Homeਪੰਜਾਬੀ ਖਬਰਾਂਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾ ਿਰਹਾ ਸਾਲ 2022

ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾ ਿਰਹਾ ਸਾਲ 2022

ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾ  ਿਰਹਾ ਸਾਲ 2022

ਬਹਾਦਰਜੀਤ ਸਿੰਘ/  ਸ੍ਰੀ ਅਨੰਦਪੁਰ ਸਾਹਿਬ, 31 ਦਸੰਬਰ,2022

ਪੰਜਾਬ ਦੇ ਜਲ ਸ੍ਰੋਤ ਵਿਭਾਗ ਵੱਲੋ 9.52 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪਹਿਲੀ ਲਿਫਟ ਇਰੀਗੇਸ਼ਨ ਸਕੀਮ ਰਾਹੀ ਚੰਗਰ ਦੇ ਪਿੰਡਾਂ ਥੱਪਲ, ਝਿੰਜੜੀ, ਮੋਹੀਵਾਲ, ਤਾਰਾਪੁਰ ਦੇ ਸੈਕੜੇਂ ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸੁਵਿਧਾ ਦੇਣ ਦੀ ਸੁਰੂਆਤ 12 ਜੂਨ ਤੋ ਹੋ ਗਈ ਹੈ। ਚੰਗਰ ਦੇ ਇਨ੍ਹਾਂ ਪਿੰਡਾ ਨੂੰ ਅਨੰਦਪੁਰ ਹਾਈਡਲ ਚੈਨਲ ਨਹਿਰ ਤੋਂ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਇਆ ਗਿਆ ਹੈ।

ਪੰਜਾਬ-ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਜਿਲ੍ਹਾ ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੀਮ ਪਹਾੜੀ ਖੇਤਰ ਚੰਗਰ ਦੇ ਵਸਨੀਕ ਲਗਭਗ 70 ਸਾਲ ਤੋਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਸਨ। ਗਰਮੀਆਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਸ਼ੂਆ ਨਾਲ ਸਤਲੁਜ ਦਰਿਆ ਦੇ ਕੰਢੇ ਆ ਜਾਦੇ ਸਨ, ਇਸ ਪਾਵਨ ਤੇ ਪਵਿੱਤਰ ਧਰਤੀ ਦੇ ਲੋਕਾਂ ਨੂੰ ਦਹਾਕਿਆ ਤੱਕ ਪਾਣੀ ਵਰਗੀ ਬੁਨਿਆਦੀ ਜਰੂਰਤ ਲਈ ਖੱਜਲ ਖੁਆਰ ਹੋਣਾ ਪਿਆ ਹੈ। ਪੰਜਾਬ ਦੇ ਜਲ ਸ੍ਰੋਤ ਵਿਭਾਗ ਵੱਲੋਂ ਇਲਾਕੇ ਦੇ 200 ਪਿੰਡਾਂ ਵਿਚੋ 150 ਪਿੰਡ ਪਾਣੀ ਦੀ ਸਮੱਸਿਆ ਨਾਲ ਖੱਜਲ ਖੁਆਰ ਹੋ ਰਹੇ ਹਨ, ਚੰਗਰ ਵੱਜੋ ਜਾਣੇ ਜਾਦੇ ਇਨ੍ਹਾਂ ਪਿੰਡਾਂ ਦੀ ਸਮੱਸਿਆ ਨੂੰ ਅਗਲੇ ਦੋ ਸਾਲਾ ਵਿਚ ਜੜ੍ਹ ਤੋ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਉਪਲੱਬਧ ਕਰਵਾਏ ਜਾ ਰਹੇ ਫੰਡਾਂ ਨਾਲ ਚੰਗਰ ਦੇ ਹਰ ਖੇਤਰ ਹਰ ਪਿੰਡ ਤੇ ਹਰ ਕੋਨੇ ਤੱਕ ਪਾਣੀ ਪਹੁੰਚਾਉਣ ਦਾ ਵਾਅਦਾ ਹੁਣ ਜਲਦੀ ਪੂਰਾ ਹੋਣ ਜਾ ਰਿਹਾ ਹੈ, ਹਰ ਘਰ ਨੂੰ ਪੀਣ ਲਈ ਪਾਣੀ ਤੇ ਖੇਤਾਂ ਨੂੰ ਸਿੰਚਾਈ ਲਈ ਪਾਣੀ ਪੜਾਅ ਵਾਰ ਉਪਲੱਬਧ ਕਰਵਾਇਆ ਜਾਵੇਗਾ। ਹਰਜੋਤ ਬੈਂਸ ਕੈਬਨਿਟ ਮੰਤਰੀ ਜਲ ਸਰੋਤ ਖਣਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਨਿਵਾਸੀਆਂ ਦਰਦ ਨੇੜੇ ਹੋਕੇ ਜਾਣਿਆ ਅਤੇ ਪਹਿਲ ਦੇ ਅਧਾਰ ਤੇ ਹੋਰ ਸਮੱਸਿਆਵਾਂ ਦੇ ਹੱਲ ਦੇ ਨਾਲ ਨਾਲ ਇਸ ਦਹਾਕਿਆ ਪੁਰਾਣੀਆਂ ਮੁਸਕਿਲਾ ਨੂੰ ਹੱਲ ਕਰਨ ਦਾ ਫੈਸਲਾ ਲਿਆ ਅਤੇ 12 ਜੂਨ ਨੂੰ ਪਹਿਲਾ ਪੜਾਅ ਲੋਕ ਅਰਪਣ ਕੀਤਾ। ਉਹਨਾਂ ਨੇ ਇਸ ਇਲਾਕੇ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕਰਨ ਲਈ ਸੰਭਾਵਨਾਵਾ ਤਲਾਸ਼ਣ ਤੇ ਹੋਰ ਪ੍ਰੋਜੈਕਟ ਮੁਕੰਮਲ ਕਰਨ ਦੇ ਮੰਤਵ ਨਾਲ ਵਿਕਾਸ ਦੀ ਰਫਤਾਰ ਨੂੰ ਗਤੀ ਦਿੱਤੀ। ਸਾਲ 2022 ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾਂ ਬਣਿਆ ਅਤੇ 2023 ਵਿੱਚ ਨਵੀਆਂ ਸੋਗਾਤਾਂ ਮਿਲਣ ਦੀ ਆਸ ਬੱਧ ਗਈ ਹੈ।

ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕਰਨ ਦੀ ਕੀਤੀ ਸੁਰੂਆਤ। ਪੰਜਾਬ ਸਰਕਾਰ ਨੇ ਚੰਗਰ ਦੇ ਖੇਤਾਂ ਤੱਕ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ ਕੀਤੀ ਸੁਰੂਆਤ।  ਹਰ ਘਰ ਨੂੰ ਪੀਣ ਲਈ ਪਾਣੀ ਅਤੇ ਹਰ ਖੇਤ ਨੂੰ ਸਿੰਚਾਈ ਲਈ ਪਾਣੀ ਪਹੁੰਚਾਇਆ ਜਾਵੇਗਾ,ਪੰਜਾਬ ਸਰਕਾਰ ਵੱਲੋਂ ਚੰਗਰ ਦੀ ਪਹਿਲੀ ਲਿਫਟ ਇਰੀਗੇਸ਼ਨ ਸਕੀਮ ਸੁਰੂ  9.52 ਕਰੋੜ ਦੀ ਲਾਗਤ ਨਾਲ ਤਿਆਰ ਲਿਫਟ ਇਰੀਗੇਸ਼ਨ ਸਕੀਮ ਰਾਹੀ ਅਨੰਦਪੁਰ ਹਾਈਡਲ ਚੈਨਲ ਤੋ ਸੈਕੜੇਂ ਏਕੜ ਜਮੀਨ ਨੂੰ ਮਿਲਿਆ ਸਿੰਚਾਈ ਲਈ ਪਾਣੀ  16.52 ਕਰੋੜ ਦੀ ਲਾਗਤ ਨਾਲ ਦੂਜੀ ਸਕੀਮ ਜਲਦੀ ਹੋਵੇਗੀ ਮੁਕੰਮਲ 1015 ਏਕੜ ਜਮੀਨ ਨੂੰ ਹੋਰ ਮਿਲੇਗਾ ਪਾਣੀ   ਆਈ.ਆਈ.ਟੀ ਰੂਪਨਗਰ ਵੱਲੋ 4007 ਏਕੜ ਲਈ 80 ਕਰੋੜ ਦੀ ਤੀਜੀ ਸਕੀਮ ਦਾ ਡਿਜਾਈਨ ਤਿਆਰ ਕਰਨ ਲਈ ਕੰਮ ਸੁਰੂ। ਭਾਈ ਜੈਤਾ ਜੀ ਦੀ ਯਾਦਗਾਰ ਦਾ ਕੰਮ ਜਲਦ ਹੋਵੇਗਾ ਮੁਕੰਮਲ 12.5 ਕਰੋੜ ਦੀ ਲਾਗਤ ਨਾਲ ਤਿਆਰ ਯਾਦਗਾਰ ਨੂੰ ਦਿੱਤੀਆਂ ਜਾ ਰਹੀਆਂ ਹਨ ਅੰਤਿਮ ਛੋਹਾਂ 05 ਗੈਲਰੀਆਂ ਵਿੱਚ ਭਾਈ ਜੈਤਾ ਜੀ ਦੇ ਸਮੂਚੇ ਜੀਵਨ ਨੂੰ ਦਰਸਾਇਆ ਜਾਵੇਗਾ 32 ਟਨ ਵਜਨੀ ਸਟੇਨਲੈੱਸ ਸਟੀਲ ਦਾ ਖੰਡਾ, ਟੈਰਿਸ ਗਾਰਡਨ ਹੋਣਗੇ ਮੁੱਖ ਆਕਰਸ਼ਣ ਦਾ ਕੇਂਦਰ। ਨਵੀਨੀਕਰਨ ਉਪਰੰਤ ਸੈਲਾਨੀਆਂ ਦੇ ਮੁੱਖ ਆਕਰਸ਼ਣ ਦਾ ਕੇਂਦਰ ਬਣੇਗਾ ਪੰਜ ਪਿਆਰਾ ਪਾਰਕ ਸਵਾ ਦੋ ਦਹਾਕਿਆਂ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਪੰਜ ਪਿਆਰਾ ਪਾਰਕ ਦਾ ਨਵੀਨੀਕਰਨ। ਮਾਤਾ ਸ੍ਰੀ ਨੈਣਾਂ ਦੇਵੀ ਮਾਰਗ ਦਾ ਕੀਤਾ ਨਵੀਨੀਕਰਨ। 4 ਖੇਡ ਮੈਦਾਨ ਜਲਦੀ ਮੁਕੰਮਲ ਕਰਕੇ ਹੋਣਗੇ ਲੋਕ ਅਰਪਣ। 31 ਸਾਲ ਬਾਅਦ ਲੰਮਲੈਹੜੀ ਸਿੰਚਾਈ ਯੋਜਨਾ ਦੀ ਮੁਰੰਮਤ ਸੁਰੂ। ਆਮ ਆਦਮੀ ਕਲੀਨਿਕ ਬਿਹਤਰ ਸਿਹਤ ਸਹੂਲਤਾਂ ਦੇਣ ਦਾ ਸਲਾਘਾਯੋਗ ਉਪਰਾਲਾ ਟੂਰਿਜਮ ਇਨਫਰਮੇਸ਼ਨ ਸੈਂਟਰ ਹੋਵੇਗਾ ਸੈਲਾਨੀਆਂ ਲਈ ਸਹੂਲਤਾਂ ਦੇਣ ਵਾਲਾ ਨਿਵੇਕਲਾਂ ਕੇਂਦਰ।

ਪੰਜਾਬ ਸਰਕਾਰ ਦੇ ਜਲ ਸ੍ਰੋਤ ਵਿਭਾਗ ਵੱਲੋਂ 9.52 ਕਰੋੜ ਦੀ ਪਹਿਲੀ ਸਕੀਮ ਦੀ 12 ਜੂਨ ਨੂੰ ਸੁਰੂਆਤ ਕਰ ਦਿੱਤੀ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ 12 ਜੂਨ ਨੂੰ ਬਟਨ ਦਬਾ ਕੇ 9.52 ਕਰੋੜ ਦੀ ਲਾਗਤ ਨਾਲ ਥੱਪਲ, ਝਿੰਜੜੀ, ਮੋਹੀਵਾਲ, ਤਾਰਾਪੁਰ ਦੇ ਸੈਕੜੇਂ ਏਕੜ ਰਕਬੇ ਨੂੰ ਪਾਣੀ ਪਹੁੰਚਾ ਦਿੱਤਾ ਹੈ। ਦੂਜੀ ਸਕੀਮ 16.52 ਕਰੋੜ ਨੂੰ ਅਗਲੇ ਕੁਝ ਮਹੀਨਿਆ ਵਿੱਚ ਮੁਕੰਮਲ ਹੋਣ ਉਪਰੰਤ ਲੋਕ ਅਰਪਣ ਕਰਕੇ 1015 ਏਕੜ ਰਕਬੇ ਨੂੰ ਪਾਣੀ ਦਿੱਤਾ ਜਾਵੇਗਾ। ਤੀਜੀ ਸਕੀਮ ਦਾ ਡਿਜਾਈਨ ਆਈ.ਆਈ.ਟੀ ਰੂਪਨਗਰ ਵੱਲੋ ਤਿਆਰ ਕੀਤਾ ਜਾ ਰਿਹਾ ਹੈ। 80 ਕਰੋੜ ਦੀ ਲਾਗਤ ਨਾਲ ਇਸ ਯੋਜਨਾਂ ਨੂੰ ਮੁਕੰਮਲ ਕਰਕੇ 4007 ਏਕੜ ਰਕਬੇ ਨੂੰ ਪਾਣੀ ਦਿੱਤਾ ਜਾਵੇਗਾ ਤੇ ਚੰਗਰ ਦੇ ਹਰ ਕੋਨੇ ਤੱਕ ਪਾਣੀ ਪਹੁੰਚੇਗਾ। ਜਿਸ ਨਾਲ ਇਸ ਇਲਾਕੇ ਵਿਚ ਹਰਿਆਲੀ ਤੇ ਖੁਸ਼ਹਾਲੀ ਪਰਤੇਗੀ, ਵਪਾਰ ਤੇ ਕਾਰੋਬਾਰ ਵੀ ਪ੍ਰਫੁੱਲਤ ਹੋਣਗੇ, ਆਵਾਜਾਂਈ ਦੇ ਸਾਧਨ ਤੇ ਸੜਕਾਂ ਦੀ ਸਹੂਲਤ ਮਿਲੇਗੀ, ਆਮ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਜਲ ਸ੍ਰੋਤ ਵਿਭਾਗ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੇ ਲੋਕਾਂ ਨਾਲ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਮੁੱਖਤਾ ਤੇ ਮੁਹੱਇਆ ਕਰਵਾਉਣ ਦੇ ਕੀਤੇ ਵਾਅਦੇ ਨੂੰ ਬੂਰ ਪੈ ਰਿਹਾ ਹੈ। ਬੀਤੀ 11 ਦਸੰਬਰ ਨੂੰ ਜਲ ਸ੍ਰੋਤ ਮੰਤਰੀ ਨੇ ਲੰਮਲੈਹੜੀ ਦੀ 31 ਸਾਲ ਪਹਿਲਾ ਲਗਾਈ ਲਿਫਟ ਸਿੰਚਾਈ ਸਕੀਮ ਦੀ ਮੈਂਟੀਨੈਂਸ ਅਤੇ ਮੁਰੰਮਤ ਦਾ ਕੰਮ ਸੁਰੂ ਕਰਵਾਇਆ, ਜਿਸ ਉਤੇ 1.86 ਕਰੋੜ ਰੁਪਏ ਖਰਚ ਹੋਣਗੇ, ਇਸ ਨਾਲ ਲੰਮਲੈਹੜੀ, ਨਾਨੋਵਾਲ, ਤਾਰਾਪੁਰ ਤੇ ਮੀਆਪੁਰ ਦੇ ਖੇਤਾਂ ਤੱਕ ਸਿੰਚਾਈ ਲਈ ਪਾਣੀ ਮਿਲੇਗਾ। ਕੈਬਨਿਟ ਮੰਤਰੀ ਨੇ 11 ਦਸੰਬਰ ਨੂੰ ਦਬੂੜ, ਕਾਹੀਵਾਲ, ਨੰਗਲੀ ਅਤੇ ਭਲਾਣ ਵਿੱਚ ਖੇਡ ਮੈਦਾਨਾਂ ਦਾ ਨਿਰਮਾਣ ਸੁਰੂ ਕਰਵਾਇਆ ਜੋ ਅਗਲੇ ਤਿੰਨ ਮਹੀਨੇ ਵਿਚ ਮੁਕੰਮਲ ਹੋ ਜਾਵੇਗਾ। ਸੈਰ ਸਪਾਟਾ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਧਿਕਾਰੀਆਂ ਨਾਲ ਨੰਗਲ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਦੀ ਤਲਾਸ਼ ਲਈ ਦੋਰਾ ਕਰ ਚੁੱਕੇ ਹਨ।ਇਲਾਕੇ ਵਿੱਚ ਮੁਹੱਲਾ ਕਲੀਨਿਕ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਿੱਚ ਕਾਰਗਰ ਸਿੱਧ ਹੋ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਅਮੀਰ ਵਿਰਸੇ, ਇਤਿਹਾਸ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਦੇਣ ਲਈ ਉਸਾਰੀਆਂ ਜਾ ਰਹੀਆਂ ਯਾਦਗਾਰਾਂ ਦਾ ਕੰਮ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ ਇਸ ਬਾਰੇ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ। ਮਹਾਨ ਸਿੱਖ ਜਰਨੈਲ ਭਾਈ ਜੈਤਾ ਜੀ ਦੇ ਸਮੁਚੇ ਜੀਵਨ ਅਤੇ ਗੁਰੂ ਸਾਹਿਬ ਨਾਲ ਬਿਤਾਏ ਸਮੇਂ ਨੂੰ ਦਰਸਾਉਣ ਦਾ ਉਪਰਾਲਾ ਉਨ੍ਹਾਂ ਦੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਉਸਾਰੀ ਜਾ ਰਹੀ ਯਾਦਗਾਰ ਵਿੱਚ ਕੀਤਾ ਗਿਆ ਹੈ। 12.50 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਭਾਈ ਜੈਤਾ ਜੀ ਦੀ ਯਾਦਗਾਰ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।

ਸ੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਰਿਹਾ ਹੈ। ਇਸ ਯਾਦਗਾਰ ਤੇ ਕਰੀਬ 12.50 ਕਰੋੜ ਦੀ ਲਾਗਤ ਆਵੇਗੀ। ਵਿਰਾਸਤ-ਏ-ਖਾਲਸਾ ਦੇ ਕੰਪਲੈਕਸ ਵਿੱਚ 5 ਏਕੜ ਥਾਂ ਵਿੱਚ ਇਹ ਵਿਲੱਖਣ ਯਾਦਗਾਰ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਇਹ ਯਾਦਗਾਰ ਦੋ ਭਾਗਾ ਵਿੱਚ ਤਿਆਰ ਕੀਤੀ ਗਈ ਹੈ, ਜਿਸ ਵਿੱਚ 32 ਮੀਟਰਕ ਟਨ ਦਾ ਸਟੇਨਲੈਂਸ ਸਟੀਲ ਦਾ ਖੰਡਾ ਸਥਾਪਿਤ ਕੀਤਾ ਗਿਆ ਹੈ। ਭਾਈ ਜੈਤਾ ਜੀ ਦੇ ਸਮੁਚੇ ਜੀਵਨ ਅਤੇ ਗੁਰੂ ਸਾਹਿਬ ਨਾਲ ਬਿਤਾਏ ਪਲਾਂ ਨੂੰ 05 ਗੈਲਰੀਆਂ ਵਿੱਚ ਦਰਸਾਇਆ ਜਾ ਰਿਹਾ ਹੈ। ਇਸ ਯਾਦਗਾਰ ਵਿੱਚ 02 ਟੈਰਿਸ ਗਾਰਡਨ ਬਣਾਏ ਗਏ ਹਨ। ਇਸ ਯਾਦਗਰ ਵਿੱਚ ਧੋਲਪੁਰ ਦਾ ਪੱਥਰ ਲਗਾ ਕੇ ਕਲੈਡਿੰਗ ਕੀਤੀ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਡੀਜਾਈਨ ਤਿਆਰ ਕੀਤੇ ਗਏ ਹਨ, ਜਿਸ ਦੀ ਮਹੀਨ ਕਾਰੀਗਰੀ ਅਤੇ ਸੁੰਦਰਤਾ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗੀ। ਇਸ ਯਾਦਗਾਰ ਵਿੱਚ ਆਧੁਨਿਕ ਤਕਨਾਲੋਜੀ ਨਾਲ ਗੈਲਰੀਆਂ ਦਾ ਨਿਰਮਾਣ ਕੀਤਾ ਗਿਆ ਹੈ

ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾ  ਿਰਹਾ ਸਾਲ 2022

ਜ਼ਿਕਰਯੋਗ ਹੈ ਕਿ ਵਿਰਾਸਤ-ਏ-ਖਾਲਸਾ ਦੇਖਣ ਲਈ ਰੋਜ਼ਾਨਾਂ ਹਜ਼ਾਰਾ ਸ਼ਰਧਾਲੂ/ਸੈਲਾਨੀ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹਿਲੀ ਵਾਰ ਭਾਈ ਜੈਤਾ ਜੀ ਦੀ ਯਾਦਗਾਰ ਉਸਾਰੀ ਜਾ ਰਹੀ ਹੈ, ਜੋ ਸੰਗਤਾਂ ਦੀ ਖਿੱਚ ਦਾ ਕੇਂਦਰ ਬਣੇਗੀ ਅਤੇ ਇੱਥੇ ਵੱਡੀ ਗਿਣਤੀ ਸੰਗਤਾਂ ਪਹੁੰਚਣਗੀਆਂ। ਇਸ ਨਾਲ ਵਪਾਰ ਤੇ ਕਾਰੋਬਾਰ ਦੀਆਂ ਹੋਰ ਸੰਭਾਵਨਾਵਾਂ ਵੀ ਵੱਧਣਗੀਆਂ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਪੀੜ੍ਹੀ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਉਸਾਰੀਆਂ ਜਾ ਰਹੀਆਂ ਯਾਦਗਾਰਾਂ ਦੀ ਕੰਮ ਵਿੱਚ ਤੇਜੀ ਲਿਆ ਕੇ ਇਨ੍ਹਾਂ ਨੂੰ ਜਲਦੀ ਸੰਗਤਾ ਲਈ ਖੋਲਣ ਦਾ ਐਲਾਨ ਕੀਤਾ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ ਅਜਿਹੀਆਂ ਯਾਦਗਾਰਾਂ, ਪਾਰਕ ਅਤੇ ਹੋਰ ਵਿਰਾਸਤਾਂ ਨੂੰ ਮੁਕੰਮਲ ਕਰਨ, ਨਵੀਨੀਕਰਨ ਅਤੇ ਸੁੰਦਰਤਾ ਲਈ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਅਗਲੇ ਕੁਝ ਦਿਨਾਂ ਵਿੱਚ ਭਾਈ ਜੈਤਾ ਜੀ ਦੀ ਯਾਦਗਾਰ ਮੁਕੰਮਲ ਕਰਕੇ ਸੰਗਤਾਂ ਅਤੇ ਸੈਲਾਨੀਆਂ ਲਈ ਲੋਕ ਅਰਪਣ ਕੀਤੀ ਜਾਵੇਗੀ।

ਸਾਲ 2022 ਦੋਰਾਨ ਇਸ ਇਲਾਕੇ ਦੇ ਲੋਕਾਂ ਦੀ ਪੁਰਜੋਰ ਮੰਗ ਉਤੇ  ਸੈਰ-ਸਪਾਟਾ ਵਿਭਾਗ ਵਲੋਂ ਪੋਹ ਮਹੀਨੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੇ ਵਿਚ ਵੀ ਪੰਜ ਪਿਆਰਾ ਪਾਰਕ ਦਾ ਕੰਮ ਮੁਕੰਮਲ ਕਰਨ ਲਈ ਦਿਨ ਰਾਤ ਮੁਸ਼ੱਕਤ ਕੀਤੀ ਜਾ ਰਹੀ ਹੈ। ਸਵਾ ਦੋ ਦਹਾਕਿਆ ਵਿੱਚ ਪਹਿਲੀ ਵਾਰ ਪੰਜ ਪਿਆਰਾ ਪਾਰਕ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ।

ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੈਲਾਨੀਆਂ ਦੇ ਮੁੱਖ ਆਕਰਸ਼ਣ ਦਾ ਕੇਂਦਰ ਬਣਨ ਜਾ ਰਹੇ ਪੰਜ ਪਿਆਰਾ ਪਾਰਕ ਵਿੱਚ ਮਿਊਜ਼ੀਕਲ ਫਾਊਨਟੇਨ ਲਗਾਇਆ ਜਾ ਰਿਹਾ ਹੈ।

ਆਮ ਲੋਕਾਂ ਦੇ ਬੈਠਣ ਲਈ ਪਾਰਕ ਵਿੱਚ ਗਜੀਬੋ ਬਣਾਈ ਗਈ ਹੈ, ਪੰਜ ਪਿਆਰਾ ਪਾਰਕ ਵਿੱਚ ਲਗਾਏ ਮਿਊਜ਼ੀਕਲ ਫਾਊਨਟੇਨ ਦੇ ਆਲੇ-ਦੁਆਲੇ ਸੰਗਤਾਂ ਦੇ ਘੁੰਮਣ ਅਤੇ ਫਾਊਨਟੇਨ ਦੇ ਨਜ਼ਾਰੇ ਮਾਨਣ ਲਈ ਗਰੇਨਾਈ ਲਗਾਇਆ ਜਾਵੇਗਾ। ਸੈਲਾਨੀਆਂ ਲਈ ਪਾਰਕ ਵਿੱਚ ਅਰਾਮਦਾਇਕ ਬੈਂਚ ਲਗਾਏ ਜਾ ਰਹੇ ਹਨ। ਪੰਜ ਪਿਆਰਾ ਪਾਰਕ ਵਿੱਚ ਨਿਰੰਤਰ ਚੱਲ ਰਹੇ ਸੁੰਦਰੀਕਰਨ ਪ੍ਰੋਜੈਕਟ ਉਤੇ ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾ ਤੇ ਬੀਤੇ ਦਿਨੀਂ ਸਕੱਤਰ ਸੈਰ-ਸਪਾਟਾ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ  ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲ ਰਹੇ ਟੂਰੀਜਮ ਦੇ ਪ੍ਰੋਜੈਕਟ ਤੇ ਨਜਰਸ਼ਾਨੀ ਕਰਨ ਉਪਰੰਤ ਇਸ ਕੰਮ ਨੂੰ ਜਲਦੀ ਮੁਕੰਮਲ ਕਰਨ ਲਈ  ਦਿਸ਼ਾ-ਨਿਰਦੇਸ ਦਿੱਤੇ ਗਏ ਹਨ। ਪੰਜ ਪਿਆਰਾ ਪਾਰਕ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸੈਲਾਨੀਆਂ ਦੇ ਮੁੱਖ ਆਕਰਸ਼ਣ ਦਾ ਕੇਂਦਰ ਬਣਨ ਜਾ ਰਹੇ ਇਸ ਪਾਰਕ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਮਾਹਿਰਾ ਵਲੋਂ ਨਿਰੰਤਰ ਕੰਮ ਚੱਲ ਰਿਹਾ ਹੈ। ਇਸ ਪੰਜ ਪਿਆਰਾ ਪਾਰਕ ਨੂੰ ਵਿਰਾਸਤੀ ਦਿੱਖ ਦੇਣ ਲਈ ਅਤੇ ਖੰਡੇ ਵਾਸਤੇ ਬਣੇ ਮੀਨਾਰ ਤੇ ਲਗਾਏ ਪੱਥਰ ਦੀ ਤਰਜ਼ ਤੇ ਲਾਲ ਤੇ ਗੁਲਾਬੀ ਰੰਗ ਦੇ  ਧੌਲਪੁਰ ਪੱਥਰ ਨਾਲ ਪਾਥਵੇ ਬਣਾਏ ਜਾ ਰਹੇ ਹਨ।

ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਵਿਕਾਸ ਦਾ ਵਰ੍ਹਾ  ਿਰਹਾ ਸਾਲ 2022

ਜਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਦਾਖਲੇ ਤੇ ਸਥਿਤ ਪੰਜ ਪਿਆਰਾ ਪਾਰਕ ਦੀ ਦਿਖ ਨੂੰ ਹੋਰ ਸੁੰਦਰ ਬਣਾਉਣ ਲਈ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ। ਉਹਨਾਂ ਨੇ ਵਿਭਾਗ ਨੂੰ ਇਸ ਪੰਜ ਪਿਆਰਾ ਪਾਰਕ ਦਾ ਰੱਖ ਰਖਾਓ ਆਪਣੇ ਹੱਥਾਂ ਵਿੱਚ ਲੈ ਕੇ ਇਸਨੂੰ ਵਿਰਾਸਤੀ ਦਿੱਖ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਸੈਰ ਸਪਾਟਾ ਵਿਭਾਗ ਨੇ ਪੰਜ ਪਿਆਰਾ ਪਾਰਕ ਦੇ ਸੁੰਦਰੀਕਰਨ ਦਾ ਕੰਮ ਸੁਰੂ ਕਰਵਾਇਆ ਤੇ ਹੁਣ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੰਮ ਮੁਕੰਮਲ ਹੋਣ ਉਪਰੰਤ ਸੈਲਾਨੀਆਂ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਪੰਜ ਪਿਆਰਾ ਪਾਰਕ ਮੁੱਖ ਆਕਰਸਣ ਦਾ ਕੇਂਦਰ ਬਣਨ ਜਾ ਰਿਹਾ ਹੈ। ਨਗਰ ਵਾਸੀ ਰੋਜਾਨਾ ਵੱਡੀ ਗਿਣਤੀ ਵਿੱਚ ਇਸ ਪਾਰਕ ਵਿੱਚ ਸਵੇਰੇ ਸ਼ਾਮ ਆਉਦੇ ਹਨ, ਜਿਹਨਾਂ ਵਲੋਂ ਪੰਜਾਬ ਸਰਕਾਰ ਦੇ ਇਸ ਪੰਜ ਪਿਆਰਾ ਪਾਰਕ ਦੇ ਨਵੀਨੀਕਰਨ ਦੀ ਭਰਭੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਏ ਇਸ ਰਮਣੀਕ ਨਗਰ ਦੇ ਦਾਖਲਾ ਦੀਵਾਰ ਨੂੰ ਆਧੁਨਿਕ ਢੰਗ ਤਰੀਕੇ ਨਾਲ ਬਹੁਤ ਹੀ ਸੁੰਦਰ ਤਰੀਕੇ ਨਾਲ ਰੁਸ਼ਨਾਇਆ ਗਿਆ ਹੈ ਨਗਰ ਦੇ ਦਾਖਲੇ ਦਵਾਰ ਦੂਰੋ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ। ਰਾਤ ਸਮੇਂ ਇਹਨਾਂ ਦੀ ਪਲ ਪਲ ਬਦਲਦੀ ਰੋਸ਼ਨੀ ਅਕਰਸ਼ਣ ਦਾ ਕੇਂਦਰ ਬਣੀ ਹੈ। ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕ ਇਹਨਾ ਰੋਸ਼ਨਾਏ ਗੇਟਾ ਦੀ ਸੁੰਦਰਤਾ ਨੂੰ ਆਪ ਮੁਹਾਰੇ ਬਿਆਨ ਕਰ ਰਹੇ ਹਨ। ਅਜਿਹੇ ਹੋਰ ਕਈ ਪ੍ਰੋਜੈਕਟ ਸਾਲ 2022 ਦੋਰਾਨ ਸੁਰੂ ਕੀਤੇ ਗਏ ਹਨ ਜ਼ੋ ਸਾਲ 2023 ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਸੋਗਾਤ ਦੇ ਰੂਪ ਵਿੱਚ ਮਿਲਣਗੇ।

LATEST ARTICLES

Most Popular

Google Play Store