ਪਟਿਆਲਾ ‘ਚ ਸੂਦ ਭਵਨ ਬਨਾਉਂਣ ਲਈ ਸੂਦ ਭਾਈਚਾਰੇ ਦੀ ਹੋਈ ਅਹਿਮ ਮੀਟਿੰਗ
ਪਟਿਆਲਾ, 2 ਜੂਨ,2025
ਸੂਦ ਸਭਾ ਪਟਿਆਲਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੰਜੀਵ ਮਹਿੰਦਰਾ ਦੀ ਪ੍ਰਧਾਨਗੀ ਅਤੇ ਡਾ. ਹਰੀਸ ਸੂਦ ਦੀ ਅਗਵਾਈ ਹੇਠ ਇਥੇ ਹੋਈ ਜਿਸ ਵਿਚ ਸੂਦ ਭਵਨ ਦੀ ਉਸਾਰੀ ਲਈ ਸੂਦ ਭਵਨ ਸਾਇਟ ਦਾ ਦੌਰਾ ਕਰਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਵਿਚ ਭਾਦਸੋ, ਅਮਲੋਹ ਅਤੇ ਗੁਆਢੀ ਸ਼ਹਿਰਾਂ ਦੀ ਸੂਦ ਬਰਾਦਰੀ ਨੂੰ ਵੀ ਸਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿਚ ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ ਅਮਲੋਹ, ਹੈਪੀ ਸੂੁਦ, ਸੁੰਦਰ ਕੁਮਾਰ, ਪਟਿਆਲਾ ਸਭਾ ਦੇ ਮੈਂਬਰ ਆਤਮ ਵਿਵੇਕ ਸਿੰਘ ਬੇਰੀ, ਰਾਜ ਸੂਦ, ਡੀ.ਕੇ. ਸੂਦ, ਨੀਰਜ ਮਹਿੰਦਰਾ, ਰਾਜ ਕੁਮਾਰ, ਸੰਦੀਪ ਕੁਮਾਰ ਸੂਦ, ਜਗਜੀਤ ਸੂਦ, ਅਜੇ ਸੂਦ ਅਤੇ ਵਿਕਾਸ ਸੂਦ ਆਦਿ ਨੇ ਵਿਚਾਰ ਪੇਸ ਕੀਤੇ। ਬੁਲਾਰਿਆਂ ਨੇ ਇਸ ਕਾਰਜ਼ ਦੀ ਸਲਾਘਾ ਕਰਦਿਆ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ।
