ਇਨੀਫਡ ਫੈਸ਼ਨ ਡਿਜ਼ਾਇਨਿੰਗ ਸੈਂਟਰ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

230

ਇਨੀਫਡ ਫੈਸ਼ਨ ਡਿਜ਼ਾਇਨਿੰਗ ਸੈਂਟਰ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਪਟਿਆਲਾ, 7 ਮਾਰਚ (ਗੁਰਜੀਤ ਸਿੰਘ ) :

ਇਨੀਫਡ ਫੈਸ਼ਨ ਡਿਜ਼ਾਈਨਿੰਗ ਸੈਂਟਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬ ਸਟੇਟ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਈ.ਟੀ.ਓ. ਜਸਵੀਤ ਸ਼ਰਮਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਗੁਰਸ਼ਰਨ ਕੌਰ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਔਰਤਾਂ ਨੂੰ ਭੈਅ ਮੁਕਤ ਅਤੇ ਸੁਰਖਿਅਤ ਵਾਤਾਵਰਣ ਉਪਲਬੱਧ ਕਰਾਉਣ ਲਈ ਬਣਾਏ ਗਏ ਕਾਨੂੰਨਾ ਨੂੰ ਸਖਤੀ ਅਤੇ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਾਦੀ ਮਗਰੋ ਦੇਸ਼ ਨੇ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਤਰੱਕੀ ਕੀਤੀ ਹੈ ਅਤੇ ਇਸ ਤਰੱਕੀ ਵਿਚ ਮਹਿਲਾਵਾਂ ਦਾ ਅਹਿਮ ਰੋਲ ਰਿਹਾ ਹੈ।

ਇਨੀਫਡ ਫੈਸ਼ਨ ਡਿਜ਼ਾਇਨਿੰਗ ਸੈਂਟਰ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਮਹਿਲਾ ਦਿਵਸ

ਇਸ ਮੌਕੇ ਈ.ਟੀ.ਓ ਜਸਵੀਤ ਸ਼ਰਮਾ ਨੇ ਕਿਹਾ ਕਿ ਔਰਤ ਹੀ ਸਮਾਜ ਦੀ ਸਿਰਜਣਾ ਕਰਦੀ ਹੈ ਅਤੇ ਪੁਰਸ਼ ਨੂੰ ਔਰਤਾਂ ਨੇ ਹੀ ਪੈਦਾ ਕੀਤਾ ਹੈ। ਅਸੀਂ ਸ਼ਕਤੀ ਦੀ ਦੁਰਵਰਤੋ ਕਰ ਰਹੇ ਹਾਂ। ਅਜੋਕੇ ਸਮਾਜ ਵਿਚ ਔਰਤ ਨੂੰ ਚਾਹੀਦਾ ਹੈ ਕਿ ਉਹ ਆਦਮੀਆਂ ਵਲੋਂ ਕੀਤੇ ਜਾ ਰਹੇ ਅਤਿਆਚਾਰਾਂ ਦਾ ਡੱਟ ਕੇ ਮੁਕਾਬਲਾ ਕਰੇ। ਅੱਜ ਅਸੀਂ ਇਕੀਵੀਂ ਸਦੀ ਵਿੱਚ ਵਿਚਰਨ ਦੀ ਗੱਲ ਕਰਦੇ ਹਾਂ ਪਰ ਖੁਦ ਨੂੰ ਅਜੇ ਵੀ ਸਮਾਜਿਕ ਬੁਰਾਈਆਂ ਤੋਂ ਵੱਖ ਨਹੀਂ ਕਰ ਸਕੇ।

ਅੰਤ ਵਿੱਚ ਇਨੀਫਡ ਦੀ ਡਾਇਰੈਕਟਰ ਮੈਡਮ ਮੋਨੀਕਾ ਕਥੂਰੀਆ ਨੇ ਮੁੱਖ ਮਹਿਮਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਵਿਸ਼ੇਸ਼ ਮਹਿਮਾਨ ਜਸਵੀਤ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਨੀਫਡ ਫੈਸ਼ਨ ਡਿਜ਼ਾਇਨਿੰਗ ਦੇ ਰਾਹੀਂ ਲੜਕੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਹਰ ਫੀਲਡ ਵਿੱਚ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਤੇ ਮੁੰਡਿਆਂ ਦੇ ਬਰਾਬਰ ਅੱਗੇ ਵੱਧ ਰਹੀਆਂ ਹਨ। ਇਨੀਫਡ ਫੈਸ਼ਨ ਡਿਜ਼ਾਇਨਿੰਗ ਸੈਂਟਰ ਵੱਲੋਂ ਵੱਖੋ ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰ ਚੁੱਕੀਆਂ 15 ਔਰਤਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।