“ਰੋਪੜ ਟੂ ਰੂਪਨਗਰ” ਨਾਂ ਵਾਲਾ ਗਠਤ ਹੋਇਆ ਚਿੰਤਕ ਵਰਗ ਦਾ ਨਵਾਂ ਸਗੰਠਨ
ਬਹਾਦਰਜੀਤ ਸਿੰਘ /ਰੂਪਨਗਰ, 19 ਜੂਨ 2025
ਰੂਪਨਗਰ ਸ਼ਹਿਰ ਦੇ ਚਿੰਤਕ ਵਰਗ ਨੂੰ ਇੱਕਠੇ ਕਰਕੇ “ਰੋਪੜ ਟੂ ਰੂਪਨਗਰ” ਵੱਲ ਲੈ ਕੇ ਜਾਣ ਦਾ ਇੱਕ ਸ਼ਾਨਦਾਰ ਯਤਨ ਕੀਤਾ ਗਿਆ ਹੈ। ਇਸ ਸੋਚ ਨੂੰ ਰੂਪਨਗਰ ਸ਼ਹਿਰ ਦੀ ਇੰਨਰਵੀਲ੍ਹ ਕਲੱਬ ਨੇ ਸ਼ਹਿਰ ਦੇ ਉਘੇ ਸਮਾਜਸੇਵੀ ਡਾ. ਆਰ. ਐਸ. ਪਰਮਾਰ ਦੀ ਪੇ੍ਰਰਣਾ ਨਾਲ ਉਜਾਗਰ ਕੀਤਾ ਗਿਆ ਹੈ।ਇਸ ਚਿੰਤਕ ਗਰੁਪ ਵਿੱਚ ਰੂਪਨਗਰ ਸ਼ਹਿਰ ‘ਚ ਸਰਗਰਮ ਵੱਖ ਵੱਖ ਸੰਸਥਾਵਾ ਦੇ ਪ੍ਰਤੀਨਿਧ ਸ਼ਾਮਲ ਕੀਤੇ ਗਏ ਹਨ ਜੋ ਆਪਣੇ ਨਿੱਜੀ ਅਤੇ ਰਾਜਨਿਿਤਕ ਪਹਿਲੂ ਤੋਂ ਉਪਰ ਉਠਕੇ ਸ਼ਹਿਰ ਦੇ ਰੂਪ ਨੂੰ ਸੁੰਦਰ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ।
ਰੋਪੜ ਤੋ ਰੂਪਨਗਰ ਦੇ ਇਸ ਗਰੁੱਪ ਦੀ ਪਲੇਠੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਅਰਦਾਸ ਕਰਨ ਉਪਰੰਤ ਸੰਤ ਬਾਬਾ ਅਵਤਾਰ ਸਿੰਘ ਜੀ ਹੈਡ ਦਰਬਾਰਵਾਲੇ ਦੀ ਅਗਵਾਈ ਹੇਠ ਹੋਈ। ਮੀਟਿੰਗ ਦੇ ਅਰੰਭ ਵਿੱਚ ਇੰਨਰਵੀਲ੍ਹ ਕਲੱਬ ਦੀ ਪ੍ਰਧਾਨ ਬਲਵਿੰਦਰ ਕੌਰ ਨੇ ਨਵੀਂ ਗਠਤ ਸੰਸਥਾ ਦੇ ਉਦੇਸਾ ਤੇ ਚਾਨਣਾ ਪਾਇਆ ਅਤੇ ਬੇਨਤੀ ਕੀਤੀ ਕਿ ਅਸੀ ਸਭ ਨੇ ਮਿਲਕੇ ਸ਼ਹਿਰ ਨੂੰ ਰੋਪੜ ਟੂ ਰੂਪਨਗਰ ਬਣਾਉਣ ਲਈ ਵਿਆਪਕ ਮੁਹਿੰਮ ਨੂੰ ਸਫਲ ਬਨਾਉਣ ਲਈ ਆਪਣਾ ਯੋਗਦਾਨ ਪਾਉਣਾ ਹੈ।
ਅਸੀ ਸਭ ਨੇ ਸ਼ਹਿਰ ਨੂੰ ਕੂੜਾ ਮੁਕਤ, ਪਲਾਸਟਿਕ ਮੁਕਤ, ਪਾਣੀ ਦੀ ਬਚਤ ਆਦਿ ਕਰਨ ਲਈ ਹਰ ਇਕ ਘਰ ਨੂੰ ਜਾਗਰੂਕ ਕਰਨਾ ਹੈ ਅਤੇ ਇਸ ਕੰਮ ਲਈ ਸ਼ਹਿਰ ਦੇ ਹਰ ਇਕ ਵਰਗ ਸੰਗਠਨ, ਸਮਾਜਿਕ, ਧਾਰਮਿਕ, ਰਾਜਨਿਿਤਕ ਮੁਖੀਆ, ਵਿਉਪਾਰ ਮੰਡਲ ਨੂੰ ਨਾਲ ਲੈਕੇ ਸ਼ਹਿਰ ਦੇ ਭਲੇ ਲਈ ਇਕ ਸੋਚ ਅਪਨਾਉਣ ਲਈ ਪ੍ਰੇਰਤ ਕਰਨਾ ਹੈ।ਇਸ ਮੌਕੇ ਤੇ ਬੋਲਦਿਆ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਕਿਹਾ ਕਿ ਅਗਰ ਅਸੀ ਸ਼ਹਿਰ ਨਿਵਾਸੀ ਆਪਣੀ ਸੋਚ ਨੂੰ ਚੰਗੇ ਉਦੇਸ਼ ਨਾਲ ਮਿਲੇ ਅਗੇ ਵਧਾਗੇ ਤਾ ਇਹ ਕੋਈ ਵੱਡਾ ਕੰਮ ਨਹੀ।ਕਿਉਕਿ ਇਸ ਨਾਲ ਉਪਰੋਕਤ ਅਲਾਮਤਾ ਨੂੰ ਤੋਂ ਮੁਕਤ ਹੋਕੇ ਸ਼ਹਿਰ ਦਾ ਵਾਤਾਵਰਣ ਵਧਿਆ ਹੋਵੇਗਾ ਅਤੇ ਗੰਦੇ ਵਾਤਾਵਰਣ ਨਾਲ ਪੈਦਾ ਹੋਣ ਵਾਲੀਆ ਬਿਮਾਰੀਆ ਤੋਂ ਨਿਜਾਤ ਮਿਲੇਗੀ, ਸ਼ਹਿਰ ਸੁੰਦਰ ਬਣੇਗਾ।
ਡਾ. ਪਰਮਾਰ ਨੇ ਆਸ ਪ੍ਰਗਟ ਕੀਤੀ ਕਿ ਚੰਗੀ ਸੋਚ ਨਾਲ ਹੀ ਅਸੀ ਸ਼ਹਿਰ ਨੂੰ ਚੰਗਾ ਬਣਾ ਸਕਦੇ ਹਨ ਅਤੇ ਉਨ੍ਹਾ ਕਿਹਾ ਕਿ ਕੋਈ ਵੀ ਕਾਰਜ਼ ਦੀ ਸਫਲਤਾ ਲਈ ਪ੍ਰਸ਼ਾਸਨ ਦਾ ਸਹਿਯੋਗ ਵੀ ਜਰੂਰੀ ਹੈ ਅਤੇ ਇਹ ਮੰਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਸਲ ਤੋਂ ਹਰ ਸਭਵ ਸਹਿਯੋਗ ਲੈਣ ਲਈ ਉਨ੍ਹਾ ਨਾਲ ਵੀ ਸੰਪਰਕ ਕਰੇਗਾ। ਸੰਗਠਨ ਨਾਲ ਚੰਗੇ ਸ਼ਹਿਰੀ ਜੁੜ ਰਹੇ ਹਨ ਅਤੇ ਸਫਲਤਾ ਜਰੂਰ ਮਿਲੇਗੀ।
ਪਲੇਠੀ ਮੀਟਿੰਗ ਵਿੱਚ ਇਸ ਸੰਗਠਨ ਦੀ ਹਰ ਮਹੀਨੇ ਦੇ ਦੂਜੇ ਬੁੱਧਵਾਰ ਨੂੰ ਮੀਟਿੰਗ ਕਰਨ, ਸਫਾਈ ਪ੍ਰਤੀ ਜਾਗਰੂਕ ਕਰਨ ਲਈ ਇਕ ਖਾਸ ਖੇਤਰ ਨੂੰ ਚੁਣ ਕੇ ਦੁਕਾਨਾ ਤੇ ਘਰਾਂ ਤੱਕ ਪਹੁੰਚ ਕਰਨ, ਸਥਾਨਿਕ ਵਿਧਾਇਕ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਨਗਰ ਕੌਸਲ ਪ੍ਰਧਾਨ ਤੱਕ ਪਹੁੰਚ ਕਰਨ, ਮੁਹਲਾ ਤੇ ਭਲਾਈ ਕਮੇਟੀਆ ਨੂੰ ਨਾਲ ਜੋੋੜਣ, ਸਕੂਲਾ ਦੇ ਵਿਿਦਆਰਥੀਆ ਨੂੰ ਜਾਗਰੂਕ ਕਰਨ ਆਦਿ ਦਾ ਫੈਸਲਾ ਕੀਤਾ ਗਿਆ।
ਪਲੇਠੀ ਮੀਟਿੰਗ ਵਿੱਚ ਸੰਤ ਬਾਬਾ ਅਵਤਾਰ ਸਿੰਘ ਜੀ ਤੋਂ ਇਲਾਵਾ ਡਾ. ਆਰ. ਐਸ. ਪਰਮਾਰ, ਇੰਨਰਵੀਲ੍ਹ ਦੇ ਪਾਸਟ ਗਵਰਨਰ ਮੈਡਮ ਬ੍ਰਿਜ਼ ਪਰਮਾਰ, ਰੋਟਰੀ ਦੇ ਪਾਸਟ ਗਵਰਨਰ ਚੇਤਨ ਅਗਰਵਾਲ, ਅੇਡਵੋਕੇਟ ਡੀ. ਐਸ. ਦਿਉਲ, ਲਾਇਨ ਕਲੱਬ ਤੋਂ ਸੁਰਜੀਤ ਕੁਮਾਰ, ਸੁਰਜ਼ਨ ਸਿੰਘ, ਬਜ਼ੁਰਗਾ ਦੇ ਆਪਣਾ ਘਰ ਦੇ ਪ੍ਰਧਾਨ ਰਾਜਿੰਦਰ ਸੈਣੀ, ਸੀਨੀਅਰ ਸਿਟੀਜ਼ਨ ਤੋਂ ਪੀਬੀਐਸ ਚੀਮਾ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਭਾਟੀਆ, ਟਰੇਡ ਯੂਨਅਨ ਆਗੂ ਬੀ. ਐਸ. ਸੈਣੀ, ਦਸਮੇਸ ਯੂਥ ਕਲੱਬ ਤੋਂ ਗੁਰਪ੍ਰੀਤ ਸਿੰਘ, ਇੰਨਰਵੀਲ੍ਹ ਦੀਆ ਅਹੁਦੇਦਾਰ ਅਸਿਮਾ ਅਗਰਵਾਲ, ਗੁਰਮੀਤ ਕੌਰ, ਮੋਨਿਕਾ ਉਭਰਾਏ, ਪਰਮਿੰਦਰ ਕੌਰ ਪੰਦੋਹਲ, ਭਾਰਤ ਸਕਾਉਟ ਤੋਂ ਸੁਰਿੰਦਰ ਸਿੰਘ, ਹਜੂਰਾ ਸਿੰਘ, ਕਰਮ ਸਿੰਘ, ਸੁਧੀਰ ਸ਼ਰਮਾ, ਕਮਲਜੀਤ ਸਿੰਘ ਬਾਬਾ ਆਦਿ ਹਾਜ਼ਰ ਸਨ।
