ਰੂਪਨਗਰ ਵਿੱਚ ਕਾਂਗਰਸ ਨੂੰ ਝਟਕਾ , ਨੌਜਵਾਨ ਆਗੂ ਤਰਨਜੀਤ ਸਿੰਘ ਤਰਨੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ

42

ਰੂਪਨਗਰ ਵਿੱਚ ਕਾਂਗਰਸ ਨੂੰ ਝਟਕਾ , ਨੌਜਵਾਨ ਆਗੂ ਤਰਨਜੀਤ ਸਿੰਘ ਤਰਨੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ

ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,10 ਮਾਰਚ,2026
ਰੂਪਨਗਰ ਸ਼ਹਿਰ ਵਿੱਚ ਕਾਂਗਰਸ ਪਾਰਟੀ ਨੂੰ ਵਡਾ ਝਟਕਾ ਲੱਗਿਆ ਜਦੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬਰਿੰਦਰ ਢਿੱਲੋਂ ਦੇ ਨਜ਼ਦੀਕੀ ਸਮਝੇ ਜਾਂਦੇ ਨੌਜਵਾਨ ਆਗੂ ਤਰਨਜੀਤ ਸਿੰਘ ਤਰਨੀ ਨੇ ਸੈਂਕੜੇ ਸਾਥੀਆਂ ਸਮੇਤ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਕਬੂਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ ।

ਡਾਕਟਰ ਚੀਮਾ ਨੇ ਤਰਨੀ ਨੂੰ ਜੀ ਆਇਆਂ ਆਖਦੇ ਹੋਏ ਐਲਾਨ ਕੀਤਾ ਕਿ ਤਰਨੀ ਯੂਥ ਕਾਂਗਰਸ ਵਿਚ ਜਨਰਲ ਸਕੱਤਰ ਸੀ ਹੁਣ ਯੂਥ ਅਕਾਲੀ ਦਲ ਵਿਚ ਉਹ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੋਣਗੇ । ਓਹਨਾ ਕਿਹਾ ਕਿ ਤਰਨੀ ਦੇ ਆਉਣ ਨਾਲ ਰੋਪੜ ਹਲਕੇ ਵਿੱਚ ਪਾਰਟੀ ਨੂੰ ਵੱਡਾ ਹੁਲਾਰਾ ਮਿਲੇਗਾ । ਇਸ ਮੌਕੇ ਬੋਲਦਿਆਂ ਤਰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਆਮ ਘਰਾਂ ਤੋਂ ਉੱਠ ਕੇ ਆਏ ਨੌਜਵਾਨਾਂ ਦੀ ਕੋਈ ਕਦਰ ਨਹੀਂ ਹੈ ।

ਓਹਨਾ ਕਿਹਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਸਮੇ ਵਿੱਚ ਜੋ ਵਿਕਾਸ ਕਰਵਾਇਆ ਉਸ ਤੋਂ ਬਾਅਦ ਰੋਪੜ ਸ਼ਹਿਰ ਵਿੱਚ ਕੋਈ ਕੰਮ ਨਹੀਂ ਹੋਇਆ। ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਇਮਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ ਨੌਜਵਾਨ ਆਗੂ ਰਵਿੰਦਰ ਸਿੰਘ ਕਮਾਲਪੁਰ ਗੱਜਣ ਸਿੰਘ ਭੱਟੀ ਰਣਜੀਤ ਗਰੋਵਰ, ਸਿਮਰਨਜੀਤ ਗਿੱਲ ਅਭਿਨੂਰ ਕਰਨਵੀਰ ਸਿੰਘ ਗਿੰਨੀ ਜੌਲੀ, ਪ੍ਰਿੰਸ ਸੁੱਖਾ, ਹਨੀ,ਤੇਜਿੰਦਰ ਸਿੰਘ ਖੇੜੀ ,ਕੁਨਾਲ ਵਸ਼ਿਸ਼ਟ ਲੀਗਲ ਵਿੰਗ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ। ਸੀਨੀਅਰ ਐਡਵੋਕੇਟ ਸੂਰਜਪਾਲ ਸਿੰਘ,ਚੌਧਰੀ ਵੇਦ ਪ੍ਰਕਾਸ਼,ਮਾਸਟਰ ਅਮਰੀਕ ਸਿੰਘ,ਦਲਜੀਤ ਸਿੰਘ ਸ਼ਾਮਪੁਰਾ,ਮਨਜਿੰਦਰ ਸਿੰਘ ਧਨੋਆ,ਜਸਬੀਰ ਸਿੰਘ ਗਿੱਲ ,ਜ਼ੋਰਾਵਰ ਸਿੰਘ ਬਿੱਟੂ, ਅਜੀਤਪਾਲ ਸਿੰਘ ਨਾਫ਼ਰੇ,ਮਨਜੀਤ ਸਿੰਘ ਤੰਬੜ,ਮਨਜਿੰਦਰ ਸਿੰਘ ਮਨੀ ਲਾਡਲ,ਬਲਜਿੰਦਰ ਸਿੰਘ ਮਿੱਠੂ ਕੁਲਬੀਰ ਸਿੰਘ ਅਸਮਾਨਪੁਰ ਸੁਖਇੰਦਰਪਾਲ ਸਿੰਘ ਬੋਬੀ ਬੋਲਾ ਅਜਮੇਰ ਸਿੰਘ ਬਿੱਕੋਂ ਹੁਸੈਨ ਚੰਦ ਮਥਾਂਨ ਆਰ ਪੀ ਸਿੰਘ ਸ਼ੈਲੀ ਅਤੇ ਮੋਹਨ ਸਿੰਘ ਮੁਹੰਮਦੀਪੁਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਨੌਜਵਾਨ ਹਾਜ਼ਰ ਸਨ