁਰਾਤਨ ਸਿੱਖ ਭਗਤਾਂ, ਚਿੰਤਕਾਂ, ਕਵੀਆਂ ਤੇ ਰਾਗੀਆਂ ਦੀ ਜੀਵਨੀ ਅਤੇ ਕੰਮਾਂ ਦੀ ਜਾਣਕਾਰੀ ਇਕਠੀ ਕਰਕੇ ਪੁਸਤਕ ਵਿੱਚ ਕਲਮਬਧ ਕਰਨ ‘ਤੇ ਮੁਬਾਰਕ ਦਿੱਤੀ। ਉਨ੍ਹਾਂ ਤੋਂ ਪਹਿਲਾ ਦੇਵਿੰਦਰ ਸਿੰਘ ਜਟਾਣਾ ਨੇ ਲੇਖਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਇਸ ਤੋਂ ਪਹਿਲਾ ਵੀ ਉਹ ਦਰਜਨਾਂ ਪੁਸਤਕਾਂ ਤੇ ਲੇਖ ਪੰਜਾਬੀ ਮਾਂ ਬੋਲੀ ਦੀ ਝੌਲੀ ਪਾ ਚੱੁਕੇ ਹਨ। ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਨਨੂੰਆ ਜੋ ਲੰਮੇ ਸਮੇਂ ਤੋਂ ਕੈਲੇਫੌਰਨੀਆ ਰਹਿੰਦੇ ਹਨ ਨੇ ਭਗਤ ਜਵਾਲਾ ਸਿੰਘ ਨਨੂੰਆ, ਬੀਬੀ ਸ਼ਰਨ ਕੌਰ ਤੇ ਵੱਖ ਵੱਖ ਖੇਤਰਾਂ ਵਿੱਚ ਨਾਮਨਾ ਖਟਣ ਵਾਲੀਆ ਸ਼ਖ਼ਸੀਅਤਾ ਬਾਰੇ ਇਸ ਪੁਸਤਕ ਰਾਹੀ ਜਾਣਕਰੀ ਸਾਂਝੀ ਕੀਤੀ ਹੈ।
ਇਸ ਮੌਕੇ ਤੇ ਬੋਲਦਿਆ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ[) ਦੇ ਸਕੱਤਰ ਬਲਬੀਰ ਸਿੰਘ ਸੈਣੀ ਨੇ ਨਨੂੰਆ ਦੀਆ ਵਾਯੂ ਸੈਨਾ ਅਤੇ ਭਾਸ਼ਾ ਵਿਭਾਗ ਵਿੱਚ ਸੇਵਾਵਾਂ ਦਾ ਜਿ਼ਕਰ ਕੀਤਾ ਅਤੇ ਸੁਭ ਇਛਾਵਾਂ ਦਿੱਤੀਆ। ਹੋਰਨਾਂ ਤੋਂ ਇਲਾਵਾ ਹਰਿਆਣਾ ਤੋਂ ਆਏ ਪ੍ਰਸੰ਼਼ਸ਼ਕਾਂ ਵਿੱਚ ਜਥੇਦਾਰ ਸੁਖਮਿੰਦਰ ਸਿੰਘ, ਮੈਂਬਰ ਸੌ੍ਰਮਣੀ ਗੁਰਦੁਆਰ ਪ੍ਰਬੰਧਕ ਕਮੇਟੀ, ਹਰਜੀਤ ਸਿੰਘ ਲੌਗੀਆ, ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਦੇ ਟਰੱਸਟੀ ਰਾਮ ਸਿੰਘ ਸੈਣੀ, ਬਜ਼ੁਰਗਾਂ ਦੇ ਆਪਣਾ ਘਰ ਦੇ ਪ੍ਰਧਾਨ ਰਾਜਿੰਦਰ ਸੈਣੀ, ਐਜ਼ੂਕੇਸ਼ਨ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਆਦਿ ਨੇ ਪੁਸਤਕ ਬਾਰੇ ਚਰਚਾ ਵਿੱਚ ਹਿਸਾ ਲਿਆ। ਬਾਅਦ ਵਿੱਚ ਸੀਨੀਅਰ ਅਕਾਲੀ ਆਗੂ ਗੁਰਮੁੱਖ ਸਿੰਘ ਸੈਣੀ ਨੇ ਆਇਆ ਦਾ ਧੰਨਵਾਦ ਕੀਤਾ। ਸਮਾਗਮ ਦੇ ਖਾਤਮੇ ਤੋ ਪਹਿਲਾ ਸ੍ਰੌਮਣੀ ਕਮੇਟੀ ਮੈਂਬਰ ਸੁਖਮਿੰਦਰ ਸਿੰਘ, ਦੇਵਿੰਦਰ ਸਿੰਘ ਜਟਾਣਾ, ਬਲਬੀਰ ਸਿਘ, ਰਾਜਿੰਦਰ ਸੈਣੀ ਵਲੋਂ ਸੰਤ ਬਾਬਾ ਅਵਤਾਰ ਸਿੰਘ ਜੀ ਨੂੰ ਸਾਲ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬਹਾਦਰਜੀਤ ਸਿੰਘ ਪ੍ਰਧਾਨ ਰੂਪਨਗਰ ਪ੍ਰੈਸ ਕਲੱਬ, ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਦੀ ਪ੍ਰਬੰਧਕੀ ਕਮੇਟੀ ਮੈਂਬਰ ਕੈਪਟਨ ਹਾਕਮ ਸਿੰਘ, ਜਗਦੇਵ ਸਿੰਘ, ਰਾਜਿੰਦਰ ਸਿੰਘ ਗਿਰਨ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਪ੍ਰਿਤਪਾਲ ਸਿੰਘ ਵੀ ਹਾਜ਼ਰ ਸਨ।