ਡੀ.ਪੀ.ਆਰ.ਓ. ਪਟਿਆਲਾ ਦੇ ਕਰਮਚਾਰੀ ਪ੍ਰੇਮ ਬਹਾਦਰ 35 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ

224

ਡੀ.ਪੀ.ਆਰ.ਓ. ਪਟਿਆਲਾ ਦੇ ਕਰਮਚਾਰੀ ਪ੍ਰੇਮ ਬਹਾਦਰ 35 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ

ਪਟਿਆਲਾ, 31 ਜਨਵਰੀ:
ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ ਦੇ ਕਰਮਚਾਰੀ (ਕਲੀਨਰ)ਪ੍ਰੇਮ ਬਹਾਦਰ ਅੱਜ 35 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਨਵਿਰਤੀ ਮੌਕੇ ਅੱਜ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਇਸ਼ਵਿੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੀ ਵੈਲਫੇਅਰ ਐਸੋਸੀਏਸ਼ਨ ਵੱਲੋਂਪ੍ਰੇਮ ਬਹਾਦਰ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇਪ੍ਰੇਮ ਬਹਾਦਰ ਸਮੇਤ ਉਨ੍ਹਾਂ ਦੀ ਧਰਮ ਪਤਨੀ  ਗਿਆਨੂ ਮਾਇਆ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਗਿਆ।

ਡੀ.ਪੀ.ਆਰ.ਓ. ਪਟਿਆਲਾ ਦੇ ਕਰਮਚਾਰੀ ਪ੍ਰੇਮ ਬਹਾਦਰ 35 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ

ਡੀ.ਪੀ.ਆਰ.ਓ. ਪਟਿਆਲਾ ਦੇ ਕਰਮਚਾਰੀ ਪ੍ਰੇਮ ਬਹਾਦਰ 35 ਸਾਲਾਂ ਦੀ ਸ਼ਾਨਦਾਰ ਸੇਵਾ ਮਗਰੋਂ ਸੇਵਾ ਮੁਕਤ । ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਇਸ਼ਵਿੰਦਰ ਸਿੰਘ ਗਰੇਵਾਲ ਨੇਪ੍ਰੇਮ ਬਹਾਦਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ ਕਰਮਸ਼ੀਲ ਅਤੇ ਆਪਣੀਆਂ ਸੇਵਾਵਾਂ ਪ੍ਰਤੀ ਵਚਨਬੱਧ ਕਰਮਚਾਰੀ ਦੱਸਿਆ। ਉਨ੍ਹਾਂਪ੍ਰੇਮ ਬਹਾਦਰ ਦੀ ਸੇਵਾ ਮੁਕਤੀ ਮਗਰੋਂ ਚੰਗੀ ਸਿਹਤ ਅਤੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ।ਪ੍ਰੇਮ ਬਹਾਦਰ ਨੇ ਇਸ ਮੌਕੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਇਸ ਮੌਕੇ ਏ.ਪੀ.ਆਰ.ਓ.ਭੁਪੇਸ਼ ਚੱਠਾ,ਜਸਤਰਨ ਸਿੰਘ,ਹਰਦੀਪ ਸਿੰਘ, ਸੀਨੀਅਰ ਸਹਾਇਕ  ਸਰਬਜੀਤ ਕੌਰ, ਸਟੈਨੋ  ਸਰਬਜੀਤ ਕੌਰ, ਜੂਨੀਅਰ ਸਹਾਇਕਲਕਸ਼ਮਣ ਸਿੰਘ, ਬਲਜਿੰਦਰ ਸਿੰਘ, ਕਲਾਕਾਰਕਰਮ ਸਿੰਘ,  ਰਸ਼ਮੀ ਜੁਨੇਜਾ,ਰਜਿੰਦਰ ਵਿਰਕ,ਸਲੀਮ ਅਖ਼ਤਰ,ਪਾਲ ਸਿੰਘ,ਟਿੰਕੂ,ਰਜਿੰਦਰ ਕੁਮਾਰ,ਰਮੇਸ਼ ਕੁਮਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ।