ਇੰਨਰਵੀਲ੍ਹ ਕਲੱਬ ਵਲੋਂ ਆਪਣਾ ਘਰ ‘ਚ ਬਜ਼ੁਰਗਾਂ ਨੂੰ ਸਰਪਰਪਿਤ ਉਪਨ ਮਿੰਨੀ ਲਾਇਬ੍ਰੇਰੀ ਦੀ ਸਥਾਪਨਾ
ਬਹਾਦਰਜੀਤ ਸਿੰਘ /ਰੂਪਨਗਰ, 4 ਮਈ,2025
ਸਰਸਵਤੀ ਦੇਵੀ ਮੁੰਡਰਾ ਚੈਰੀਟੇਬਲ ਟਰੱਸਟ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਚਲਾਏ ਜਾ ਰਹੇ ਆਪਣਾ ਘਰ ਹਵੇਲੀ ਕਲਾਂ ਵਿਖੇ ਅੱਜ ਮਿਲ ਰਹੀਆਂ ਸਹੂਲਤਾਂ ਵਿੱਚ ਹੋਰ ਵਾਧਾ ਹੋਇਆ ਹੈ।
ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਬਜ਼ੁਰਗਾਂ ਨੂੰ ਸਰਪਰਪਿਤ ਇੱਕ ਓਪਨ ਮਿੰਨੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ। ਜਿੱਥੇ ਆਪਣਾ ਘਰ ‘ਚ ਰਹਿ ਰਹੇ ਬਜ਼ੁਰਗਾਂ ਅਤੇ ਦਿਨ ਸਮੇਂ ਇਸ ਘਰ ਵਿੱਚ ਆਕੇ ਆਪਣਾ ਖਾਲੀ ਸਮਾਂ ਬਤਾਉਣ ਵਾਲੇ ਬਜ਼ੁਰਗਾਂ ਨੂੰ ਵੱਖ ਵੱਖ ਤਰਾ ਦਾ ਸਹਿਤ ਪੜ੍ਹਣ ਨੂੰ ਮਿਲੇਗਾ ਅਤੇ ਉਹ ਇਹ ਸਹਿਤ ਨਾਲ ਸਬੰਧਤ ਪੁਸਤਕਾ ਆਪਣੇ ਨਿੱਜੀ ਘਰਾਂ ਲੈਜਾਕੇ ਪੜ ਸਕਦੇ ਹਨ ਤੇ ਵਾਪਿਸ ਦੇ ਸਕਦੇ ਹਨ।
ਇਹ ਓਪਨ ਮਿੰਨੀ ਲਾਇਬ੍ਰੇਰੀ ਆਪਣਾ ਘਰ ਵਿਖੇ ਖੁਲ੍ਹੇ ਬਰਾਮਦੇ ਵਿੱਚ ਕਾਇਮ ਕੀਤੀ ਗਈ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਰ ਰਾਜਿੰਦਰ ਸੈਣੀ ਨੇ ਇੰਨਰਵੀਲ੍ਹ ਕਲੱਬ ਰੂਪਨਗਰ ਵਲੋਂ ਬਜ਼ੁਰਗਾਂ ਨੂੰ ਸਮਰਪਿਤ ਇਸ ਨੇਕ ਕਾਰਜ਼ ਲਈ ਕਲੱਬ ਮੈਂਬਰਾਂ ਵਲੋਂ ਆਪਣੀ ਸੋਚ ਦਾ ਟਰੱਸਟ ਵਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇੰਨਰਵੀਲ੍ਹ ਕਲੱਬ ਆਪਣਾ ਘਰ ਨੂੰ ਅਪਣਾ ਕੇ ਬਹੁਤ ਹੀ ਸਲਾਘਾਯੋਗ ਕੰੰਮ ਕਰ ਰਿਹਾ ਹੈ। ਉਨ੍ਹਾ ਸ਼ਹਿਰ ਦੇ ਬਜ਼ੁਰਗਾ ਨੂੰ ਆਪਣੇ ਖਾਲੀ ਸਮੇਂ ਦਾ ਸਹੀ ਸਹੀ ਲਾਭ ਲੈਣ ਲਈ ਬਜ਼ੁਰਗਾਂ ਦੇ ਘਰ ਆਉਣ ਲਈ ਬੇਨਤੀ ਕੀਤੀ ਅਤੇ ਇਸ ਮਿੰਨੀ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ।
ਇਸ ਮੌਕੇ ਤੇ ਬੋਲਦਿਆ ਟਰੱਸਟ ਦੇ ਸਕੱਤਰ ਬਲਬੀਰ ਸਿੰਘ ਸੈਣੀ ਨੇ ਕਲੱਬ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਸਲਾਹ ਦਿੱਤੀ ਸਾਨੂੰ ਸਚਾਈ ਦਾ ਪਤਾ ਕਰਨ ਲਈ ਕਿਤਾਬਾ ਨਾਲ ਜੁੜਣਾ ਚਾਹੀਦਾ ਹੈ ਜੋ ਕੇਵਲ ਕਿਤਾਬਾ ਵਿੱਚ ਹੀ ਮਿਲਦੀ ਹੈ।
ਇਸ ਸਮੇਂ ਕਲੱਬ ਵਲੋਂ ਬੋਲਦਿਆ ਸਹਿਤਕਾਰ ਪਰਮਿੰਦਰ ਕੌਰ ਪੰਦੋਹਲ ਨੇ ਕਿਹਾ ਕਿ ਸਾਡੇ ਬੱਚਿਆ ਤੇ ਮੋਬਾਇਲ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਸਾਨੂੰ ਆਪਣੇ ਬਚਿੱਆ ਨੂੰ ਪੁਸਤਕਾ ਨਾਲ ਜੋੜਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ। ਉਨ੍ਹਾ ਟਰੱਸਟ ਵਲੋਂ ਬਜ਼ੁਰਗਾ ਦੀ ਭਲਾਈ ਕੀਤੇ ਜਾ ਉਪਰਾਲਿਆ ਲਈ ਵਧਾਈ ਵੀ ਦਿੱਤੀ।
ਇਸ ਮੌਕੇ ਕਲੱਬ ਦੀ ਪ੍ਰਧਾਨ ਬਲਵਿੰਦਰ ਕੌਰ, ਸਾਬਕਾ ਪ੍ਰਧਾਨ ਆਸਿਮਾ ਅਗਰਵਾਲ ਤੋ ਇਲਾਵਾ ਟਰੱਸਟੀ ਅਮਰਜੀਤ ਸਿੰਘ, ਬਲਵਿੰਦਰ ਕੌਰ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਦਲਜੀਤ ਸਿੰਘ, ਮੈਨੇਜਰ ਕੇ. ਐਸ. ਭੋਗਲ, ਬਜ਼ੁਰਗ ਸਤੀਸ਼ਵਰ ਖੰਨਾ, ਭੁਪਿੰਦਰ ਸਿੰਘ, ਜਿੰਦਰ ਸਿੰਘ, ਜਸਵੰਤ ਸਿੰਘ, ਸ਼ਾਮ ਲਾਲ ਗੋਇਲ, ਕੇ. ਐਲ. ਕਪੂਰ, ਤਾਰਾ ਸਿੰਘ, ਭਗਤ ਰਾਮ, ਸੁਰਮੁੱਖ ਸਿੰਘ, ਹਰਮੇਸ ਕੁਮਾਰ, ਕੁਮਾਰ ਸੰਤੋਸ, ਖੁਸ਼ਦੀਪ ਕੋਰ, ਮੈਡਮ ਸਾਹ ਆਦਿ ਵੀ ਹਾਜ਼ਰ ਸਨ।
