ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦੲਵਾਰ ਹਰਜੋਤ ਸਿੰਘ ਬੈਂਸ ਵੱਲੋਂ ਨਾਮਜ਼ਦਗੀ ਪੱਤਰ ਦਾਖਲ

203

ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦੲਵਾਰ ਹਰਜੋਤ ਸਿੰਘ ਬੈਂਸ ਵੱਲੋਂ ਨਾਮਜ਼ਦਗੀ ਪੱਤਰ ਦਾਖਲ

ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ,25 ਜਨਵਰੀ,2022
ਅੱਜ ਆਮ ਆਦਮੀ ਪਾਰਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ ਨੇ  ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਹਰਜੋਤ ਸਿੰਘ ਬੈਂਸ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਅਤੇ ਉਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ਼ ਨਤਮਸਤਕ ਹੋਏ। ਜਿੱਥੋਂ ਉਨ੍ਹਾਂ ਨੇ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ ਦਫ਼ਤਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।

ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਬਦਲਾਅ ਦੀ ਰਾਜਨੀਤੀ ਕਰਨ ਆਏ ਹਨ।ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਲੀਡਰਾਂ ਵੱਲੋਂ ਲੋਕਾਂ ਨੂੰ ਡਰਾ-ਧਮਕਾ ਕੇ ਜੋ ਰਾਜਨੀਤੀ ਕੀਤੀ ਗਈ ਹੈ ਲੋਕ 20 ਫਰਵਰੀ ਨੂੰ ਉਸ ਦਾ ਬਦਲਾ ਲੈਣਗੇ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਅਕਾਲ ਪੁਰਖ ਦੇ ਆਸ਼ੀਰਵਾਦ ਸਦਕਾ ਨਿਰੰਤਰ ਪ੍ਰਚਾਰ ਵਿੱਚ ਲੱਗੇ ਹੋਏ ਹਨ।

ਆਮ ਆਦਮੀ ਫਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦੲਵਾਰ ਹਰਜੋਤ ਸਿੰਘ ਬੈਂਸ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ਼ ਉਨ੍ਹਾਂ ਨੂੰ ਜਿਤਾਉਣਗੇ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਪੂਰਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਲੋਕ ਇਸ ਸਮੇਂ ਇਮਾਨਦਾਰ ਛਵੀ ਵਾਲ਼ੇ ਨੇਤਾ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖਣ ਲਈ ਉਤਾਵਲੇ ਹਨ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਾਬੂ ਚਮਨ ਲਾਲ, ਸੀਨੀਅਰ ਲੀਡਰ ਡਾ. ਸੰਜੀਵ ਗੋਤਮ, ਸੀਨੀਅਰ ਆਗੂ ਮਾਸਟਰ ਹਰਦਿਆਲ ਸਿੰਘ ਬੈਂਸ, ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ, ਜ਼ਿਲ੍ਹਾ ਸਕੱਤਰ ਰਾਮ ਕੁਮਾਰ ਮੁਕਾਰੀ, ਜ਼ਿਲ੍ਹਾ ਯੂਥ ਪ੍ਰਧਾਨ ਕਮਿਕਰ ਸਿੰਘ ਡਾਢੀ, ਸਾਬਕਾ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਮੋਹਾਲੀ ਜਸਪਾਲ ਸਿੰਘ ਭੋਲਾ, ਸੋਹਣ ਸਿੰਘ ਬੈਂਸ, ਨੀਰਜ ਸ਼ਰਮਾ ਐਡਵੋਕੇਟ, ਓਂਕਾਰ ਸਿੰਘ ਮੇਘਪੁਰ,ਸੋਹਣ ਸਿੰਘ ਨਿੱਕੂਵਾਲ, ਠੇਕੇਦਾਰ ਬਚਿੱਤਰ ਸਿੰਘ ,  ਟ੍ਰੇਡ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਅਰੋੜਾ,ਦਵਿੰਦਰ ਸਿੰਘ ਸ਼ਿੰਦੂ,ਬਲਾਕ ਪ੍ਰਧਾਨ ਸਤੀਸ਼ ਚੋਪੜਾ ਨੰਗਲ, ਮਾਈਨੌਰਟੀ ਵਿੰਗ ਪ੍ਰਧਾਨ ਪਰਵੀਨ ਅੰਸਾਰੀ, ਕੇਸਰ ਸੰਧੂ ਬਲਾਕ ਪ੍ਰਧਾਨ ਕੀਰਤਪੁਰ ਸਾਹਿਬ, ਦੱਤ ਹੰਸ ਕਲਿਤਰਾਂ, ਯੂਥ ਪ੍ਰਧਾਨ ਮੁਕੇਸ਼ ਵਰਮਾ ਨੰਗਲ, ਯੂਥ ਪ੍ਰਧਾਨ ਆਨੰਦਪੁਰ ਸਾਹਿਬ ਰੋਹਿਤ ਕਾਲੀਆ, ਦੀਪਕ ਸੋਨੀ, ਅਮਰਜੀਤ ਸਿੰਘ ਮਾਂਗੇਵਾਲ,ਬਲਵੰਤ ਸਿੰਘ, ਨਿਰਮਲ ਸਿੰਘ, ਜਸਵਿੰਦਰ ਸਿੰਘ, ਸ਼ੰਮੀ ਬਰਾਰੀ, ਰਾਹੁਲ ਸੋਨੀ, ਸੁਜੈਨ ਸ਼ਾਹ,ਦਲਜੀਤ ਸਿੰਘ,ਜਗਰਥ ਬੰਦਲੇਹੜੀ, ਅਮਰੀਕ ਸਿੰਘ ਵਿਰਕ ਆਦਿ ਮੌਜੂਦ ਸਨ।